खेल

Blog single photo

ਕੋਲਕਾਤਾ ਟੇਸਟ 'ਚ ਪੀਐੱਮ ਹਸੀਨਾ ਦੇ ਲੰਚ 'ਚ 50 ਪਕਵਾਨ, ਸੋਨੇ ਦੇ ਸਿੱਕੇ ਨਾਲ ਹੋਵੇਗਾ ਟਾਸ

06/11/2019


ਕੋਲਕਾਤਾ, 06 ਨਵੰਬਰ (ਹਿ.ਸ)। ਕੋਲਕਾਤਾ ਵਿਚ 22 ਨਵੰਬਰ ਨੂੰ ਭਾਰਤ ਅਤੇ ਬਾਂਗਲਾਦੇਸ਼ ਵਿਚਕਾਰ ਹੋਣ ਵਾਲੇ ਡੇਅ-ਨਾਈਟ ਟੇਸਟ ਨੂੰ ਦੇਖਣ ਲਈ ਤਮਾਮ ਹਸਤੀਆਂ ਦੇ ਨਾਲ-ਨਾਲ ਮੇਹਮਾਨ ਟੀਮ ਦੀ ਪੀਐੱਮ ਸ਼ੇਖ ਹਸੀਨਾ ਵੀ ਪਹੁੰਚੇਗੀ। ਬੀਸੀਸੀਆਈ ਦੇ ਨਵੇਂ ਚੁਣੇ ਗਏ ਚੇਅਰਮੈਨ ਨੇ ਹਸੀਨਾ ਨੂੰ ਸੱਦਾ ਭੇਜਿਆ ਸੀ, ਜਿਸਨੂੰ ਉਨ੍ਹਾਂ ਨੇ ਕਬੂਲ ਕਰ ਲਿਾ ਹੈ। ਨਾਲ ਹੀ ਬੰਗਾਲ ਕ੍ਰਿਕੇਟ ਬੋਰਡ (ਕੈਬ) ਨੇ ਉਨ੍ਹਾਂ ਦੇ ਗ੍ਰੈਂਡ ਵੇਲਕਮ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। 

ਹਸੀਨਾ ਦੇ ਲੰਚ ਲਈ 50 ਪਕਵਾਨ ਦੇ ਨਾਂਅ ਤੈਅ ਕਰ ਲਏ ਗਏ ਹਨ। ਰਿਪੋਰਟਾਂ ਦੀ ਮੰਨੀਏ ਤਾਂ ਹਸੀਨਾ ਲਈ ਕੈਬ ਗ੍ਰੈਡ ਰਿਸੇਪਸ਼ਨ ਦਾ ਪ੍ਰਬੰਧ ਹੋਣ ਵਾਲਾ ਹੈ। ਉਨ੍ਹਾਂ ਦੇ ਲੰਚ ਵਿਚ ਸਭ ਤੋਂ ਖਾਸ ਮਸ਼ਹੂਰ ਹਿਲਸਾ ਮੱਛੀ, ਪਾਬਡਾ, ਭੇਟਕੀ ਮੱਛੀ, ਦਾਬ ਚਿੰਗਰੀ ਮੁੱਖ ਤੌਰ ਤੇ ਸ਼ਾਮਲ ਹਨ। ਇਸ ਤੋਂ ਇਲਾਵਾ ਰਵਾਇਤੀ ਬੰਗਾਲੀ ਖਾਣੇ ਵੀ ਪਰੋਸੇ ਜਾਣਗੇ, ਜਿਵੇਂ ਕਿ ਸ਼ੁਕਤੋ, ਆਲੂ ਪੋਸਤੋ, ਰੋਸਟੇਡ ਕਲੀਫਲਾਵਰ, ਚਨਾਰ ਡਾਲਨਾ, ਪੁਲਾਵ ਚਟਨੀ। ਇਸ ਤੋਂ ਇਲਾਵਾ ਚਿਕਨ ਅਤੇ ਮਟਨ ਦੀਆਂ ਵੀ ਕਈ ਡਿਸ਼ੇਜ ਸ਼ਾਮਲ ਹੋਣਗੀਆਂ। ਇਹ ਸਭ ਕੁਝ ਕੈਬ ਸਟਾਫ ਨੇ ਇਕ ਫਾਈਵ ਸਟਾਰ ਹੋਟਲ ਦੇ ਸਟਾਫ ਨਾਲ ਰੱਲ ਕੇ ਤੈਅ ਕੀਤਾ ਹੈ। ਨਾਲ ਹੀ ਸ਼ੇਖ ਹਸੀਨਾ ਨੂੰ ਇਕ ਸਪੈਸ਼ਲ ਸਾੜੀ ਵੀ ਗਿਫਟ ਕੀਤੀ ਜਾਵੇਗੀ। ਹਾਲਾਂਕਿ, ਬੀਸੀਸਆਈ ਪ੍ਰਧਾਨ ਸੌਰਭ ਗਾਂਗੁਲੀ ਇਸ ਉੱਤੇ ਆਖਰੀ ਫੈਸਲਾ ਲੈਣਗੇ।  ਦੂਜੇ ਪਾਸੇ ਮੈਚ ਦਾ ਟਾਸ ਸੋਨੇ ਦੇ ਸਿੱਕੇ ਨਾਲ ਹੋਵੇਗਾ, ਜਦਕਿ ਚਾਂਦੀ ਦਾ ਸਿੱਕਾ ਯਾਦਗਾਰ ਦੇ ਤੌਰ ਤੇ ਮੇਹਮਾਨਾਂ ਨੂੰ ਭੇਟ ਕੀਤਾ ਜਾਵੇਗਾ। 

ਦੱਸ ਦਈਏ ਕਿ ਬਾਂਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੋਂ ਇਲਾਵਾ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵੀ ਇਸ ਟੇਸਟ ਮੈਚ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ ਅਤੇ ਨਾਲ ਹੀ ਸਾਬਕਾ ਭਾਰਤੀ ਟੈਸਟ ਕਪਤਾਨਾਂ ਨੂੰ ਵੀ ਬੁਲਾਇਆ ਗਿਆ ਹੈ। 

ਹਿੰਦੁਸਥਾਨ ਸਮਾਚਾਰ/ਕੁਸੁਮ


 
Top