ट्रेंडिंग

Blog single photo

ਪੰਜਾਬ ਵਿਧਾਨਸਭਾ ਵਿਚ ਦੂਜੇ ਦਿਨ ਵੀ ਵਿਰੋਧੀਆਂ ਦਾ ਹੰਗਾਮਾ

24/02/2020ਚੰਡੀਗੜ੍ਹ, 24 ਫਰਵਰੀ (ਹਿ ਸ )- ਪੰਜਾਬ ਵਿਧਾਨ ਸਭਾ ਦੇ ਅੱਜ ਦੂਜੇ ਦਿਨ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ , ਅਕਾਲੀ ਦਲ ਅਤੇ ਭਾਜਪਾ ਦੇ ਵਿਧਾਇਕਾਂ ਨੇ ਸਦਨ ਚੱਲਣ ਨਹੀਂ ਦਿੱਤਾ। ਵਿਧਾਇਕ ਪੰਜਾਬ ਦੇ ਡੀ ਜੀ ਪੀ ਵੱਲੋਂ ਕਰਤਾਰਪੁਰ ਲਾਂਘੇ ਨੂੰ ਲੈ ਕੇ ਅੱਤਵਾਦੀਆਂ ਨਾਲ ਜੋੜੇ ਲਿੰਕ ਦੇ ਬਿਆਨ ਵਿਰੁੱਧ ਵਿਰੋਧ ਕਰ ਰਹੇ ਸਨ ਅਤੇ ਡੀ ਜੀ ਪੀ ਨੂੰ ਬਰਖਾਸਤ ਕਰਨ ਦੀ ਮੰਗ ਕਰ ਰਹੇ ਸਨ। ਵਿਧਾਇਕ ਪੰਜਾਬ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਵਿਰੁੱਧ ਮੁਅੱਤਲ ਡੀ ਐਸ ਪੀ ਵੱਲੋਂ ਲਾਏ ਗੰਭੀਰ ਦੋਸ਼ਾਂ ਦੀ ਰੋਸ਼ਨੀ ਵਿਚ ਮੰਤਰੀ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਸਨ। ਹਾਲਾਂਕਿ ਪ੍ਰਸ਼ਨ ਕਾਲ ਸ਼ੁਰੂ ਹੋਇਆ, ਪਰ ਰੌਲੇ ਵਿਚ ਨਾ ਤਾਂ ਪ੍ਰਸ਼ਨ ਸੁਣੇ ਜਾ ਸਕੇ ਅਤੇ ਨਾ ਹੀ ਜੁਆਬ। ਸਪੀਕਰ ਨੇ ਸਦਨ ਦੀ ਕਾਰਵਾਈ ਦੇ 10 ਮੀਤ ਬਾਅਦ ਹੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤੀ।

ਹਿੰਦੂਸਥਾਨ ਸਮਾਚਾਰ/ਨਰਿੰਦਰ ਜੱਗਾ


 
Top