मनोरंजन

Blog single photo

ਇੰਤਜਾਰ ਖਤਮ, ਮਿਰਜਾਪੁਰ-2 ਅੱਜ ਰਾਤ ਨੂੰ ਹੋਵੇਗੀ ਰਿਲੀਜ

22/10/2020




ਮਿਰਜਾਪੁਰ ਸਾਲ 2018 ਦੇ ਐਮਾਜ਼ੋਨ ਪ੍ਰਾਈਮ ਵੀਡੀਓ ਤੇ ਰਿਲੀਜ ਹੋਈ ਸੀ। ਰਿਲੀਜ਼ ਤੋਂ ਬਾਅਦ ਕਹਾਣੀ ਨੂੰ ਅਜਿਹੇ ਮੋੜ 'ਤੇ ਰੋਕਿਆ ਗਿਆ ਸੀ ਕਿ ਸਭ ਦੀਆਂ ਧੜਕਣਾ ਤੇਜ਼ ਹੋ ਗਈਆਂ ਸਨ। ਦੂਜੇ ਸੀਜ਼ਨ ਦੇ ਇੰਤਜ਼ਾਰ 'ਚ ਉਦੋਂ ਤੋਂ ਹੀ ਸਵਾਲ ਪੁੱਛ ਰਹੇ ਸੀ- ਮਿਰਜ਼ਾਪੁਰ 2 ਕਦੋਂ ਰਿਲੀਜ਼ ਹੋਵੇਗੀ।

 ਲੰਬੇ ਇੰਤਜ਼ਾਰ ਤੋਂ ਬਾਅਦ ਤੇ ਕਈ ਮੁਸ਼ਕਿਲਾਂ ਤੋਂ ਬਾਅਦ ਉਹ ਘੜੀ ਆ ਗਈ ਹੈ। ਸਾਲ 2020 ਦੀ ਸ਼ੁਰੂਆਤ 'ਚ ਐਮਾਜ਼ੋਨ ਪ੍ਰਾਈਮ ਵੀਡੀਓ ਨੇ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ਦੀ ਇਕ ਝਲਕ ਜਾਰੀ ਕੀਤੀ ਸੀ। ਉਸ 'ਚ ਗੋਲੂ ਗੁਪਤਾ ਬੰਦੂਕ ਚਲਾਉਂਦੀ ਦਿਖੀ। ਬਸ ਉਦੋਂ ਤੈਅ ਹੋ ਗਿਆ ਕਿ ਵੈੱਬ ਸੀਰੀਜ਼ ਦਾ ਦੂਜਾ ਸੀਜ਼ਨ ਆਉਣ ਵਾਲਾ ਹੈ ਪਰ ਫਿਰ ਵੀ ਆਉਂਦੇ-ਆਉਂਦੇ ਅਕਤੂਬਰ ਦਾ ਸਮਾਂ ਲੱਗ ਗਿਆ। ਹੁਣ ਇਸ ਨੂੰ ਅੱਜ ਭਾਵ 22 ਅਕਤੂਬਰ ਨੂੰ ਰਾਤ 11.30 ਵਜੇ ਰਿਲੀਜ਼ ਕੀਤਾ ਜਾਵੇਗਾ। ਇਸ ਦਾ ਐਲਾਨ ਮਿਰਜ਼ਾਪੁਰ ਨੇ ਇਕ ਦਿਨ ਪਹਿਲਾਂ ਕੀਤਾ ਸੀ।

ਮਿਰਜ਼ਾਪੁਰ 2 ਦੇ ਪ੍ਰਮੋਸ਼ਨ 'ਚ ਮੈਕਰਜ਼ ਨੇ ਕੋਈ ਕਸਰ ਨਹੀਂ ਛੱਡੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਨੂੰ ਟ੍ਰੇਲਰ ਤੇ ਟੀਜ਼ਰ ਨਾਲ ਭਰ ਦਿੱਤਾ ਹੈ। ਟ੍ਰੇਲਰ ਨੂੰ ਮਿਲੀਅਨ ਵਿਊਜ਼ ਹਨ। ਦੂਜੇ ਪਾਸੇ ਕਈ ਟੀਜ਼ਰ ਵੀ ਧਮਾਲ ਮਚਾ ਰਹੇ ਹਨ। ਇਸ ਤੋਂ ਇਲਾਵਾ ਸਾਰੇ ਕਿਰਦਾਰਾਂ ਨੇ ਆਪਣੇ ਹਿਸਾਬ ਨਾਲ ਪਿਛਲੇ ਸੀਜ਼ਨ ਦੀ ਕਹਾਣੀ ਵੀ ਸਾਂਝੀ ਕੀਤੀ ਹੈ। ਉਧਰ ਰਿਲੀਜ਼ ਤੋਂ ਠੀਕ ਪਹਿਲਾਂ ਇਕ ਰੈਪ ਸੌਂਗ ਵੀ ਆ ਗਿਆ ਹੈ। ਇਸ 'ਚ ਮੁੰਨਾ ਤ੍ਰਿਪਾਠੀ ਲੋਕਾਂ ਨੂੰ ਆਪਣੇ ਗੁਣਾਂ ਨਾਲ ਜਾਣੂ ਕਰਵਾ ਰਹੇ ਹਨ।

ਹਿੰਦੁਸਥਾਨ ਸਮਾਚਾਰ/ਕੁਸੁਮ


 
Top