मनोरंजन

Blog single photo

ਬਹੁਤ ਹੀ ਖੂਬਸੂਰਤ ਹੈ ਬਿਗ ਬੌਸ-14 ਦਾ ਘਰ, ਦੇਖ ਕੇ ਰਹਿ ਜਾਵੋਗੇ ਹੈਰਾਨ

02/10/2020



ਕਰਲਸ ਦਾ ਸਭ ਤੋਂ ਵਿਵਾਦਿਤ ਤੇ ਹਰਮਨਪਿਆਰਾ ਸ਼ੋਅ 'ਬਿਗ ਬੌਸ' ਦਾ 14ਵਾਂ ਸੀਜ਼ਨ ਸ਼ੁਰੂ ਹੋਣ ਲਈ ਤਿਆਰ ਹੈ। 'ਬਿਗ ਬੌਸ 14' ਕੱਲ੍ਹ ਤੋਂ ਭਾਵ 3 ਅਕਤੂਬਰ ਤੋਂ ਸ਼ੁਰੂ ਹੋਣ ਵਾਲਾ ਹੈ। ਬਿਗ-ਬੌਸ ਨੂੰ ਲੈ ਲੋਕਾਂ 'ਚ ਗਜ਼ਬ ਦੀ ਬੇਸਬਰੀ ਰਹਿੰਦੀ ਹੈ। ਹਰ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਲੋਕਾਂ ਨੂੰ ਇਸ ਦੇ ਅਗਲੇ ਸੀਜ਼ਨ ਦੇ ਆਉਣ ਦਾ ਇੰਤਜ਼ਾਰ ਰਹਿੰਦਾ ਹੈ।

ਬਿਗ ਬੌਸ 14 ਦੇ ਕੁਝ ਪ੍ਰਮੋਜ਼ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਨੂੰ ਦੇਖ ਕੇ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਸੀਜ਼ਨ 'ਚ ਕੁੱਝ ਅਲੱਗ ਹੀ ਧਮਾਲ ਹੋਣ ਵਾਲਾ ਹੈ। ਇਸ ਸੀਜ਼ਨ 'ਚ ਸਭ ਕੁਝ ਪਲਟਨ ਵਾਲਾ ਹੈ।  ਬਿਗ-ਬੌਸ ਦਾ ਹਰ ਦਰਸ਼ਕ ਇਸ ਗੱਲ ਨੂੰ ਜਾਣਦਾ ਹੈ ਕਿ ਜਿੰਨਾ ਇਹ ਸ਼ੋਅ ਚਰਚਾ 'ਚ ਰਹਿੰਦਾ ਹੈ ਉਨ੍ਹਾਂ ਹੀ ਬਿਗ-ਬੌਸ ਦਾ ਘਰ ਚਰਚਾ 'ਚ ਰਹਿੰਦਾ ਹੈ। ਬਿਗ-ਬੌਸ ਦੇ ਹਰ ਸੀਜ਼ਨ 'ਚ ਘਰ ਨੂੰ ਇੰਨਾ ਜਬਰਦਸਤ ਡਿਜ਼ਾਇਨ ਕੀਤਾ ਜਾਂਦਾ ਹੈ ਕਿ ਦੇਖਣ ਵਾਲਿਆਂ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਜਾਂਦੀਆਂ ਹਨ। ਹਰ ਬਾਰ ਘਰ ਦੀ ਥੀਮ ਵੱਖ ਹੁੰਦੀ ਹੈ ਹਰ ਗੱਲ ਘਰ 'ਚ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ ਤੇ ਇਸ ਬਾਰ ਤਾਂ ਘਰ 'ਚ ਕਾਫੀ ਕੁਝ ਵੱਖ ਹੈ। ਬਿਗ-ਬੌਸ ਨੇ ਆਪਣੇ ਟਵਿੱਟਰ 'ਤੇ ਘਰ ਦਾ ਇਕ ਸ਼ਾਨਦਾਰ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਅੰਦਰ ਤੋਂ ਦਾ ਪੂਰਾ ਨਜ਼ਾਰਾ ਦਿਖਾਇਆ ਗਿਆ ਹੈ।

ਹਿੰਦੁਸਥਾਨ ਸਮਾਚਾਰ/ਕੁਸੁਮ


 
Top