मनोरंजन

Blog single photo

ਲਾੜਾ-ਲਾੜੀ ਦੇ ਰੂਪ 'ਚ ਨਜਰ ਆਏ ਅਨੂਪ ਜਲੋਟਾ ਅਤੇ ਜਸਲੀਨ ਮਠਾਰੂ, ਤਸਵੀਰਾਂ ਵਾਇਰਲ

09/10/2020



 'ਬਿੱਗ ਬੌਸ 12' 'ਚ ਆਉਣ ਤੋਂ ਬਾਅਦ ਭਜਨ ਸਮਰਾਟ ਅਨੂਪ ਜਲੋਟਾ ਅਤੇ ਪੰਜਾਬੀ ਸਿੰਗਰ ਜਸਲੀਨ ਮਠਾਰੂ ਕਾਫੀ ਚਰਚਾ 'ਚ ਆਏ ਸਨ। ਬਿੱਗ ਬੌਸ ਦੇ ਘਰ ਜਾਣ ਤੋਂ ਬਾਅਦ ਦੋਵਾਂ ਦੇ ਰਿਸ਼ਤਿਆਂ ਨੂੰ ਲੈ ਕੇ ਕਈ ਖ਼ਬਰਾਂ ਸਾਹਮਣੇ ਆਈਆਂ ਸਨ। ਇਸਦੇ ਪਿੱਛੇ ਦਾ ਕਾਰਨ ਸੀ ਦੋਵਾਂ 'ਚ ਉਮਰ ਦਾ 37 ਸਾਲ ਦਾ ਅੰਤਰ ਅਤੇ ਬਤੌਰ ਪਾਰਟਨਰ ਸ਼ੋਅ 'ਚ ਐਂਟਰੀ ਲੈਣਾ। ਇਕ ਵਾਰ ਫਿਰ ਤੋਂ ਜਸਲੀਨ ਅਤੇ ਅਨੂਪ ਜਲੋਟਾ ਦੀ ਜੋੜੀ ਸੁਰਖ਼ੀਆਂ 'ਚ ਆ ਗਈ ਹੈ। ਦੋਵਾਂ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ। ਇਹ ਤਸਵੀਰ ਸਾਹਮਣੇ ਆਉਂਦੇ ਹੀ ਖ਼ਬਰਾਂ ਦਾ ਬਾਜ਼ਾਰ ਫਿਰ ਗਰਮ ਹੋ ਗਿਆ ਹੈ।

ਅਨੂਪ ਜਲੋਟਾ ਅਤੇ ਜਸਲੀਨ ਮਠਾਰੂ ਦੀਆਂ ਕੁਝ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸਨੂੰ ਦੇਖ ਕੇ ਲੋਕ ਹੈਰਾਨ ਹੋ ਗਏ। ਇਨ੍ਹਾਂ ਤਸਵੀਰਾਂ 'ਚ ਦੋਵੇਂ ਵਿਆਹ ਦੇ ਕੱਪੜਿਆਂ 'ਚ ਨਜ਼ਰ ਆ ਰਹੇ ਹਨ। ਫੋਟੋ 'ਚ ਤੁਸੀਂ ਦੇਖ ਸਕਦੇ ਹੋ ਕਿ ਅਨੂਪ ਜਲੋਟਾ ਨੇ ਸ਼ੇਰਵਾਨੀ ਪਾਈ ਹੈ ਨਾਲ ਹੀ ਉਨ੍ਹਾਂ ਨੇ ਸਿਰ 'ਤੇ ਲਾੜੇ ਵਾਲੀ ਪੱਗੜੀ ਵੀ ਪਾਈ ਹੋਈ ਹੈ। ਉਥੇ ਹੀ ਜਸਲੀਨ ਮਠਾਰੂ ਦੁਲਹਨ ਦੇ ਲਿਬਾਸ 'ਚ ਦਿਖ ਰਹੀ ਹੈ। ਦੋਵੇਂ ਇਸ ਵਿਆਹ ਦੇ ਜੋੜੇ 'ਚ ਬੇਹੱਦ ਖੁਸ਼ ਨਜ਼ਰ ਆ ਰਹੇ ਹਨ।

ਜਸਲੀਨ ਤੇ ਅਨੂਪ ਜਲੋਟਾ ਦੀਆਂ ਇਹ ਤਸਵੀਰਾਂ ਦੇਖ ਕੇ ਫੈਨਜ਼ ਪੁੱਛ ਰਹੇ ਹਨ ਕਿ ਕੀ ਦੋਵਾਂ ਨੇ ਚੁੱਪ-ਚਾਪ ਵਿਆਹ ਕਰਵਾ ਲਿਆ ਹੈ? ਉਥੇ ਹੀ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਮੁਬਾਰਕਬਾਦ ਦੇ ਰਹੇ ਹਨ। ਇਸ ਤੋਂ ਇਲਾਵਾ ਕਈ ਫੈਨਜ਼ ਇਸਨੂੰ ਇਕ ਫਿਲਮੀ ਡਰਾਮਾ ਦੱਸ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਤਸਵੀਰਾਂ ਨੂੰ ਜਸਲੀਨ ਮਠਾਰੂ ਨੇ ਖ਼ੁਦ ਆਪਣੇ ਅਧਿਕਾਰਿਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਜਸਲੀਨ ਨੇ ਇਸਨੂੰ ਸ਼ੇਅਰ ਕਰਦੇ ਹੋਏ ਕੋਈ ਕੈਪਸ਼ਨ ਨਹੀਂ ਲਿਖਿਆ ਹੈ।


ਹਿੰਦੁਸਥਾਨ ਸਮਾਚਾਰ/ਕੁਸੁਮ


 
Top