क्षेत्रीय

Blog single photo

ਪੰਜਾਬ ਸਰਕਾਰ ਨੇ ਗਰੀਬਾਂ ਦੇ ਨੀਲੇ ਕਾਰਡ ਕੱਟਕੇ ਕੇਂਦਰੀ ਅਨਾਜ ਅਤੇ 5 ਲੱਖ ਸਿਹਤ ਬੀਮਾਂ ਸਕੀਮ ਤੋਂ ਲੋਕਾਂ ਨੂੰ ਕੀਤਾ ਵਾਂਝਾ : ਗਹਿਰੀ

21/05/2020

ਬਠਿੰਡਾ 21 ਮਈ (ਹਿਸ) ਪਿੰਡਾਂ ਵਿੱਚ ਗਰੀਬ ਲੋਕਾਂ ਦੇ ਕੱਟੇ ਗਏ ਨੀਲੇ ਕਾਰਡਾਂ ਕਾਰਨ ਪੈਦਾ ਹੋਏ ਭੁੱਖਮਰੀ ਦੇ ਹਾਲਤ ਨੂੰ ਦੇਖਦਿਆਂ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਪਿੰਡਾਂ ਦਾ ਦੌਰਾ ਕਰਨ ਉਪਰੰਤ ਅੱਜ ਸਥਾਨਕ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਜਨ ਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ, ਮੈਂਬਰ ਐਫ ਸੀ ਆਈ ਭਾਂਰਤ ਸਰਕਾਰ ਨੇ ਕਿਹਾ ਕਿ ਗਰੀਬ ਜਨਤਾ ਦੇ ਕੱਟੇ ਗਏ ਨੀਲੇ ਰਾਸ਼ਨ ਕਾਰਡਾਂ ਕਰਕੇ ਬੇਹੱਦ ਪ੍ਰੇਸ਼ਨ ਅਤੇ ਮਾਨਸਿਕ ਤੌਰ ਤੇ ਤਨਾਵ ਵਿੱਚ ਹਨ ।
ਦਲਿਤ ਆਗੂ ਗਹਿਰੀ ਨੇ ਕਿਹਾ ਕਰੋਨਾ ਮਹਾਮਾਰੀ ਕਾਰਨ ਲੱਗੇ ਕਰਫਿਊ ਕਰਕੇ ਬੇਜ਼ਮੀਨੇ ਲੋਕਾਂ ਦਾ ਕੋਈ ਕੰਮ ਕਾਰ ਨਹੀਂ ਚੱਲਿਆ ਜਿਸ ਕਰਕੇ ਆਰਥਿਕ ਮੰਦਹਾਲੀ ਝੱਲ ਰਹੇ ਗਰੀਬ ਲੋਕਾਂ ਦੀ ਕਿਸੇ ਸਰਮਾਏਦਾਰ ਪਾਰਟੀ ਨੇ ਚਰਚਾ ਕਰਨ ਦੀ ਲੋੜ ਨਹੀਂ ਸਮਝੀ । 

ਗਹਿਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕੈਬਨਿਟ ਵਿਰੋਧੀ ਪਾਰਟੀਆਂ ਦੇ ਨੇਤਾ ਸ਼ਰਾਬ ਦੇ ਠੇਕਿਆਂ ਦੀ ਨੀਤੀ ਦੀ ਚਿੰਤਾ ਹਰ ਰੋਜ਼ ਕਰਦੇ ਹਨ ਕਿਉਕਿ ਇਨ•ਾਂ ਸਰਮਾਏਦਾਰ ਪਾਰਟੀਆਂ ਦੀ ਇਸ ਵਪਾਰ ਵਿੱਚ ਹਿੱਸੇਦਾਰੀ ਹੈ ਜਾਂ ਇਨ•ਾਂ ਦੀਆਂ ਆਪਣੀਆਂ ਫੈਕਟਰੀਆਂ ਲੱਗੀਆਂ ਹੋਈਆਂ ਹਨ । ਗਹਿਰੀ ਨੇ ਕਿਹਾ ਕਿ ਲੋਕਡਾਊਨ ਦੇ ਐਲਾਨ ਦੇ ਨਾਲ ਹੀ ਰਾਮਵਿਲਾਸ ਪਾਸਵਾਨ, ਖਪਤਕਾਰ ਅਤੇ ਫੂਡ ਸਪਲਾਈ ਮੰਤਰੀ, ਭਾਰਤ ਸਰਕਾਰ ਪ੍ਰਤੀ ਪਰਿਵਾਰਕ ਮੈਂਬਰ 15 ਕਿਲੋ ਕਣਕ ਅਤੇ ਤਿੰਨ ਕਿਲੋ ਦਾਲ ਦੇਣ ਦਾ ਐਲਾਣ ਹੀ ਨਹੀਂ ਕੀਤਾ ਸਗੋਂ 70 ਹਜਾਰ ਟਨ ਤੋਂ ਵੱਧ ਅਨਾਜ ਪੰਜਾਬ ਨੂੰ ਦੇ ਦਿੱਤਾ । ਜਿਸ ਨੂੰ ਵੰਡਣ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੈ । ਗਹਿਰੀ ਨੇ ਕਿਹਾ ਕਿ ਨੀਲੇ ਕਾਰਡ ਬੰਦ ਹੋਣ ਨਾਲ ਗਰੀਬਾਂ ਦੀ ਕਣਕ ਤਾਂ ਬੰਦ ਹੁੰਦੀ ਹੀ ਹੈ ਨਾਲ ਹੀ ਗਰੀਬ ਜਨਤਾ ਕੇਂਦਰ ਦੀ 5 ਲੱਖ ਸਿਹਤ ਬੀਮਾਂ ਸਕੀਮ ਤੋਂ ਵੀ ਪੰਜਾਬ ਸਰਕਾਰ ਨੇ ਵਾਂਜਾ ਕਰ ਦਿੱਤਾ । ਗਹਿਰੀ ਨੇ ਕਿਹਾ ਕਿ ਕੱਟੇ ਗਏ ਕਾਰਡਾਂ ਵਿੱਚ 90 ਫੀਸਦੀ ਅਨੁਸੂਚਿਤ ਜ਼ਾਤੀ ਅਤੇ ਬੇ ਜ਼ਮੀਨੇ ਲੋਕਾਂ ਦੇ ਕਾਰਡ ਹੀ ਹਨ । ਉਨ•ਾਂ ਇਸ ਘਪਲੇ ਦੀ ਕੇਂਦਰ ਸਰਕਾਰ ਤੋਂ ਜਾਂਚ ਮਰਨ ਦੀ ਵੀ ਮੰਗ ਕੀਤੀ । ਇਸ ਮੌਕੇ ਗਹਿਰੀ ਨੇ ਐਲਾਨ ਕੀਤਾ ਕਿ 1 ਜੂਨ ਤੱਕ ਕੱਟੇ ਹੋਏ ਕਾਰਡ ਬਹਾਲ ਨੇ ਕੀਤੇ ਤਾਂ ਲੋਕ ਜਨਸ਼ਕਤੀ ਪਾਰਟੀ ਤਿੱਖਾ ਅੰਦੋਲਨ ਕਰੇਗੀ । ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ । ਇਸ ਮੌਕੇ ਗੁਰਜੰਟ ਸਿੰਘ, ਐਡਵੋਕੇਟ ਰਵਿੰਦਰ ਸਿੰਘ ਮੱਕੜ, ਲਮਰਜੀਤ ਲਵਲੀ ਮਹਿਲਾ ਸੈਲ ਲੋਜਪਾ ਪ੍ਰਧਾਨ, ਰਾਧੇਸ਼ਿਆਮ, ਰਾਮਤੀਰਥ ਮੀਤ ਪ੍ਰਧਾਨ ਯੁਵਾ ਲੇਜਪਾ ਬਠਿੰਡਾ ਮੌਜੂਦ ਸਨ । 
ਹਿੰਦੁਸਥਾਨ ਸਮਾਚਾਰ/ਪੀਐਸ ਮਿੱਠਾ /ਨਰਿੰਦਰ ਜੱਗਾ  
Top