मनोरंजन

Blog single photo

ਸੁਸ਼ਾਂਤ ਦੀ ਭੈਣ ਨੇ ਪੀਐਮ ਮੋਦੀ ਕੋਲ ਲਗਾਈ ਨਿਆਂ ਦੀ ਗੁਹਾਰ, ਕਿਹਾ : ਤੁਸੀਂ ਸੱਚ ਦੇ ਨਾਲ ਖਰੇ ਹੁੰਦੇ ਹੋ

01/08/2020



ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਕ ਪੋਸਟ ਦੇ ਜ਼ਰੀਏ ਇਨਸਾਫ ਦੀ ਮੰਗ ਕੀਤੀ ਹੈ।

ਪ੍ਰਧਾਨ ਮੰਤਰੀ ਮੋਦੀ ਨੂੰ ਸੰਬੋਧਨ ਕਰਦਿਆਂ ਸ਼ਵੇਤਾ ਕੀਰਤੀ ਸਿੰਘ ਨੇ ਇੰਸਟਾਗ੍ਰਾਮ 'ਤੇ ਲਿਖਿਆ ਕਿ' ਡੀਅਰ ਸਰ, ਮੇਰਾ ਦਿਲ ਕਹਿੰਦਾ ਹੈ ਕਿ ਤੁਸੀਂ ਸੱਚ ਲਈ ਅਤੇ ਸੱਚ ਨਾਲ ਖੜੇ ਹੁੰਦੇ ਹੋ। ਅਸੀਂ ਇਕ ਬਹੁਤ ਹੀ ਸਧਾਰਣ ਪਰਿਵਾਰ ਵਿਚੋਂ ਹਾਂ। ਮੇਰਾ ਭਰਾ ਜਦੋਂ  ਬਾਲੀਵੁੱਡ ਵਿੱਚ ਸੀ ਤਾਂ ਉਸ ਦਾ ਕੋਈ ਗੌਡਫਾਦਰ ਨਹੀਂ ਅਤੇ ਨਾ ਹੀ ਸਾਡੇ ਕੋਲ ਕੋਈ ਹੈ। ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਇਸ ਮਾਮਲੇ ਨੂੰ ਤੁਰੰਤ ਵੇਖਣ ਅਤੇ ਧਿਆਨ ਰੱਖਿਆ ਜਾਵਾ ਕਿ ਹਰ ਚੀਜ਼ ਸਹੀ ਢੰਗ ਨਾਲ ਹੋਵੇ। ਅਤੇ ਕਿਸੇ ਸਬੂਤ ਨਾਲ ਕੋਈ ਛੇੜਛਾੜ ਨਾ ਹੋਵੇ, ਨਿਆਂ ਦੀ ਉਮੀਦ ਵਿਚ। '

ਇਸ ਤੋਂ ਇਲਾਵਾ ਸ਼ਵੇਤਾ ਨੇ ਟਵਿਟਰ 'ਤੇ ਪ੍ਰਧਾਨ ਮੰਤਰੀ ਨੂੰ ਟੈਗ ਕਰਦੇ ਹੋਏ ਕਿਹਾ,' ਮੈਂ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਹਾਂ ਅਤੇ ਮੈਂ ਪੂਰੇ ਮਾਮਲੇ ਦੀ ਤੁਰੰਤ ਜਾਂਚ ਦੀ ਬੇਨਤੀ ਕਰਦੀ ਹਾਂ। ਅਸੀਂ ਨਿਆਂ ਪ੍ਰਣਾਲੀ ਵਿਚ ਵਿਸ਼ਵਾਸ ਰੱਖਦੇ ਹਾਂ ਅਤੇ ਕਿਸੇ ਵੀ ਕੀਮਤ 'ਤੇ ਇਨਸਾਫ ਦੀ ਉਮੀਦ ਕਰਦੇ ਹਾਂ.#JusticeForSushant #SatyamevaJayat'

ਸੁਸ਼ਾਂਤ ਦੀ ਮੌਤ ਤੋਂ ਬਾਅਦ ਸ਼ਵੇਤਾ ਸੋਸ਼ਲ ਮੀਡੀਆ 'ਤੇ ਲਗਾਤਾਰ ਮੁਹਿੰਮ ਚਲਾ ਰਹੀ ਹੈ। ਉਹ ਆਪਣੇ ਭਰਾ ਨਾਲ ਜੁੜੀਆਂ ਕਈ ਯਾਦਾਂ ਵੀ ਸਾਂਝਾ ਕਰ ਰਹੀ ਹੈ। ਇਸ ਤੋਂ ਪਹਿਲਾਂ ਸ਼ਵੇਤਾ ਨੇ ਇਕ ਪੋਸਟ ਸ਼ੇਅਰ ਕੀਤੀ ਸੀ ਜਿਸ ਵਿਚ ਚਿੱਟਾ ਬੋਰਡ ਦਿਖਾਇਆ ਗਿਆ ਸੀ। ਸੁਸ਼ਾਂਤ 29 ਜੂਨ ਤੋਂ ਆਪਣਾ ਦਿਨ ਕਿਸ ਤਰ੍ਹਾਂ ਸ਼ੁਰੂ ਕਰਨ ਜਾ ਰਿਹਾ ਸੀ, ਦੀ ਪੂਰੀ ਯੋਜਨਾ ਬੋਰਡ 'ਤੇ ਲਿਖੀ ਹੋਈ ਸੀ।

ਸੁਸ਼ਾਂਤ ਸਿੰਘ ਰਾਜਪੂਤ ਨੇ 29 ਜੂਨ ਤੋਂ ਆਪਣੀ ਰੁਟੀਨ ਬਾਰੇ ਲਿਖਿਆ ਸੀ ਕਿ ਉਹ ਸਵੇਰੇ ਤੜਕੇ ਉੱਠ ਕੇ ਆਪਣਾ ਬਿਸਤਰਾ ਬਣਾਉਣਾ, ਕੰਟੇਂਟ ਵਾਲੀਆਂ ਫਿਲਮਾਂ ਅਤੇ ਲੜੀਵਾਰਾਂ ਦੇਖਣ, ਗਿਟਾਰ ਸਿੱਖਣਾ, ਵਰਕਆਊਟ ਕਰਨਾ, ਮੇਡੀਟੇਸਨ ਕਰਨਾ, ਆਪਣਾ ਆਲਾ-ਦੁਆਲਾ ਸਾਫ਼-ਸੁਥਰਾ ਰੱਖਣਾ, ਯਾਦ ਕਰੋ, ਅਭਿਆਸ ਕਰੋ ਅਤੇ ਮੁੜ ਤੋਂ ਦੁਹਰਾਓ। ' ਸ਼ਵੇਤਾ ਸਿੰਘ ਕੀਰਤੀ ਨੇ ਇਸ ਫੋਟੋ ਨੂੰ ਸਾਂਝਾ ਕਰਦਿਆਂ ਲਿਖਿਆ, 'ਭਾਈ ਦਾ ਚਿੱਟਾ ਬੋਰਡ, ਜਿਥੇ ਉਹ 29 ਜੂਨ ਤੋਂ ਆਪਣੀ ਵਰਕਆਊਟ ਅਤੇ ਮੈਡੀਟੇਸ਼ਨ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਸੀ। ਤਾਂ ਉਹ ਪਹਿਲਾਂ ਤੋਂ ਹੀ ਅੱਗੇ ਦੀ ਯੋਜਨਾ ਬਣਾ ਰਿਹਾ ਸੀ। '

ਹਿੰਦੁਸਥਾਨ ਸਮਾਚਾਰ/ਕੁਸੁਮ


 
Top