राष्ट्रीय

Blog single photo

ਅਕਾਲ ਤਖਤ ਜਥੇਦਾਰ ਦਾ ਸੰਦੇਸ਼, ਗੁਰਦੁਆਰਿਆਂ ਦੀ ਬਜਾਏ ਘਰਾਂ 'ਚ ਕਰੋ ਪਾਠ .

22/03/2020

ਅਕਾਲ ਤਖਤ ਜਥੇਦਾਰ ਦਾ ਸੰਦੇਸ਼, ਗੁਰਦੁਆਰਿਆਂ ਦੀ ਬਜਾਏ ਘਰਾਂ 'ਚ ਕਰੋ ਪਾਠ 

ਜਨਤਾ ਕਰਫਿਊ ਵਿੱਚ ਸ਼ਰਧਾਲੂ ਨਹੀਂ ਪਹੁੰਚੇ ਤਾਂ ਪਲਟਿਆ ਐਸਜੀਪੀਸੀ ਫੈਸਲਾ
ਚੰਡੀਗੜ, 22 ਮਾਰਚ (ਹਿੰ.ਸ.)। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਸ਼ ਭਰ ਦੇ ਗੁਰਦੁਆਰਾ ਸਾਹਿਬਾਨਾਂ ਨੂੰ ਖੁਲ•ਾ ਰੱਖਣ ਦੇ ਫੈਸਲੇ ਨੂੰ ਅਕਾਲ ਤਖਤ ਸਾਹਿਬ ਜਥੇਦਾਰ ਨੇ ਪਲਟ ਦਿੱਤਾ ਹੈ। ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਐਂਤਵਾਰ ਨੂੰ ਸਮੁੱਚੇ ਵਿਸ਼ਵ ਵਿੱਚ ਰਹਿੰਦੇ ਸਿੱਖਾਂ ਦੇ ਨਾਮ ਜਾਰੀ ਸੰਦੇਸ਼ ਵਿੱਚ ਅਗਲੇ ਦੋ ਹਫਤੇ ਤੱਕ ਸਾਰੇ ਵੱਡੇ ਧਾਰਮਿਕ ਆਯੋਜਨ ਰੱਦ ਕਰਨ ਅਤੇ ਘਰ ਵਿੱਚ ਰਹਿ ਕੇ ਗੁਰਬਾਣੀ ਪਾਠ ਕਰਨ ਦੀ ਅਪੀਲ ਕੀਤੀ ਹੈ। ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼ਨੀਵਾਰ ਨੂੰ ਸਾਫ ਕੀਤਾ ਸੀ ਕਿ ਗੁਰੂ ਘਰ ਕਦੇ ਵੀ ਸ਼ਰਧਾਲੂਆਂ ਦੇ ਲਈ ਬੰਦ ਨਹੀਂ ਕੀਤਾ ਜਾ ਸਕਦਾ ਹੈ। ਲੌਂਗੋਵਾਲ ਨੇ ਗੁਰਦੁਆਰਿਆਂ ਵਿੱਚ ਆਉਣ ਵਾਲੀ ਸੰਗਤ ਦੇ ਲਈ ਮਾਸਕ 'ਤੇ ਸੈਨੇਟਾਈਜਰ ਦਾ ਪ੍ਰਬੰਧ ਕੀਤੇ ਜਾਣ ਦਾ ਦਾਅਵਾ ਕਰਦੇ ਹੋਏ ਕਿਹਾ ਸੀ ਸਾਰੇ ਗੁਰਦੁਆਰਾ ਸਾਹਿਬਾਨਾਂ ਨੂੰ ਬੰਦ ਕਰਨ ਦਾ ਕੋਈ ਵਿਚਾਰ ਨਹੀਂ ਹੈ। ਐਂਤਵਾਰ ਨੂੰ ਕਰਫਿਊ ਦੇ ਚੱਲਦੇ ਦਰਬਾਰ ਸਾਹਿਬ ਹਰਮਿੰਦਰ ਸਾਹਿਬ 'ਤੇ ਹੋਰਨਾਂ ਗੁਰਦੁਆਰਾ ਸਾਹਿਬ ਵਿੱਚ ਨਾਮਮਾਤਰ ਸੰਗਤ ਆਈ। ਸਮੁੱਚੇ ਦੇਸ਼ ਦੇ ਲੋਕ ਜਨਤਾ ਕਰਫਿਊ ਨੂੰ ਲੈ ਕੇ ਇੱਕਜੁੱਟ ਦਿਖੇ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਮ ਜਾਰੀ ਇੱਕ ਸੰਦੇਸ਼ ਵਿੱਚ ਕਿਹਾ ਕਿ ਉਹ ਆਪਣੇ ਆਪਣੇ ਘਰਾਂ ਵਿੱਚ ਬੈਠ ਕੇ ਹੀ ਗੁਰਬਾਣੀ ਪਾਠ ਕਰਨ ਅਤੇ ਅਕਾਲ ਪੁਰਖ ਦੇ ਸਾਹਮਣੇ ਅਰਦਾਸ ਕਰਨ ਕਿ ਪੂਰਾ ਵਿਸ਼ਵ ਇਸ ਸੰਕਟ ਦੀ ਘੜੀ ਤੋਂ ਬਾਹਰ ਨਿਕਲੇ। ਆਪਣੇ ਸੰਦੇਸ਼ ਵਿੱਚ ਉਨ•ਾਂ ਅਗਲੇ ਦੋ ਹਫਤੇ ਤੱਕ ਵੱਡੇ ਧਾਰਮਿਕ ਆਯੋਜਨ ਬੰਦ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਗੁਰੂ ਦੀ ਗੋਲਕ , ਗਰੀਬ ਦਾ ਮੂੰਹ। ਇਸੀ ਪਰੰਪਰਾ ਐਲਾਨ ਕਰਦੇ ਹੋਏ ਵਿਸ਼ਵ ਦੀ ਸਮੂਹ ਸਿੱਖ ਸੰਗਤ, ਗੁਰਦੁਆਰਾ ਸਭਾਵਾਂ ਲੰਗਰ ਲਗਾਉਣ, ਦਵਾਈਆਂ ਆਦਿ ਦਾ ਪ੍ਰਬੰਧ ਕਰਨ, ਜਰੂਰੀ ਸਮਾਨ ਮੁਹੱਈਆ ਕਰਵਾਉਣ ਦੇ ਲਈ ਰਹਿਣ।
ਹਿੰਦੂਸਥਾਨ ਸਮਾਚਾਰ/ਸੰਜੀਵ /ਨਰਿੰਦਰ ਜੱਗਾ 


 
Top