मनोरंजन

Blog single photo

ਹਰਿਆਣਾ ਵਿੱਚ ਸ਼ੂਟਰ ਫਿਲਮ 'ਤੇ ਬੈਨ

22/02/2020


ਚੰਡੀਗੜ•, 22 ਫਰਵਰੀ (ਹਿ.ਸ.)। ਪੰਜਾਬ ਤੋਂ ਬਾਅਦ ਹੁਣ ਹਰਿਆਣਾ ਸਰਕਾਰ ਨੇ ਵੀ ਸ਼ੂਟਰ ਫਿਲਮ ਤੇ ਬੈਨ ਕਰ ਦਿੱਤਾ ਹੈ। ਸ਼ੂਟਰ ਫਿਲਮ ਵਿੱਚ ਪੰਜਾਬ ਦੇ ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ਦੀਆਂ ਘਟਨਾਵਾਂ ਬਾਰੇ ਦੱਸਿਆ ਗਿਆ ਹੈ। ਇਸ ਫਿਲਮ ਤੇ ਵੱਧ ਰਹੇ ਵਿਵਾਦ ਦੇ ਚਲਦਿਆਂ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਬੈਨ ਲਗਾ ਦਿੱਤਾ ਗਿਆ ਹੈ। ਪੰਜਾਬ-ਹਰਿਆਣਾ ਹਾਈਕੋਰਟ ਦੇ ਵਕੀਲ ਐਚ ਸੀ ਅਰੋੜਾ ਨੇ ਇੱਕ ਪਟੀਸ਼ਨ ਦਾਖਲ ਕੀਤੀ ਸੀ। 

ਜਿਸ ਵਿੱਚ ਉਨ•ਾਂ ਵਲੋਂ ਕਿਹਾ ਗਿਆ ਸੀ ਕਿ ਇਹ ਫਿਲਮ ਹਿੰਸਾ ਨੂੰ ਬੜਾਵਾ ਦਿੰਦੀ ਹੈ। ਹਾਈਕੋਰਟ ਨੇ ਆਪਣੇ ਹੁਕਮਾਂ ਵਿੱਚ ਹਰਿਆਣਾ ਸਰਕਾਰ ਨੂੰ ਨਿਰਦੇਸ਼ ਦਿੱਤੇ ਸਨ ਕਿ ਸਰਕਾਰ ਸੂਬੇ ਦੇ ਮਾਹੌਲ ਨੂੰ ਦੇਖਦੇ ਹੋਏ ਖੁਦ ਫੈਸਲਾ ਕਰੇ। ਜਿਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਵੀ ਇਸ ਫਿਲਮ ਦੀ ਸਕਰੀਨਿੰਗ ਤੇ ਬੈਨ ਕਰ ਦਿੱਤਾ ਹੈ। ਹਰਿਆਣਾ ਦੇ ਗ੍ਰਹਿ ਮੰਤਰੀ ਵਲੋਂ ਜਾਰੀ ਹੁਕਮਾਂ ਵਿੱਚ ਸਮੂਹ ਜਿਲਾ ਡਿਪਟੀ ਕਮੀਸ਼ਨਰਾਂ ਅਤੇ ਐਸਪੀ ਨੂੰ ਹੁਕਮ ਦਿੱਤੇ ਹਨ ਕਿ ਉਹ ਆਪਣੇ-ਆਪਣੇ ਖੇਤਰ ਵਿੱਚ ਯਕੀਨੀ ਬਣਾਉਣ ਕੀ ਇਹ ਫਿਲਮ ਜਾਰੀ ਨਾ ਹੋਵੇ।
ਹਿੰਦੂਸਥਾਨ ਸਮਾਚਾਰ/ਸੰਜੀਵ/ਨਰਿੰਦਰ ਜੱਗਾ


 
Top