क्षेत्रीय

Blog single photo

ਤਿੰਨ ਨਸ਼ਾ ਤਸਕਰ ਲੱਖਾਂ ਰੁਪਏ ਦੀ ਡਰੱਗ ਮਨੀ ਅਤੇ ਅਸਲੇ ਸਮੇਤ ਗ੍ਰਿਫਤਾਰ

13/05/2020

ਬਠਿੰਡਾ 13 ਮਈ (ਹਿਸ) ਜਿਲਾ ਪੁਲੀਸ ਨੇ ਤਿੰਨ ਤਸ਼ਕਰਾਂ ਨੂੰ ਨਸ਼ੀਲੇ ਪਦਾਰਥਾਂ ਦੇ ਨਾਲ ਨਾਲ ਲੱਖਾਂ ਰੁਪਏ ਦੀ ਡਰੱਗ ਮਨੀ ਅਤੇ ਅਸਲੇ ਸਮੇਤ ਗ੍ਰਿਫਤਾਰ ਕੀਤਾ ਹੈ। 

ਮਿਲੀ ਜਾਣਕਾਰੀ ਦੇ ਅਨੁਸਾਰ ਨਥਾਣਾ ਪੁਲੀਸ ਨੇ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਪਿੰਡ ਤੁੰਗਵਾਲੀ ਤੋ ਦੋ ਨਸ਼ਾ ਤਸਕਰਾਂ ਰਾਮ ਕੁਮਾਰ ਅਤੇ ਜਗਦੀਪ ਸਿੰਘ ਨੂੰ 10 ਗ੍ਰਾਮ ਹੀਰੋਇਨ , 5 ਲੱਖ 2 ਹਾਜਰ ਡਰੱਗ ਮਨੀ, ਇਕ ਦੇਸ਼ੀ ਕੱਟਾ 315 ਬੋਰ ਦੋ ਜਿੰਦਾ ਕਾਰਤੂਸ ਅਤੇ ਇਕ ਹੋਡਾ ਸਿਟੀ ਗੱਡੀ ਸਮੇਤ ਗ੍ਰਿਫਤਾਰ ਕੀਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਨਵੀਨ ਕੁਮਾਰ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰਕੇ ਹਵਾਲਾਤ ਬੰਦ ਕਰ ਦਿੱਤਾ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਨਸ਼ਾ ਤਸਕਰੀ ਦਾ ਧੰਦਾ ਕਦੋ ਤੋ ਕਰ ਰਹੇ ਹਨ।
ਥਾਣਾ ਰਾਮਪੁਰਾ ਨੇ ਵੀ ਇਕ ਵਿਅਕਤੀ ਨੂੰ 20 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਗ੍ਰਿਫਤਾਰ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆ ਜਾਂਚ ਅਧਿਕਾਰੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਦੋਸ਼ੀ ਨੂੰ ਰਾਮਪੁਰਾ ਦੀ ਮੰਡੀ ਵਿੱਚ ਗ੍ਰਿਫਤਾਰ ਕਰਕੇ ਹਵਾਲਾਤ ਬੰਦ ਕਰਕੇ ਕੇਸ਼ ਦਰਜ਼ ਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।

 ਹਿੰਦੁਸਥਾਨ ਸਮਾਚਾਰ/ਪੀਐਸ ਮਿੱਠਾ/ ਨਰਿੰਦਰ ਜੱਗਾ  
Top