क्षेत्रीय

Blog single photo

ਆਪਣੀ ਹੀ ਰਿਸ਼ਤੇਦਾਰ ਤੋ 60 ਲੱਖ ਦੀ ਫਿਰੋਤੀ ਮੰਗਣ ਵਾਲਾ ਗ੍ਰਿਫਤਾਰ

20/05/2020

ਜਲਦੀ ਅਮੀਰ ਬਣਨਾ ਚਾਹੁੰਦਾ ਸੀ ਦੋਸ਼ੀ 

ਬਠਿੰਡਾ/ਸ੍ਰੀ ਮੁਕਤਸਰ ਸਾਹਿਬ (ਹਿ ਸ) ਆਪਣੀ ਹੀ ਰਿਸ਼ਤੇਦਾਰ ਨੂੰ ਅਸ਼ਲੀਲ ਵੀਡਿਊ ਵਾਇਰਲ ਕਰਕੇ 60 ਲੱਖ ਰੁਪਏ ਦੀ ਫਿਰੋਤ ਮੰਗਣ ਵਾਲੇ ਇਕ ਵਿਅਕਤੀ ਨੂੰ ਮਲੋਟ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਮਲੋਟ ਦੇ ਇਕ ਵਿਅਕਤੀ ਨੇ ਆਪਣੀ ਹੀ ਰਿਸਤੇਦਾਰ ਔਰਤ ਨੂੰ ਧਮਕੀ ਭਰਿਆ ਪੱਤਰ ਲਿਖ ਕੇ 60 ਲੱਖ ਦੀ ਫਿਰੋਤੀ ਮੰਗ ਲਈ ਅਤੇ ਕਿਹਾ ਕਿ ਉਸਦੇ ਪਤੀ ਦੀ ਇਕ ਅਸ਼ਲੀਲ ਵੀਡਿਊ ਉਸਦੇ ਕੋਲ ਹੋ ਹੈ ਜੋ ਕਿ ਮਰ ਚੁੱਕਾ ਹੈ। ਜਿਸਨੂੰ ਵਾਇਰਲ ਕਰਕੇ ਉਸਦੀ ਬਦਨਾਮੀ ਕਰ ਦੇਵੇਗਾ। ਮਾਮਲੇ ਦੀ ਜਾਂਚ ਕਰ ਰਹੇ ਐਸਪੀ ਮਲੋਟ ਗੁਰਮੇਲ ਸਿੰਘ ਨੇ ਦੱਸਿਆ ਕਿ ਮਲੋਟ ਦੇ ਰਹਿਣ ਵਾਲੇ ਲਖਵੀਰ ਸਿੰਘ ਜੋ ਕਿ ਕਾਰਪੈਟਰ ਦਾ ਕੰਮ ਕਰਦਾ ਹੈ ਨੇ ਆਪਣੀ ਰਿਸਤੇਦਾਰ ਦੀ ਇਕ ਵਿਧਵਾ ਔਰਤ ਨੂੰ ਕਰੀਬ ਡੇਢ ਮਹੀਨਾ ਪਹਿਲਾ ਇਕ ਧਮਕੀ ਭਰਿਆ ਪੱਤਰ ਲਿਖਿਆ ਸੀ ਜਿਸਦੇ ਵਿੱਚ ਉਸਨੇ 60 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਉਸਦੇ ਪਤੀ ਦੀ ਇਕ ਅਸ਼ਲੀਲ ਵੀਡਿਉੂ ਉਸਦੇ ਕੋਲ ਹੈ ਜੋ ਉਹ ਵਾਇਰਲ ਕਰ ਦੇਵੇਗਾ ਨਹੀ ਤਾਂ ਉਸਨੂੰ 60 ਲੱਖ ਰੁਪਏ ਦੇਣ ਦਾ ਪ੍ਰੁਬੰਧ ਕੀਤਾ ਜਾਵੇ।
ਔਰਤ ਨੇ ਇਸ ਪੱਤਰ ਨੂੰ ਨਹੀ ਗੋਲਿਆ ਅਤੇ ਨਾ ਹੀ ਇਸਦੀ ਕੋਈ ਸੂਚਨਾ ਪੁਲੀਸ ਨੂੰ ਦਿੱਤੀ । ਬੀਤੇ ਕੱਲ ਇਸ ਸਬੰਧੀ ਉਸਨੂੰ ਫਿਰ ਟੈਲੀਫੋਨ ਕਾਲ ਆਈ ਅਤੇ ਫਿਰ ਧਮਕੀ ਦਿੱਤੀ ਗਈ ਤਾਂ ਔਰਤ ਨੇ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈਕੇ ਸਾਰੀ ਘਟਨਾ ਦੀ ਜਾਣਕਾਰੀ ਐਸਪੀ ਮਲੋਟ ਨੂੰ ਦਿੱਤੀ ਤਾਂ ਪੁਲੀਸ ਨੇ ਕਾਰਵਾਈ ਕਰਦਿਆਂ ਮੁੱਖ ਦੋਸ਼ੀ ਲਖਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਦੂਜੇ ਪਾਸੇ ਗ੍ਰਿਫਤਾਰ ਕੀਤੇ ਗਏ ਲਖਵੀਰ ਸਿੰਘ ਨੇ ਦੱਸਿਆ ਕਿ ਜਲਦੀ ਅਮੀਰ ਬਨਣ ਨੂੰ ਲੈਕੇ ਇਸ ਫਿਰੋਤੀ ਮੰਗਣ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਜਿਸਦੇ ਲਈ ਹੁਣ ਪਛਤਾਵਾ ਕਰ ਰਿਹਾ ਹੈ। Àਸਨੇ ਦੱਸਿਆ ਕਿ ਉਸ ਕੋਲ ਕੋਈ ਵੀ ਅਸ਼ਲੀਲ ਵੀਡਿਊ ਨਹੀ ਹੈ ਅਤੇ ਜਿਸ ਔਰਤ ਨੂੰ ਬਲੈਕਮੈਲ ਕਰ ਰਿਹਾ ਸੀ ਉਹ Àਸਦੇ ਮਾਮੇ ਦੀ ਨੂੰਹ ਹੈ ਜੋ ਕਿ ਘਰੋ ਕਾਫੀ ਅਮੀਰ ਹੈ ਅਤੇ ਉਸਦੇ ਘਰ ਵਾਲੇ ਦੀ ਮੌਤ ਹੋ ਚੁੱਕੀ ਹੈ। ਮਲੋਟ ਪੁਲੀਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ਼ ਕਰਕੇ ਦੋਸ਼ੀ ਨੂੰ ਹਵਾਲਾਤ ਬੰਦ ਕਰ ਦਿੱਤਾ ਹੈ।

ਹਿੰਦੁਸਥਾਨ ਸਮਾਚਾਰ/ਪੀਐਸ ਮਿੱਠਾ/ ਨਰਿੰਦਰ ਜੱਗਾ 
Top