अंतरराष्ट्रीय

Blog single photo

ਤੇਜੀ ਨਾਲ ਵੱਧ ਰਿਹਾ ਹੈ ਕੋਵਿਡ -19, ਪਰ ਅਸੀਂ ਰੱਲ ਕੇ ਬਦਲ ਸਕਦੇ ਹਾਂ ਹਾਲਾਤ : WHO

24/03/2020ਜਿਨੇਵਾ,
24 ਮਾਰਚ (ਹਿ.ਸ.)। ਵਿਸ਼ਵ ਸਿਹਤ ਸੰਗਠਨ (WHO) ਨੇ ਚੇਤਾਵਨੀ ਦਿੱਤੀ ਹੈ ਕਿ ਕੋਵਿਡ
-19 ਤਬਾਹੀ ਮਚਾ ਰਿਹਾ ਹੈ। ਇਸ ਦੇ ਨਾਲ ਹੀ ਉਸ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਕਜੁੱਟ
ਹੋਣ ਅਤੇ ਇਸ ਨਾਲ ਨਜਿੱਠਣ ਦੀ ਅਪੀਲ ਕੀਤੀ ਹੈ।

ਡਬਲਯੂਐਚਓ ਦੇ ਡਾਇਰੈਕਟਰ ਜਨਰਲ
ਟੇਡਰੋਸ ਐਧਾਨੇਮ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਪਹਿਲੇ ਕੇਸ ਦੇ ਦਰਜ ਹੋਣ
ਦੇ 67 ਦਿਨਾਂ ਦੇ ਅੰਦਰ ਇਹ ਗਿਣਤੀ 100000 ਹੋ ਗਈ ਹੈ। ਇਸ ਤੋਂ ਬਾਅਦ 11 ਦਿਨਾਂ ਵਿਚ
ਹੋਰ 100000 ਕੇਸ ਦਰਜ ਕੀਤੇ ਗਏ ਅਤੇ ਉਸ ਤੋਂ ਬਾਅਦ ਸਿਰਫ ਚਾਰ ਦਿਨਾਂ ਵਿਚ 100000 ਕੇਸ
ਦਰਜ ਕੀਤੇ ਗਏ। ਮੰਗਲਵਾਰ ਤੱਕ, ਵਿਸ਼ਵ ਪੱਧਰ 'ਤੇ ਕੁੱਲ 381,499 ਮਾਮਲੇ ਸਾਹਮਣੇ ਆਏ
ਹਨ ਅਤੇ 16,557 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਹਾਂਮਾਰੀ ਇੰਨੀ ਤੇਜ਼ੀ ਨਾਲ ਫੈਲਣ ਤੋਂ
ਬਾਅਦ ਵੀ ਟੇਡਰੋਸ ਆਸ਼ਾਵਾਦੀ ਬਣੇ ਹੋਏ ਹਨ।

ਉਨ੍ਹਾਂ ਦਾ ਕਹਿੰਣਾ ਹੈ ਕਿ ਸਥਿਤੀ
ਉਲਟ ਵੀ ਸਕਦੀ ਹੈ। ਅਸੀਂ ਕੈਦੀ ਨਹੀਂ ਹਾਂ, ਲਾਚਾਰ ਨਹੀਂ ਹਾਂ, ਅਸੀਂ ਇਸ ਦੀ ਸਥਿਤੀ
ਨੂੰ ਬਦਲ ਸਕਦੇ ਹਾਂ। ਉਨ੍ਹਾਂ ਕਿਹਾ ਕਿ ਕੋਵਿਡ -19 ਅੰਤਰਰਾਸ਼ਟਰੀ ਸੰਸਥਾ ਫੀਫਾ ਦੇ
ਸਹਿਯੋਗ ਨਾਲ ਜਾਗਰੂਕਤਾ ਮੁਹਿੰਮ ਚਲਾਏਗੀ, ਜਿਸ ਰਾਹੀਂ ਇਸ ਨੂੰ ਰੋਕਣ ਲਈ ਪੰਜ ‘ਕੀ
ਸਟੇਪ’ ਦੱਸੇ ਜਾਣਗੇ। ਉਨ੍ਹਾਂ ਨੇ ਸਾਵਧਾਨੀ ਦੇ ਤੌਰ ਤੇ ਸਾਰੇ ਦੇਸ਼ਾਂ ਦੁਆਰਾ ਚੁੱਕੇ ਗਏ
ਕਦਮਾਂ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਤੁਸੀਂ ਬਚਾਅ ਕਰਕੇ ਹੀ ਫੁੱਟਬਾਲ ਮੈਚ ਨਹੀਂ
ਜਿੱਤ ਸਕਦੇ। ਤੁਹਾਨੂੰ ਵੀ ਹਮਲਾ ਵੀ ਕਰਨਾ ਪਏਗਾ।

ਉਨ੍ਹਾਂ ਲੋਕਾਂ ਨੂੰ ਘਰ
ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਹਮਲਾਵਰ ਅਤੇ ਮਿੱਥੇ ਸਾਧਨਾਂ ਨਾਲ ਇਸ ਨੂੰ ਖਤਮ ਕਰਨਾ
ਪਏਗਾ। ਟੇਡਰੋਸ ਨੇ ਕਿਹਾ ਕਿ ਇਸ ਸਮੱਸਿਆ ਨੂੰ ਹੱਲ ਕਰਨ ਲਈ ਵਿਸ਼ਵ ਪੱਧਰ 'ਤੇ ਸਹਿਯੋਗ
ਦੀ ਲੋੜ ਹੈ। ਡਬਲਯੂਐਚਓ ਜੀ 20 ਦੇਸ਼ਾਂ ਨਾਲ ਕੰਮ ਕਰਨ ਲਈ ਇੱਕ ਬੈਠਕ ਕਰੇਗਾ ਅਤੇ
ਉਤਪਾਦਨ ਵਧਾਉਣ ਅਤੇ ਨਿਰਯਾਤ 'ਤੇ ਪਾਬੰਦੀ ਹਟਾਉਣ ਬਾਰੇ ਗੱਲ ਕਰੇਗਾ। ਉਨ੍ਹਾਂ ਕਿਹਾ ਕਿ
ਜੀ -20 ਦੇ ਪੱਧਰ ‘ਤੇ ਏਕਤਾ ਨਾਲ ਅਸੀਂ ਇਸ ਮਹਾਂਮਾਰੀ ਵਿਰੁੱਧ ਸਖਤੀ ਨਾਲ ਲੜਨ ਦੇ ਯੋਗ
ਹੋਵਾਂਗੇ।


ਹਿੰਦੁਸਥਾਨ ਸਮਾਚਾਰ/ਕੁਸੁਮ 
Top