मनोरंजन

Blog single photo

ਤਿੰਨ ਵਾਰ ਦੀ ਮਾਉਂਟ ਐਵਰੇਸਟ ਜੇਤੂ ਅਨਿਤਾ ਕੁੰਡੂ ਨੇ ਫਤਿਹ ਕੀਤੀ ਨੇਪਾਲ ਦੀ ਮਾਉਂਟ ਮਨਾਸਲੂ

27/09/2019


ਨਵੀਂ ਦਿੱਲੀ, 27 ਸਤੰਬਰ (ਹਿ.ਸ)।  ਵਿਸ਼ਵ ਪ੍ਰਸਿੱਧ ਪਰਬਤਾਰੋਹੀ ਅਨਿਤਾ ਕੁੰਡੂ ਨੇ ਸ਼ੁੱਕਰਵਾਰ ਨੂੰ ਨੇਪਾਲ ਦੀ 26781 ਫੁੱਟ ਊੱਚੀ ਚੋਟੀ ਮਾਉਂਟ ਮਨਾਸਲੂ ਨੂੰ ਫਤਿਹ ਕਰ ਲਿਆ। ਉਨ੍ਹਾਂ ਨੇ ਸ਼ੁੱਕਰਵਾਰ ਸਵੇਰੇ 6.20 ਵਜੇ ਆਪਣੀ ਚੜ੍ਹਾਈ ਪੂਰੀ ਕੀਤੀ।

ਉਨ੍ਹਾਂ ਨੇ ਤਿੰਨ ਸਤੰਬਰ ਨੂੰ ਚੜ੍ਹਾਈ ਸ਼ੁਰੂ ਕੀਤੀ ਸੀ, 17 ਸਤੰਬਰ ਨੂੰ ਉਹ ਬੇਸ ਕੈਂਪ ਵਿਟ ਪਹੁੰਚ ਗਈ ਸੀ। ਉਸ ਤੋਂ ਬਾਅਦ ਅੱਗੇ ਦੀ ਚੜ੍ਹਾਈ ਜਾਰੀ ਰਖੀ, ਪਰ ਬਰਫੀਲੇ ਤੂਫਾਨ ਕਰਕੇ ਇਕ ਵਾਰ ਦੂਜੇ ਕੈਂਪ ਤੋਂ ਉਨ੍ਹਾਂ ਨੂੰ ਵਾਪਸ ਬੇਸ ਕੈਂਪ ਆਉਣਾ ਪਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਮੁੜ ਤੋਂ 22 ਸਤੰਬਰ ਤੋਂ 17000 ਫੁੱਟ ਉੱਚੇ ਸਥਿਤ ਬੇਸ ਕੈਂਪ ਤੋਂ ਅੱਗੇ ਦੀ ਚੜ੍ਹਾਈ ਸ਼ੁਰੂ ਕੀਤੀ ਅਤੇ ਸ਼ੁੱਕਰਵਾਰ ਸਵੇਰੇ ਉਨ੍ਹਾਂ ਨੇ ਸ਼ਿਖਰ ਤੇ ਤਿਰੰਗਾ ਲਹਿਰਾ ਦਿੱਤਾ। 

ਅਨਿਤਾ ਨੇ ਸੇਟੇਲਾਈਟ ਫੋਨ ਦੇ ਜਰੀਏ ਆਪਣੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਾਈਨਸ 40 ਡਿਗਰੀ ਤਾਪਮਾਨ ਕਰਕੇ ਠੰਡ ਇਨ੍ਹਾ ਜਿਆਦਾ ਸੀ ਕਿ ਹੱਡੀਆਂ ਗਲ੍ਹਣ ਵਰਗ੍ਹਾ ਅਹਿਸਾਸ ਹੋ ਰਿਹਾ ਸੀ। ਆਕਸੀਜਨ ਦੀ ਬੇਹੱਦ ਕਮੀ ਸੀ। ਖਾਉਣ ਨੂੰ ਕੁਝ ਖਾਸ ਸਾਡੇ ਕੋਲ ਨਹੀਂ ਹੁੰਦਾ। ਜੋ ਕੁਝ ਵੀ ਨਾਲ ਲੈ ਕੇ ਜਾਂਦੇ ਹਾਂ, ਉਸੇ ਨਾਲ ਹੀ ਕੰਮ ਚਲਾਉਣਾ ਹੁੰਦਾ ਹੈ। ਘੱਟ ਆਕਸੀਜਨ ਕਰਕੇ ਨਾ ਨੀਂਦਰ ਆਉਂਦੀ ਹੈ ਅਤੇ ਨਾ ਹੀ ਭੁੱਖ ਲਗਦੀ ਹੈ। ਬਰਫ ਉੱਤੇ ਚਲਣਾ ਹੁੰਦਾ ਹੈ। ਹਰ ਕਦਮ ਖਤਰੇ ਨਾਲ ਭਰਿਆ ਹੁੰਦਾ ਹੈ। ਨਾ ਹੀ ਤਾੜੀਆਂ ਵਜਦੀਆਂ ਹਨ ਅਤੇ ਨਾ ਹੀ ਜੈਕਾਰਿਆਂ ਦੀ ਆਵਾਜ। ਪਰ ਆਪਣੇ ਅੰਦਰ ਦੇ ਹੌਂਸਲੇ ਅਤੇ ਹਿੱਮਤ ਦੀ ਬਦੌਲਤ ਮੈਂ ਚਲਦੀ ਗਈ ਅਤੇ ਆਖਿਰਕਾਰ ਮਨਾਸਲੂ ਚੋਟੀ ਤੇ ਆਪਣੇ ਦੇਸ਼ ਦੀ ਸ਼ਾਨ ਕੋਮੀ ਤਿਰੰਗੇ ਨੂੰ ਲਹਿਰਾ ਦਿੱਤਾ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਅਨੀਤਾ ਨੇ ਚਾਰ ਵਾਰ ਮਾਉਂਟ ਐਵਰੇਸਟ ਦੀ ਚੜ੍ਹਾਈ ਕੀਤੀ ਹੈ, ਜਿਸ ਵਿਚ ਤਿੰਨ ਵਾਰ ਉਨ੍ਹਾਂ ਨੂੰ ਫਤਿਹ ਕਰਨ ਵਿਚ ਕਾਮਯਾਬੀ ਹਾਸਿਲ ਹੋਈ ਹੈ। ਨੇਪਾਲ ਅਤੇ ਚੀਨ ਦੋਵਾਂ ਹੀ ਰਾਸਤਿਆਂ ਤੋਂ ਮਾਉਂਟ ਐਵਰੇਸਟ ਫਤਿਹ ਕਰਨ ਵਾਲੀ ਅਨੀਤਾ ਹਿੰਦੁਸਤਾਨ ਦੀ ਇੱਕੋ ਇਕ ਬੇਟੀ ਹੈ। ਨਾਲ ਹੀ ਉਨ੍ਹਾਂ ਨੇ ਆਪਣੇ ਸੇਵਨ ਸਮਿਟ ਮੁਹਿੰਮ ਦੇ ਤਹਤਿ ਪੰਜ ਮਹਾਦਵੀਪਾਂ ਦੇ ਸਿਖਰ ਨੂੰ ਵੀ ਛੋਇਆ ਹੈ। 

ਅਨੀਤਾ ਦੇ ਪਰਿਵਾਰ ਨੇ ਦੱਸਿਆ ਕਿ ਸੇਵਨ ਸਮਿਟ ਤੋਂ ਲੈ ਕੇ ਸਾਰੀਆਂ ਮੁਹਿੰਮਾ ਦਾ ਖਰਚ ਸਿਕਊਰਿਟੀ ਕੰਪਨੀ ਐੱਸਆਈਐੱਸ ਵੱਲੋਂ ਚੁੱਕਿਆ ਜਾਂਦਾ ਹੈ। ਇਸ ਦੇ ਚੇਅਰਮੈਨ, ਰਾਜਸਭਾ ਸਾਂਸਦ ਅਤੇ ਹਿੰਦੁਸਥਾਨ ਬਹੁਭਾਸ਼ੀ ਸਮਾਚਾਰ ਏਜੰਸੀ ਦੇ ਚੇਅਰਮੈਨ ਆਰਕੇ ਸਿਨ੍ਹਾ ਅਨੀਤਾ ਨੂੰ ਆਪਣੀ ਬੇਟੀ ਮੰਨਦੇ ਹਨ ਅਤੇ ਨਾਲ ਹੀ ਤਿੰਨ ਲੱਕ ਮੁਲਾਜਮਾਂ ਵਾਲੀ ਐੱਸਆਈਐੱਸ ਅਤੇ ਹਿੰਦੁਸਥਾਨ ਸਮਾਚਾਰ, ਇੰਡੀਅਨ ਪਬਲਿਕ ਸਕੂਲ ਦੇਹਰਾਦੂਨ ਨੇ ਅਨੀਤਾ ਨੂੰ ਬ੍ਰਾਂਡ ਐਂਬਸੇਡਰ ਬਣਾਇਆ ਹੋਇਆ ਹੈ। ਹਰਿਆਣਾ ਸਰਕਾਰ ਨੇ ਵੀ ਅਨੀਤਾ ਨੂੰ ਨਾਰੀ ਸ਼ਕਤੀ ਪੁਰਸਕਾਰ ਅਤੇ ਕਲਪਨਾ ਚਾਵਲਾ ਐਵਾਰਡ ਨਾਲ ਸਨਮਾਨਿਤ ਕੀਤਾ ਹੈ।  

ਹਿੰਦੁਸਥਾਨ ਸਮਾਚਾਰ/ਸੁਨੀਲ ਦੁਬੇ/ਕੁਸੁਮ


 
Top