व्यापार

Blog single photo

ਸੁਸਤੀ ਦੇ ਦੌਰ ਵਿਚ ਕੌਮਾਂਤਰੀ ਅਰਥਚਾਰਾ, ਭਾਰਤ 'ਤੇ ਸਭ ਤੋਂ ਵੱਧ ਅਸਰ : IMF

09/10/2019ਨਵੀਂ ਦਿੱਲੀ, 09 ਅਕਤੂਬਰ (ਹਿ.ਸ)। ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਲੀਨਾ ਜਾਰਜਿਵਾ ਨੇ ਕਿਹਾ ਹੈ ਕਿ ਦੇਸ਼ਾਂ ਵਿਚਕਾਰ ਵਪਾਰ ਵਿਵਾਦ ਕੌਮਾਂਤਰੀ ਅਰਥਚਾਰੇ ਨੂੰ ਕਮਜੋਰ ਕਰ ਰਹੇ ਹਨ। ਜਾਰਜਿਵਾ ਨੇ ਕਿਹਾ ਹੈ ਕਿ ਸਾਲ 2019 ਵਿਚ ਦੁਨੀਆ ਦੇ 90 ਫੀਸਦੀ ਅਰਥਚਾਰੇ ਦੇ ਮੰਦੀ ਦੀ ਲਪੇਟ ਵਿਚ ਆਉਣ ਦਾ ਖਦਸ਼ੀ ਹੈ। ਭਾਰਤ ਵਿਚ ਇਸਦਾ ਸਭ ਤੋਂ ਜਿਆਦਾ ਅਸਰ ਦਿਖੇਗਾ। ਉਨ੍ਹਾਂ ਨੇ ਭਾਰਤ ਵਿਚ ਇਸ ਸਾਲ ਗਿਰਾਵਟ ਹੋਰ ਜਿਆਦਾ ਰਹਿਣ ਦੀ ਚੇਤਾਵਨੀ ਦਿੱਤੀ ਹੈ। 

ਦਹਾਕੇ ਦੇ ਹੇਠਲੇ ਪੱਧਰ ਤੇ ਆ ਸਕਦਾ ਹੈ ਗ੍ਰੋਥ ਰੇਟ - ਜਾਰਜਿਵਾ ਨੇ ਕੌਮਾਂਥਰੀ ਅਰਥਚਾਰੇ ਵਿਚ ਵਾਧੇ ਦੀ ਦਰ ਦੇ 10 ਸਾਲਾਂ ਦੇ ਹੇਠਲੇ ਪੱਧਰ ਤੇ ਆਉਣ ਦਾ ਖਦਸ਼ਾ ਵਾ ਜਾਹਿਰ ਕੀਤਾ ਹੈ। ਦੱਸ ਦਈਏ ਕਿ ਇਹ ਆਈਐੱਮਐੱਫ ਦੀ ਮੈਨੇਜਿੰਗ ਡਾਇਰੈਕਟਰ ਦੇ ਤੌਰ ਤੇ ਜਾਰਜਿਵਾ ਦਾ ਪਹਿਲਾ ਸੰਬੋਧਨ ਸੀ। ਅਗਲੇ ਹਫਤੇ ਆਈਐੱਮਐੱਫ ਅਤੇ ਵਿਸ਼ਵ ਬੈਂਕ ਦੀ ਸਾਲਾਨਾ ਬੈਠਕਾਂ ਸ਼ੁਰੂ ਹੋ ਜਾਣਗੀਆਂ।

15 ਅਕਤੂਬਰ ਨੂੰ ਜਾਰੀ ਹੋਣਗੇ ਵਾਧੇ ਦੀ ਦਰ ਦੇ ਅਨੁਮਾਨਿਤ ਅੰਕੜੇ -

15 ਅਕਤੂਬਰ ਨੂੰ ਆਈਐੱਮਐੱਫ ਚਾਲੂ ਅਤੇ ਅਗਲੇ ਸਾਲ ਲਈ ਆਪਣੇ ਵਾਧੇ ਦੀ ਦਰ ਦੇ ਅਨੁਮਾਨਿਤ ਆਧਿਕਾਰਿਕ ਸੋਧਿਤ ਅੰਕੜੇ ਜਾਰੀ ਕਰੇਗਾ। ਇਸ ਤੋਂ ਪਹਿਲਾਂ ਆਈਐੱਮਐੱਫ ਨੇ ਸਾਲ 2019 ਵਿਚ ਵਾਧੇ ਦੀ ਦਰ 3.2 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ। ਸਾਲ 2020 ਲਈ 3.5 ਫੀਸਦੀ ਦਾ ਅਨੁਮਾਨ ਜਤਾਇਆ ਗਿਆ ਸੀ। ਜਾਰਜਿਵਾ ਨੇ ਕਿਹਾ ਹੈ ਕਿ ਆਈਐੱਮਐੱਫ ਚਾਲੂ ਅਤੇ ਅਗਲੇ ਸਾਲ ਲਈ ਆਪਣੀ ਵਾਧੇ ਦੀ ਦਰ ਦੇ ਅਨੁਮਾਨ ਨੂੰ ਘਟਾ ਰਿਹਾ ਹੈ। 

ਆਈਐੱਮਐੱਫ ਨੇ ਘਟਾਇਆ ਸੀ ਵਿਕਾਸ ਦਾ ਅਨੁਮਾਨ -

ਆਈਐੱਮਐੱਫ ਨੇ ਵਿੱਤੀ ਵਰ੍ਹੇ 2019-20 ਲਈ ਭਾਰਤ ਦੀ ਵਿਕਾਸ ਦਰ ਦੇ ਅਨੁਮਾਨ ਨੂੰ ਘਟਾਇਆ ਸੀ। ਆਈਐੱਮਐੱਫ ਨੇ ਵਿੱਤੀ ਵਰ੍ਹੇ 2019-20 ਵਿਚ ਆਰਥਿਕ ਵਿਕਾਸ ਦਰ ਸੱਤ ਰਹਿਣ ਦੀ ਉਮੀਦ ਜਤਾਈ ਸੀ। ਇਸ ਵਿਚ 0.30 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਇਸ ਬਾਰੇ ਵਿਚ ਆਈਐੱਮਐੱਫ ਨੇ ਕਿਹਾ ਸੀ ਕਿ ਕਾਰਪੋਰੇਟ ਅਤੇ ਰੇਗੁਲੈਟਰੀ ਅਨਿਸ਼ਚਤਤਾਵਾਂ ਅਤੇ ਕੁਝ ਗੈਰ-ਬੈਕਿੰਗ ਵਿੱਤੀ ਅਦਾਰਿਆਂ ਦੀ ਕਮਜੋਰੀ ਕਰਕੇ ਭਾਰਤ ਦੀ ਆਰਥਿਕ ਵਿਕਾਸ ਦਰ ਅਨੁਮਾਨ ਤੋਂ ਵੱਧ ਕਮਜੋਰ ਹੋਈ ਹੈ।
  
ਹਿੰਦੁਸਥਾਨ ਸਮਾਚਾਰ/ਕੁਸੁਮ


 
Top