मनोरंजन

Blog single photo

ਕੰਗਨਾ ਰਨੌਤ ਦਾ ਟਵਿੱਟਰ ਅਕਾਉਂਟ ਹਮੇਸ਼ਾ ਲਈ ਸਸਪੈਂਡ

04/05/2021



ਅਦਾਕਾਰਾ ਕੰਗਨਾ ਰਨੌਤ ਦਾ ਖ਼ਬਰਾਂ ਵਿਚ ਰਹਿਣਾ ਕੋਈ ਨਵੀਂ ਗੱਲ ਨਹੀਂ ਹੈ। ਕੰਗਣਾ ਪਿਛਲੇ ਕੁਝ ਦਿਨਾਂ ਤੋਂ ਟਵਿੱਟਰ 'ਤੇ ਵਿਵਾਦਪੂਰਨ ਬਿਆਨ ਦੇ ਰਹੀ ਹੈ, ਖ਼ਾਸਕਰ ਬੰਗਾਲ ਚੋਣਾਂ ਵਿੱਚ ਭਾਜਪਾ ਦੀ ਹਾਰ ਅਤੇ ਤ੍ਰਿਣਮੂਲ ਕਾਂਗਰਸ ਦੀ ਜਿੱਤ ਦੇ ਬਾਰੇ। ਮੰਗਲਵਾਰ ਨੂੰ ਅਭਿਨੇਤਰੀ ਨੇ ਪੱਛਮੀ ਬੰਗਾਲ ਵਿਚ ਹਿੰਸਾ 'ਤੇ ਨਾਰਾਜ਼ਗੀ ਜ਼ਾਹਰ ਕੀਤੀ। ਇਸ ਦੇ ਨਾਲ ਹੀ ਕੇਂਦਰ ਸਰਕਾਰ ਕੋਲੋਂ ਬੰਗਾਲ ਵਿਚ ਰਾਸ਼ਟਰਪਤੀ ਸ਼ਾਸਨ ਦੀ ਮੰਗ ਕੀਤੀ ਸੀ। ਕੰਗਨਾ ਨੇ ਆਪਣੇ ਤਾਜ਼ਾ ਟਵੀਟ ਵਿਚ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ '' ਖੂਨ ਦੀ ਪਿਆਸੀ ਰਾਕਸ਼ਸੀ ਤਾੜਕਾ '' ਦੱਸਿਆ ਹੈ। ਇਸ ਤੋਂ ਇਲਾਵਾ, ਕੰਗਨਾ ਨੇ ਪੀਐਮ ਮੋਦੀ ਨੂੰ ਸੁਪਰ ਗੁੰਡਾਗਰਦੀ ਕਰਨ ਦੀ ਸਲਾਹ ਵੀ ਦਿੱਤੀ ਹੈ ਅਤੇ ਨਰਿੰਦਰ ਮੋਦੀ ਨੂੰ ਆਪਣਾ 2000 ਵਾਲਾ ਵਿਰਾਟ ਰੂਪ ਵੀ ਦਿਖਾਉਣ ਦੀ ਅਪੀਲ ਕੀਤੀ ਹੈ, ਜਿਸ ਨੂੰ ਟਵਿੱਟਰ ਉਪਭੋਗਤਾਵਾਂ ਨੇ ਇਸ ਨੂੰ ਗੁਜਰਾਤ ਦੇ ਦੰਗਿਆਂ ਨਾਲ ਜੋੜਦਿਆਂ, ਕੰਗਨਾ ਦੇ ਟਵੀਟ ਨੂੰ ਹਿੰਸਾ ਅਤੇ ਫਿਰਕਾਪਰਸਤੀ ਫੈਲਾਉਣ ਵਾਲਾ ਕਰਾਰ ਦਿੰਦਿਆਂ ਕੰਗਨਾ ਦੇ ਟਵਿੱਟਰ ਅਕਾਉਂਟ ਨੂੰ ਸਦਾ ਲਈ ਮੁਅੱਤਲ ਕਰਨ ਲਈ ਟਵਿਟਰ ਨੂੰ ਰਿਪੋਰਟ ਕੀਤੀ ਸੀ।। ਇਸ ਤੋਂ ਇਲਾਵਾ, ਕੰਗਨਾ ਨੇ  ਟਵਿੱਟਰ 'ਤੇ ਭਾਜਪਾ ਦੀ ਮਹਿਲਾ ਆਗੂ ਦੀ ਤਸਵੀਰ ਸਾਂਝੀ ਕਰਦਿਆਂ ਦਾਅਵਾ ਕੀਤਾ ਸੀ ਕਿ ਟੀਐਮਸੀ ਲੋਕਾਂ ਨੇ ਉਸ ਨਾਲ ਗੈਂਗਰੇਪ ਕੀਤਾ ਹੈ। ਜਿਸ ਤੋਂ ਬਾਅਦ ਉਨ੍ਹਾਂ ਦਾ ਟਵਿੱਟਰ ਅਕਾਉਂਟ ਮੁਅੱਤਲ ਕਰ ਦਿੱਤਾ ਗਿਆ ਹੈ। ਹਾਲਾਂਕਿ, ਉਸ ਔਰਤ ਦਾ ਚਿਹਰਾ ਜਿਸ ਦੀ ਤਸਵੀਰ ਕੰਗਨਾ ਨੇ ਸ਼ੇਅਰ ਕੀਤੀ ਸੀ ਉਹ ਢੱਕਿਆ ਹੋਇਆ ਸੀ।


ਕੰਗਨਾ ਦੇ ਇਨ੍ਹਾਂ ਵਿਵਾਦਪੂਰਨ ਟਵੀਟ ਤੋਂ ਬਾਅਦ ਕਾਰਵਾਈ ਕਰਦਿਆਂ ਟਵਿੱਟਰ ਨੇ ਕੰਗਨਾ ਦਾ ਅਕਾਉਂਟ ਹਮੇਸ਼ਾ ਲਈ ਮੁਅੱਤਲ ਕਰ ਦਿੱਤਾ ਹੈ। ਰਿਪੋਰਟਾਂ ਦੇ ਅਨੁਸਾਰ, ਟਵਿੱਟਰ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਕਿਹਾ ਹੈ ਕਿ ਕੰਗਨਾ ਰਣੌਤ ਉਨ੍ਹਾਂ ਦੀ ‘ਹੇਟ ਕੰਡਕੱਟ ਪਾਲਿਸੀ’ ਦੀ ਲਗਾਤਾਰ ਉਲੰਘਣਾ ਕਰ ਰਹੀ ਸੀ ਅਤੇ ਇਸ ਲਈ ਉਨ੍ਹਾਂ ਦਾ ਅਕਤਾਉਂਟ ਸਦਾ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਜਨਵਰੀ ਵਿੱਚ ਕੰਗਨਾ ਦਾ ਟਵਿੱਟਰ ਅਕਾਉਂਟ ਆਰਜ਼ੀ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਸੀ।

ਵਰਕਫਰੰਟ ਦੀ ਗੱਲ ਕਰੀਏ ਤਾਂ ਕੰਗਨਾ ਰਣੌਤ ਜਲਦੀ ਹੀ ਰਜਨੀਸ਼ ਘਈ ਦੀ ਫਿਲਮ 'ਧਾਕੜ', ਸਰਵੇਸ਼ ਮੇਵਾੜਾ ਦੀ ਫਿਲਮ 'ਤੇਜਸ' ਅਤੇ ਅਲ ਵਿਜੇ ਦੁਆਰਾ ਨਿਰਦੇਸ਼ਤ ਫਿਲਮ ਅਤੇ ਤਮਿਲਨਾਡੂ ਦੀ ਸਾਬਕਾ ਸੀ.ਐੱਮ. ਅਭਿਨੇਤਰੀ ਜੈਲਲਿਤਾ ਬਾਓਪਿਕ '' ਥਲਾਇਵੀ '' ਚ  ਵਿਚ ਮੁੱਖ ਭੂਮਿਕਾ ਵਿਚ ਨਜ਼ਰ ਆਵੇਗੀ। ਹਾਲ ਹੀ 'ਚ ਕੰਗਨਾ ਨੇ ਆਪਣੀ ਨਵੀਂ ਫਿਲਮ' ਮਣੀਕਰਣਿਕਾ ਰਿਟਰਨਜ਼: ਦਿ ਲੀਜੈਂਡ ਆਫ ਦਿੱਧਾ 'ਦਾ ਐਲਾਨ ਵੀ ਕੀਤਾ ਹੈ।

ਹਿੰਦੁਸਥਾਨ ਸਮਾਚਾਰ//ਕੁਸੁਮ


 
Top