क्षेत्रीय

Blog single photo

ਸਮਾਜਸੇਵੀ ਨਰੇਸ਼ ਚੰਦ ਨੂੰ ਐਸ ਐਮ ਓ ਨੇ ਕੀਤਾ ਸਨਮਾਨਿਤ

21/05/2020

ਬਠਿੰਡਾ 21 ਮਈ (ਹਿ ਸ) ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ, ਡਾਇਰੈਕਟਰ ਵਿਮਲ ਸੇਤੀਆ ਅਤੇ ਦਲਜੀਤ ਕੌਰ ਐਡੀਸ਼ਨਲ ਡਾਇਰੈਕਟਰ ਵੱਲੋਂ ਮਿਲੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਗੋਵਿਡ-19 ਦੀ ਭਿਆਨਕ ਬਿਮਾਰੀ ਦੇ ਬਚਾਓ ਲਈ ਪੰਜਾਬ ਦੀਆਂ ਗਰਲਜ਼ ਆਈ ਟੀ ਆਈਜ਼ ਵਿੱਚ ਮਾਸਕ ਤਿਆਰ ਕਰਕੇ ਵੰਡਣ ਦੀ ਮੁਫਤ ਸੇਵਾ ਕੀਤੀ ਜਾ ਰਹੀ ਹੈ ।
ਇਸ ਸੇਵਾ ਤੋਂ ਪ੍ਰਭਾਵਿਤ ਹੋਕੇ ਸਮਾਜਸੇਵੀ ਨਰੇਸ਼ ਚੰਦ ਸਟੋਰ ਕੀਪਰ ਆਈ ਟੀ ਆਈ ਬਠਿੰਡਾ ਵੱਲੋਂ ਵੀ ਆਪਣੀ ਨੇਕ ਕਮਾਈ ਵਿੱਚੋਂ ਕਾਟਨ ਦੇ 1000 ਪੀਸ ਮਾਸਕ ਤਿਆਰ ਕਰਵਾਕੇ ਲੋੜਵੰਦਾਂ ਨੂੰ ਵੰਡਣ ਲਈ ਸਿਵਲ ਹਸਪਤਾਲ ਦੇ ਐਸਐਮÀ ਡਾਕਟਰ ਮਨਿੰਦਰਪਾਲ ਸਿੰਘ ਨੂੰ ਭੇਂਟ ਕੀਤੇ ਗਏ। ਇਸ ਮੌਕੇ ਹਸਪਤਾਲ ਦੇ ਸਟਾਫ ਮੈਂਬਰ ਸੁਰਿੰਦਰ ਫਾਰਮਾਸਿਸਟ ਅਫਸਰ ਅਤੇ ਰਾਜਨ ਕੁਮਾਰ ਵੀ ਹਾਜ਼ਰ ਸਨ । ਇਸ ਮੌਕੇ ਸਮਾਜ ਸੇਵੀ ਨਰੇਸ਼ ਚੰਦ ਨੂੰ ਐਸ ਐਮ ਓ ਵਲੋਂ ਸਨਮਾਨਿਤ ਵੀ ਕੀਤਾ ਗਿਆ । 

ਹਿੰਦੁਸਥਾਨ ਸਮਾਚਾਰ /ਪੀਐਸ ਮਿੱਠਾ/ਨਰਿੰਦਰ ਜੱਗਾ 


 
Top