मनोरंजन

Blog single photo

ਗਾਣਿਆਂ ਦਾ ਰਿਮਿਕਸ ਬਣਾਉਣ ਵਾਲਿਆਂ ਨੂੰ ਵਿਸ਼ਾਲ ਦੀ ਚੇਤਾਵਨੀ, ਟਵੀਟ ਕਰ ਦਿੱਤੀ ਸੁਧਰਣ ਦੀ ਨਸੀਹਤ

31/10/2019



 ਮੁੰਬਈ , 31 ਅਕਤੂਬਰ (ਹਿ.ਸ)।: ਪੁਰਾਣੇ ਗਾਣਿਆਂ ਦੇ ਰੀਮੈਕਸ ਬਣਾਉਣ ਵਾਲਿਆਂ ਨੂੰ ਬਾਲੀਵੁੱਡ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਵਿਸ਼ਾਲ ਦਦਲਾਨੀ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਅੱਗੇ ਕਿਸੇ ਨੇ ਉਨ੍ਹਾਂ ਦੇ ਗਾਣਿਆਂ ਦਾ ਰਿਮੀਕਸ ਬਣਾਇਆ ਤਾਂ ਉਨ੍ਹਾਂ ਨੂੰ ਕਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। 

ਵਿਸ਼ਾਲ ਨੇ ਆਪਣੇ ਆਫਿਸ਼ੀਅਲ ਟਵਿੱਟਰ ਹੈਂਡਲ ਤੋਂ ਟਵੀਟ ਰਾਹੀਂ ਵਿਸ਼ਾਲ ਨੇ ਲਿਖਿਆ, 'ਚੇਤਾਵਨੀ, ਜੇ ਕਿਸੇ ਨੇ ਵੀ ਵਿਸ਼ਾਲ-ਸ਼ੇਖਰ ਦੇ ਗਾਣਿਆਂ ਦਾ ਰਿਮੀਕਸ ਬਣਾਇਆ ਤਾਂ ਮੈਂ ਕਨੂੰਨੀ ਕਾਰਵਾਈ ਕਰਾਂਗਾ। ਮੈਂ ਉਸ ਫਿਲਮ ਅਤੇ ਮਿਊਜ਼ਿਸ਼ਿਅਨਸ ਖ਼ਿਲਾਫ਼ ਕੋਰਟ ਜਾਣ ਤੋਂ ਨਹੀਂ ਹਿਚਕਾਂਗਾ। 'ਸਾਕੀ-ਸਾਕੀ' ਤੋਂ ਬਾਅਦ ਮੈਂ ਸੁਣਿਆ ਹੈ ਕਿ ਕੁਝ ਲੋਕ ਮੇਰੇ ਗਾਣੇ 'ਦਸ ਬਹਾਨੇ', 'ਦੀਦਾਰ ਦੇ', 'ਸਜਨਾ ਜੀ ਵਾਰੀ-ਵਾਰੀ' ਅਤੇ 'ਦੇਸੀ ਗਰਲ' ਦਾ ਰੀਮਿਕਸ ਬਣਾਉਣ ਜਾ ਰਹੇ ਹਨ, ਆਪਣੇ ਖੁਦ ਦੇ ਗਾਣੇ ਬਣਾਓ।



ਵਿਸ਼ਾਲ ਨੇ ਆਪਣੇ ਟਵੀਟ ਦਾ ਸਕ੍ਰੀਨਸ਼ਾਟ ਇੰਸਟਾਗ੍ਰਾਮ 'ਤੇ ਵੀ ਪਾਇਆ ਹੈ ਅਤੇ ਇਥੇ ਵੀ ਉਨ੍ਹਾਂ ਨੇ ਰਿਮਿਕਸ ਬਣਾਉਣ ਵਾਲਿਆਂ ਨੂੰ ਸਖਤ ਸ਼ਬਦਾਂ ਵਿਚ ਚੇਤਾਵਨੀ ਦਿੱਤੀ ਹੈ। 

ਹਿੰਦੁਸਥਾਨ ਸਮਾਚਾਰ/ਕੁਸੁਮ


 
Top