मनोरंजन

Blog single photo

ਸੁਸ਼ਾਂਤ ਕੇਸ : ਕਰਨ ਜੌਹਰ ਸਮੇਤ 7 ਫਿਲਮੀ ਸ਼ਖਸੀਅਤਾਂ ਨੂੰ ਬਿਹਾਰ ਕੋਰਟ ਦਾ ਨੋਟਿਸ, 21 ਅਕਤੂਬਰ ਨੂੰ ਪੇਸ਼ ਹੋਣ ਦੇ ਹੁਕਮ

13/10/2020ਮੁਜੱਫ਼ਰਪੁਰ, 13 ਅਕਤੂਬਰ (ਹਿ.ਸ)। ਬਾਲੀਵੁਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਬਿਹਾਰ ਦੀ ਕੋਰਟ ਨੇ ਫਿਲਮ ਡਾਇਰੈਕਟਰ ਕਰਨ ਜੌਹਰ ਸਣੇ 7 ਫਿਲਮੀ ਹਸਤੀਆਂ ਨੂੰ ਨੋਟਿਸ ਭੇਜਿਆ ਹੈ। ਕੋਰਟ ਵੱਲੋਂ ਜਾਰੀ ਨੋਟਿਸ ਵਿੱਚ ਕਰਨ ਜੌਹਰ ਤੋਂ ਇਲਾਵਾ ਸੰਜੇ ਲੀਲਾ ਭੰਸਾਲੀ, ਆਦਿੱਤਿਆ ਚੋਪੜਾ, ਸਾਜਿਦ ਨਾਡਿਆਵਾਲਾ, ਭੂਸ਼ਣ ਕੁਮਾਰ, ਦਿਨੇਸ਼ ਵਿਜਯਨ ਅਤੇ ਏਕਤਾ ਕਪੂਰ ਦਾ ਨਾਂ ਸ਼ਾਮਲ ਹੈ। ਨੋਟਿਸ ਅਨੁਸਾਰ ਹੁਦ ਸਾਰੇ ਨਾਮਜਦਾਂ ਨੂੰ ਕੋਰਟ ਨੇ 21 ਅਕਤੂਬਰ ਨੂੰ ਅਦਾਲਤ ਵਿੱਚ ਖੁਦ ਜਾਂ ਆਪਣੇ ਵਕੀਲ ਦੇ ਮਾਧਿਅਮ ਨਾਲ ਸਵੇਰੇ ਸਾਢੇ 10 ਵਜੇ ਹਾਜ਼ਰ ਰਹਿਣ ਦਾ ਹੁਕਮ ਦਿੱਤਾ ਹੈ। ਅਦਾਲਤ ਵਿੱਚ ਇਨ੍ਹਾਂ ਦੇ ਹਾਜ਼ਰ ਨਾ ਹੋਣ 'ਤੇ ਇੱਕ ਪਾਸੜ ਸੁਣਵਾਈ ਕਰਕੇ ਹੁਕਮ ਪਾਸ ਕੀਤਾ ਜਾ ਸਕਦਾ ਹੈ।

ਇਸ ਸਬੰਧ 'ਚ ਵਕੀਲ ਸੁਧੀਰ ਕੁਮਾਰ ਓਝਾ ਨੇ ਕਿਹਾ ਕਿ ਸਾਰੇ ਮੁਲਜ਼ਮਾਂ ਦੇ ਵਕੀਲਾਂ ਦੀ ਮੌਜੂਦਗੀ ਤੋਂ ਬਾਅਦ ਮਾਮਲੇ ਵਿੱਚ ਅੱਗੀ ਦੀ ਕਾਰਵਾਈ ਹੋ ਸਕੇਗੀ। ਇਸ ਮਾਮਲੇ ਨੂੰ ਲੈ ਕੇ 14 ਅਗਸਤ ਨੂੰ ਸਲਮਾਨ ਤੇ ਹੋਰ ਫਿਲਮੀ ਹਸਤੀਆਂ ਵਿਰੁੱਧ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿੱਚ ਰੀਵਿਜਨਵਾਦ ਦਾਖ਼ਲ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਜੁਲਾਈ ਵਿੱਚ ਸੀਜੇਐਮ ਕੋਰਟ ਵਿੱਚ ਸ਼ਿਕਾਇਤ ਦਾਖ਼ਲ ਕੀਤੀ ਗਈ ਸੀ ਅਤੇ 8 ਜੁਲਾਈ ਨੂੰ ਸੀਜੇਐਮ ਕੋਰਟ ਨੇ ਵੀ ਘਟਨਾ ਨੂੰ ਅਧਿਕਾਰ ਖੇਤਰ ਤੋਂ ਬਾਹਰ ਦੱਸਦੇ ਹੋਏ ਸ਼ਿਕਾਇਤ ਨੂੰ ਖਾਰਜ ਕਰ ਦਿੱਤਾ ਸੀ। ਇਸ ਹੁਕਮ ਵਿਰੁੱਧ ਵਕੀਲ ਸੁਧੀਰ ਕੁਮਾਰ ਓਝਾ ਨੇ ਮੁੱਖ ਜੱਜ ਦੇ ਇੱਥੇ ਰੀਵਿਜਨਵਾਦ ਦਾਖ਼ਲ ਕੀਤਾ ਸੀ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 21 ਅਕਤੂਬਰ ਨੂੰ ਹੋਵੇਗੀ।

ਹਿੰਦੁਸਥਾਨ ਸਮਾਚਾਰ/ਕਸੁਮ


 
Top