क्षेत्रीय

Blog single photo

ਪ੍ਰਾਈਵੇਟ ਅਦਾਰਿਆਂ ਨੂੰ ਫੀਸ ਮੰਗਣ ਤੋਂ ਰੋਕ, ਪਰ ਸਰਕਾਰ ਨੇ ਟੈਕਸ ਵਸੂਲੀ ਲਈ ਲਾਏ ਵਿਸ਼ੇਸ਼ ਕੈਸ਼ ਕਾਊਂਟਰ ......

13/05/2020

-31 ਮਈ ਤੋਂ ਪਹਿਲਾਂ ਇਕਮੁਸ਼ਤ ਟੈਕਸ ਜਮ•ਾਂ ਕਰਾਉਣ 'ਤੇ ਵਿਆਜ਼ ਅਤੇ ਪਨੈਲਟੀ ਤੋਂ ਛੋਟ 
ਲੁਧਿਆਣਾ, 13 ਮਈ ( ਹਿ ਸ )-ਲੋਕਾਂ ਨੂੰ ਉਨ•ਾਂ ਦਾ ਪ੍ਰਾਪਰਟੀ ਟੈਕਸ ਭਰਾਉਣ ਵਿੱਚ ਹੋਰ ਸਹੂਲਤ ਮੁਹੱਈਆ ਕਰਾਉਂਦਿਆਂ ਨਗਰ ਨਿਗਮ ਲੁਧਿਆਣਾ ਨੇ ਚਾਰੇ ਜ਼ੋਨਾਂ ਦੇ ਸੁਵਿਧਾ ਸੈਂਟਰਾਂ ਵਿੱਚ ਮਿਤੀ 14 ਮਈ, 2020 ਤੋਂ ਵਿਸ਼ੇਸ਼ ਕੈਸ਼ ਕਾਊਂਟਰ ਖੋਲ• ਦਿੱਤੇ ਹਨ, ਜੋ ਕਿ ਸਵੇਰੇ 9 ਵਜੇ ਤੋਂ ਦੁਪਹਿਰ 1.30 ਵਜੇ ਤੱਕ ਖੁੱਲ•ੇ ਰਿਹਾ ਕਰਨਗੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ ਨੇ ਦੱਸਿਆ ਕਿ ਕੋਵਿਡ 19 ਮਹਾਂਮਾਰੀ ਕਾਰਨ ਮਿਤੀ 23 ਮਾਰਚ, 2020 ਤੋਂ ਪਬਲਿਕ ਡੀਲਿੰਗ ਬਿਲਕੁਲ ਬੰਦ ਕੀਤੀ ਹੋਈ ਸੀ। ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਦਾ ਬਕਾਇਆ ਮਿਤੀ 31 ਮਈ, 2020 ਤੋਂ ਪਹਿਲਾਂ ਇਕਮੁਸ਼ਤ ਜਮ•ਾਂ ਕਰਵਾਉਣ 'ਤੇ ਵਿਆਜ ਅਤੇ ਪਨੈਲਟੀ ਤੋਂ ਛੋਟ ਦੇ ਨਾਲ-ਨਾਲ 10 ਫੀਸਦੀ ਰਿਬੇਟ ਵੀ ਦਿੱਤੀ ਗਈ ਹੈ।
ਉਨ•ਾਂ ਕਿਹਾ ਕਿ ਆਮ ਲੋਕਾਂ ਨੂੰ ਸਹੂਲਤ ਦੇਣ ਲਈ ਹੀ ਨਗਰ ਨਿਗਮ ਦੇ ਚਾਰੇ ਜ਼ੋਨਾਂ ਵਿੱਚ ਵਿਸ਼ੇਸ਼ ਕੈਸ਼ ਕਾਊਂਟਰ ਸ਼ੁਰੂ ਕੀਤੇ ਗਏ ਹਨ। ਉਨ•ਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਪ੍ਰਾਪਰਟੀ ਟੈਕਸ ਅਤੇ ਪਾਣੀ ਸੀਵਰੇਜ ਦਾ ਬਕਾਇਆ ਜਮ•ਾਂ ਕਰਵਾਉਣ। ਜੇਕਰ ਸੁਵਿਧਾ ਸੈਂਟਰਾਂ 'ਤੇ ਟੈਕਸ ਜਮ•ਾਂ ਕਰਵਾਉਣਾ ਹੋਵੇ ਤਾਂ ਪੰਜਾਬ ਸਰਕਾਰ ਵੱਲੋਂ ਕੋਵਿਡ 19 ਤੋਂ ਬਚਾਅ ਲਈ ਜਾਰੀ ਹਦਾਇਤਾਂ, ਜਿਵੇਂ ਕਿ ਸਮਾਜਿਕ ਦੂਰੀ, ਮਾਸਕ ਲਗਾਉਣਾ, ਹੱਥਾਂ ਨੂੰ ਸਾਬਣ ਨਾਲ ਅਤੇ ਸੈਨੇਟਾਈਜ਼ਰ ਨਾਲ ਸਾਫ਼ ਕਰਨਾ ਆਦਿ, ਦੀ ਪਾਲਣਾ ਯਕੀਨੀ ਤੌਰ 'ਤੇ ਕੀਤੀ ਜਾਵੇ।
ਜਿਕਰਯੋਗ ਹੈ ਕਿ ਸਰਕਾਰ ਨੇ ਕੋਰੋਨਾ ਨੂੰ ਦੇਖਦੇ ਹੋਏ ਨਿਜੀ ਅਦਾਰਿਆਂ ਨੂੰ ਫੀਸਾਂ  ਲੈਣ , ਅਦਾਰਿਆਂ 'ਤੇ ਕੰਮ ਕਰਦੇ ਲੋਕਾਂ ਨੂੰ ਕੰਮ ਤੋਂ ਨਾ ਹਟਾਉਣ ਦੇ ਸੁਝਾਅ ਦਿੱਤੇ ਹੋਏ ਹਨ।  ਲੁਧਿਆਣਾ ਸਮੇਤ ਪੰਜਾਬ ਦੇ ਕਈ ਸਕੂਲਾਂ ਨੂੰ ਸਿਰਫ ਇਸੇ ਲਈ ਨੋਟਿਸ ਜਾਰੀ ਕਰ ਦਿੱਤੇ ਗਏ ਸਨ ਕਿਓਂਕਿ ਉਨ੍ਹਾਂ ਨੇ ਵਿਦਿਆਰਥੀਆਂ ਦੀਆਂ ਫੀਸਾਂ ਲਈ ਸਾਧਾਰਨ ਜਿਹਾ ਸੁਨੇਹਾ ਦਿੱਤਾ ਸੀ ਅਤੇ ਫੀਸ ਦੇਣ ਵਾਲੇ ਲਈ ਸਹੂਲਤ ਅਤੇ ਰਾਹਤ ਦਾ ਵੀ ਐਲਾਨ ਵੀ ਕੀਤਾ ਸੀ।  ਅੱਜ ਉਹੀ ਕੰਮ ਨਗਰ ਨਿਗਮ ਲੁਧਿਆਣਾ ਕਰ ਰਿਹਾ ਹੈ। 


ਹਿੰਦੁਸਥਾਨ ਸਮਾਚਾਰ / ਨਰਿੰਦਰ ਜੱਗਾ / ਕੁਸਮ


 
Top