मनोरंजन

Blog single photo

ਪੰਜਾਬੀ ਗਾਇਕ ਅੰਮ੍ਰਿਤ ਮਾਨ ਖਿਲਾਫ ਕੇਸ ਦਰਜ, ਭੜਕਾਊ ਗੀਤ ਗਾਉਣ ਦੇ ਲੱਗੇ ਇਲਜ਼ਾਮ

21/03/2020

ਪੰਜਾਬੀ ਗਾਇਕ ਅੰਮ੍ਰਿਤ ਮਾਨ ਖਿਲਾਫ ਕੇਸ ਦਰਜ, ਭੜਕਾਊ ਗੀਤ ਗਾਉਣ ਦੇ ਲੱਗੇ ਇਲਜ਼ਾਮ

ਚੰਡੀਗੜ੍ਹ, 21 ਮਾਰਚ (ਹਿੰ. ਸ. )। ਪੰਜਾਬ ਦੇ ਮਸ਼ਹੂਰ ਗਾਇਕ ਅੰਮ੍ਰਿਤ ਮਾਨ ਖਿਲਾਫ ਥਾਣਾ ਨਹੀਆਂਵਾਲਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਖਿਲਾਫ ਹਿੰਸਾ ਭੜਕਾਉਣ ਵਾਲੇ ਗੀਤ ਗਾਉਣ ਦੇ ਇਲਜ਼ਾਮ ਲੱਗੇ ਹਨ। ਇਹ ਮਾਮਲਾ ਹਾਈਕੋਰਟ ਦੇ ਵਕੀਲ ਐਚਸੀ ਅਰੋੜਾ ਦੀ ਸ਼ਿਕਾਇਤ 'ਤੋਂ ਬਾਅਦ ਦਰਜ ਹੋਇਆ ਹੈ। ਹਾਈਕੋਰਟ ਦੇ ਵਕੀਲ ਐਚਸੀ ਅਰੋੜਾ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਅੰਮ੍ਰਿਤ ਮਾਨ ਵੱਲੋਂ ਕਈ ਅਜਿਹੇ ਗੀਤ ਗਾਏ ਗਏ ਹਨ ਜਿਨ੍ਹਾਂ ਨਾਲ ਨੌਜਵਾਨ ਪੀੜ੍ਹੀ ਤੇ ਮਾੜਾ ਅਸਰ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪੰਜਾਬ ਅੰਦਰ ਗੈਂਗਸਟਰਾਂ ਦਾ ਬੋਲਬਾਲਾ ਹੈ ਪਰ ਅੰਮ੍ਰਿਤ ਮਾਨ ਅਜਿਹੇ ਹਿੰਸਾ ਭੜਕਾਉਣ ਵਾਲੇ ਗੀਤ ਗਾ ਕੇ ਨੌਜਵਾਨ ਪੀੜ੍ਹੀ ਪੁੱਠੇ ਰਸਤੇ ਤੇ ਤੋਰ ਰਿਹਾ ਹੈ । ਆਪਣੀ ਸ਼ਿਕਾਇਤ ਵਿੱਚ ਵਕੀਲ ਐਚਸੀ ਅਰੋੜਾ ਨੇ ਅਮਿਤ ਮਾਨ ਵੱਲੋਂ ਗਾਏ ਇੱਕ ਹਿੰਸਾ ਭੜਕਾਉਣ ਵਾਲੇ ਗਾਣੇ ਦਾ ਜ਼ਿਕਰ ਵੀ ਕੀਤਾ ਹੈ। ਉਨ੍ਹਾਂ ਸ਼ਿਕਾਇਤ ਵਿੱਚ ਗਾਏ ਗੀਤ ਮੈਂ ਤੇ ਰਫ਼ਲ ਰਕਾਨੇ ਕੰਬੀਨੇਸ਼ਨ ਚੋਟੀ ਦਾ, ਨੇਚਰ ਜੱਟ ਦਾ ਵੈਰੀ ਫੜ ਕੇ ਠੋਕੀ ਦਾ ਜ਼ਿਕਰ ਕੀਤਾ ਹੈ। ਜਿਸ ਵਿੱਚ ਲੋਕਾਂ ਨੂੰ ਮਾਰਨ ਦਾ ਜ਼ਿਕਰ ਕੀਤਾ ਗਿਆ ਹੈ। ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਹਿੰਦੂਸਥਾਨ ਸਮਾਚਾਰ/ਸੰਜੀਵ/ ਨਰਿੰਦਰ ਜੱਗਾ .


 
Top