राष्ट्रीय

Blog single photo

ਮੱਧ ਪ੍ਰਦੇਸ਼ 'ਚ ਅੱਜ ਤੋਂ ਸ਼ਿਵ 'ਰਾਜ', ਰਾਤ ਨੂੰ ਚੁਕਣਗੇ ਸਹੁੰ

23/03/2020


ਭੋਪਾਲ,
23 ਮਾਰਚ (ਹਿ.ਸ.)। ਮੱਧ ਪ੍ਰਦੇਸ਼ ਦੀ ਰਾਜਨੀਤੀ ਵਿਚ ਇਕ ਵਾਰ ਫਿਰ ਸ਼ਿਵਰਾਜ ਸ਼ੁਰੂ ਹੋਣ
ਜਾ ਰਿਹਾ ਹੈ। ਫਿਰ ਸ਼ਿਵਰਾਜ 'ਦਾ ਨਾਅਰਾ ਗੂੰਜ ਰਿਹਾ ਹੈ। ਕਾਰਜਕਾਰੀ ਮੁੱਖ ਮੰਤਰੀ
ਕਮਲਨਾਥ ਦੇ ਅਸਤੀਫੇ ਤੋਂ ਬਾਅਦ ਅਜੇ ਤੱਕ ਭਾਜਪਾ ਵਿੱਚ ਇਹ ਫੈਸਲਾ ਨਹੀਂ ਕੀਤਾ ਗਿਆ ਸੀ
ਕਿ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ, ਪਰ ਹੁਣ ਹਾਈ ਕਮਾਨ ਦੀ ਸਹਿਮਤੀ ਸਾਬਕਾ ਮੁੱਖ
ਮੰਤਰੀ ਅਤੇ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਸ਼ਿਵਰਾਜ ਸਿੰਘ ਚੌਹਾਨ ਦੇ ਨਾਮ ਉੱਤੇ ਬਣ ਗਈ
ਹੈ। ਸੋਮਵਾਰ ਸ਼ਾਮ ਨੂੰ ਭਾਜਪਾ ਵਿਧਾਇਕ ਦਲ ਦੀ ਇਕ ਮੀਟਿੰਗ ਹੋਵੇਗੀ ਜਿਸ ਵਿਚ ਵਿਧਾਇਕ
ਦਲ ਦੇ ਨੇਤਾ ਦੀ ਚੋਣ ਕੀਤੀ ਜਾਵੇਗੀ।

ਪ੍ਰਦੇਸ਼ ਭਾਜਪਾ ਮੀਡੀਆ ਇੰਚਾਰਜ ਲੋਕੇਂਦਰ
ਪਰਾਸ਼ਰ ਨੇ ‘ਹਿੰਦੁਸਤਾਨ ਸਮਾਚਾਰ’ ਨੂੰ ਦੱਸਿਆ ਕਿ ਸਾਬਕਾ ਸੀਐਮ ਸ਼ਿਵਰਾਜ ਸਿੰਘ ਚੌਹਾਨ
ਨੂੰ ਅੱਜ ਸ਼ਾਮ ਹੋਣ ਜਾ ਰਹੀ ਭਾਜਪਾ ਵਿਧਾਇਕ ਦਲ ਦੀ ਇੱਕ ਮਹੱਤਵਪੂਰਨ ਬੈਠਕ ਵਿੱਚ
ਵਿਧਾਇਕ ਦਲ ਦਾ ਨੇਤਾ ਚੁਣਿਆ ਜਾ ਸਕਦਾ ਹੈ। ਉਨ੍ਹਾਂ ਦਾ ਮੁੱਖ ਮੰਤਰੀ ਬਣਨਾ ਲਗਭਗ ਤੈਅ
ਹੈ।

ਇਸ ਦੌਰਾਨ ਰਾਜ ਭਵਨ ਵਿੱਚ ਸਹੁੰ ਚੁੱਕਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ
ਹਨ। 20 ਮਾਰਚ ਨੂੰ ਇਥੇ ਕਮਲਨਾਥ ਦੇ ਅਸਤੀਫੇ ਤੋਂ ਬਾਅਦ, ਸ਼ਿਵਰਾਜ ਸੀਐੱਮ ਦੇ ਅਹੁਦੇ ਦੀ
ਦੌੜ ਵਿੱਚ ਸਭ ਤੋਂ ਮਜ਼ਬੂਤ ​​ਦਾਅਵੇਦਾਰ ਸਨ। ਉਹ 2005 ਤੋਂ 2018 ਤੱਕ ਲਗਾਤਾਰ 13
ਸਾਲ ਮੁੱਖ ਮੰਤਰੀ ਰਹੇ।

ਹਿੰਦੁਸਥਾਨ ਸਮਾਚਾਰ/ਮਯੰਕ ਚਤੁਰਵੇਦੀ/ਕੁਸੁਮ
 
Top