विदेश

Blog single photo

ਯੂਰਪ ਅਤੇ ਅਮਰੀਕਾ 'ਚ ਕੋਰੋਨਾ ਪਾਬੰਦਿਆਂ 'ਚ ਢਿੱਲ ਮਿਲਦਿਆਂ ਹੀ ਪਰਤੀ ਰੌਣਕ

04/05/2021ਵਾਸ਼ਿੰਗਟਨ, 4 ਮਈ, (ਹਿ.ਸ)। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿਚਾਲੇ ਕਈ ਦੇਸ਼ਾਂ ਤੋਂ ਰਾਹਤ ਭਰੀਆਂ ਖ਼ਬਰਾਂ ਆਈਆਂ ਹਨ। ਕਈ ਦੇਸ਼ਾਂ ਨੇ ਹੌਲੀ ਹੌਲੀ ਹੀ ਸਹੀ, ਲੰਬੇ ਲੌਕਡਾਊਨ ਤੋਂ ਬਾਅਦ ਅਨਲੌਕ ਦੀ ਪ੍ਰਕਿਰੀਆ ਸ਼ੁਰੂ ਕਰ ਦਿੱਤੀ ਹੈ। ਇਸ ਵਿਚ ਬ੍ਰਿਟਨ ਅਤੇ ਅਮਰੀਕਾ ਸਭ ਤੋਂ ਅੱਗੇ ਹਨ। ਫਰਾਂਸ, ਗਰੀਸ, ਆਸਟ੍ਰੀਆ, ਡੈਨਮਾਰਕ ਜਿਹੇ ਦੇਸ਼ਾਂ ਵਿਚ ਵੀ ਰੈਸਟੋਰੈਂਟ, ਸਕੂਲ, ਦੁਕਾਨਾਂ , ਬਾਰ ਅਤੇ ਹੋਰ ਸਹੂਲਤਾਂ ਮੁੜ ਖੋਲ੍ਹ ਦਿੱਤੀਆਂ ਗਈਆਂ ਹਨ। ਹਾਲਾਂਕਿ ਕਈ ਜਗ੍ਹਾ ’ਤੇ ਇਨ੍ਹਾਂ ਨੂੰ ਸ਼ਰਤਾਂ ਤਹਿਤ ਖੋਲ੍ਹਿਆ ਗਿਆ ਹੈ। ਪਰ ਇੰਨੀ ਆਜ਼ਾਦੀ ਨੇ ਵੀ ਲੋਕਾਂ ਨੂੰ ਜਸ਼ਨ ਮਨਾਉਣ ਦਾ ਮੌਕਾ ਤਾਂ ਦੇ ਹੀ ਦਿੱਤਾ ਹੈ।

ਬ੍ਰਿਟੇਨ ਵਿਚ ਵੀਕੈਂਡ ਮਸਤੀ ਭਰਿਆ ਰਿਹਾ। ਰੈਸਟੋਰੈਂਟ, ਬਾਰ, ਮਿਊਜ਼ਿਕ ਹਾਲ ਭਰੇ ਰਹੇ। ਲੋਕਾਂ ਨੇ ਕਾਫੀ ਸਮੇਂ ਬਾਅਦ ਮਿਲੀ ਆਜ਼ਾਦੀ ਯਾਨੀ ਅਨਲੌਕ ਦਾ ਜਸ਼ਨ ਸੜਕਾਂ ’ਤੇ ਮਨਾਇਆ। ਸਰਕਾਰ 19 ਮਈ ਤੱਕ ਲੌਕਡਾਊਨ ਖਤਮ ਕਰਨਾ ਚਾਹੁੰਦੀ ਹੈ।

ਅਮਰੀਕਾ ਵਿਚ 412 ਦਿਨ ਤੋਂ ਬੰਦ ਡਿਜ਼ਨੀਲੈਂਡ ਖੁਲ੍ਹੇ ਤਾਂ ਕਈ ਲੋਕ ਭਾਵੁਕ ਹੋ ਕੇ ਰੋਏ। ਡਿਜ਼ਨੀ ਦਾ ਸਟਾਫ ਵੀ ਲੋਕਾਂ ਨੂੰ ਦੇਖ ਕੇ ਹੰਝੂ ਨਹੀਂ ਰੋਕ ਸਕਿਆ। ਫਰਾਂਸ ਵਿਚ ਸੋਮਵਾਰ ਤੋਂ ਅਨਲੌਕ ਦਾ ਅਗਲਾ ਪੜਾਅ ਸ਼ੁਰੂ ਹੋਇਆ। ਸੈਕੰਡਰੀ ਅਤੇ ਹਾਈ ਸਕੂਲ ਖੋਲ੍ਹੇ ਗਏ। ਦਸ ਕਿਲੋਮੀਟਰ ਤੱਕ ਦਾ ਟਰੈਵਲ ਬੈਨ ਹਟਾਇਆ ਗਿਆ ਯਾਨੀ ਹੁਣ ਆਉਣ ਜਾਣ ਦੀ ਛੋਟ ਹੈ। ਪਰ ਵਰਕ ਫਰਾਮ ਹੋਮ, 7 ਵਜੇ ਬਾਅਦ ਕਰਫਿਊ ਲਾਗੂ ਰਹੇਗਾ।

ਗਰੀਸ ਵਿਚ ਛੇ ਮਹੀਨੇ ਬਾਅਦ ਕੈਫੇ ਰੈਸਟੋਰੈਂਟ ਮੁੜ ਤੋਂ ਖੁਲ੍ਹ ਗਏ ਹਨ। ਲੌਕਡਾਊਨ ਵਿਚ ਢਿੱਲ ਤੋਂ ਬਾਅਦ ਇਤਿਹਾਸਕ ਸਥਾਨਾਂ, ਰੈਸਟੋਰੈਂਟਾਂ ਅਤੇ ਕੈਫੇ ਵਿਚ ਲੋਕ ਪਰਿਵਾਰ ਦੇ ਨਾਲ ਪੁੱਜੇ। ਇੱਥੇ 3.46 ਲੱਖ ਲੋਕ ਕੋਰੋਨਾ ਦੀ ਲਪੇਟ ਵਿਚ ਆਏ ਅਤੇ 10 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ।

ਹਿੰਦੁਸਥਾਨ ਸਮਾਚਾਰ/ਕੁਸੁਮ


 
Top