राष्ट्रीय

Blog single photo

ਚੰਡੀਗੜ 'ਚ ਇੰਸਟੀਚਿਊਟ ਨੂੰ ਲੱਗੀ ਭਿਆਨਕ ਅੱਗ

07/11/2019

ਚੰਡੀਗੜ 'ਚ ਇੰਸਟੀਚਿਊਟ ਨੂੰ ਲੱਗੀ ਭਿਆਨਕ ਅੱਗ 

ਚੰਡੀਗੜ,07 ਨਵੰਬਰ (ਹਿੰ.ਸ.)। ਚੰਡੀਗੜ• ਦੇ ਮਨੀਮਾਜਰਾ ਐਨਏਸੀ ਸਥਿਤ ਇੱਕ ਹੋਟਲ ਮੈਨੇਜਮੈਂਟ 'ਚ ਅਚਾਨਕ ਅੱਗ ਲੱਗਣ ਕਾਰਨ ਇੰਸਟੀਚਿਊਟ ਅੰਦਰ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ 'ਤੇ ਕਾਬੂ ਪਾਇਆ। ਬੁੱਧਵਾਰ ਦੁਪਹਿਰ ਇੰਸਟੀਚਿਊਟ ਦੀ ਦੂਜੀ ਮੰਜਿਲ ਨੂੰ ਅਚਾਨਕ ਅੱਗ ਨੇ ਘੇਰ ਲਿਆ। ਇਸ ਸਮੇਂ ਇੱਕ ਮੁਲਾਜ਼ਮ ਅੰਦਰ ਸੀ ਜਿਸ ਨੇ ਭੱਜਕੇ ਬਾਹਰ ਨਿਕਲ ਕੇ ਆਪਣੀ ਜਾਨ ਦਾ ਬਚਾਅ ਕੀਤਾ। ਸੂਚਨਾ ਪਾ ਕੇ ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ ਦੀ ਟੀਮ ਨੇ ਕਰੀਬ ਅੱਧੇ ਘੰਟੇ ਦੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਪਰ ਉਸ ਸਮੇਂ ਤੱਕ ਇੰਸਟੀਚਿਊਟ ਪੂਰੀ ਤਰਾਂ ਸੜ ਗਿਆ ਸੀ।ਸਥਾਨਕ ਥਾਣੇ ਦੀ ਪੁਲਿਸ ਨੇ ਘਟਨਾ ਸਥਾਨ ਦਾ ਜਾਇਜਾ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਿੰਦੂਸਥਾਨ ਸਮਾਚਾਰ/ਸੰਜੀਵ/ ਨਰਿੰਦਰ ਜੱਗਾ 


 
Top