मनोरंजन

Blog single photo

ਰੀਆ ਚੱਕਰਵਰਤੀ ਨੇ ਸੀਬੀਆਈ ਨੂੰ ਲਿਖੀ ਚਿੱਠੀ, ਗੁਆਂਢਣ ਖ਼ਿਲਾਫ਼ ਕਾਰਵਾਈ ਦੀ ਮੰਗ

13/10/2020ਗੁਆਂਢਣ ਨੇ ਸੁਸ਼ਾਂਤ ਅਤੇ ਰੀਆ ਦੇ 13 ਜੂਨ ਨੂੰ ਮਿਲਣ ਦਾ ਕੀਤਾ ਸੀ ਦਾਅਵਾ

ਡਰੱਗਜ਼ ਕੇਸ ਵਿਚ ਗ੍ਰਿਫਤਾਰ ਅਤੇ ਜ਼ਮਾਨਤ 'ਤੇ ਰਿਹਾਅ ਹੋਈ ਰੀਆ ਚੱਕਰਵਰਤੀ ਨੇ ਅਪਣੀ ਗੁਆਂਢਣ ਡਿੰਪਲ ਥਵਾਨੀ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਲਈ ਸੀਬੀਆਈ ਨੂੰ ਇੱਕ ਪੱਤਰ ਲਿਖਿਆ ਹੈ।

ਸੀਬੀਆਈ ਨੂੰ ਦਿੱਤੀ ਸ਼ਿਕਾਇਤ ਵਿਚ ਰੀਆ ਨੇ ਕਿਹਾ ਕਿ ਡਿੰਪਲ ਨੇ ਝੂਠਾ ਬਿਆਨ ਦੇ ਕੇ ਜਾਂਚ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਹੈ। ਦੱਸ ਦੇਈਏ ਕਿ ਸੁਸ਼ਾਂਤ ਕੇਸ ਦੀ ਜਾਂਚ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਸੀਬੀਆਈ ਕਰ ਰਹੀ ਹੈ।

ਰੀਆ ਨੇ ਸੀਬੀਆਈ ਨੂੰ ਲਿੱਖੇ ਪੱਤਰ ਵਿਚ ਕਿਹਾ ਗਿਆ ਕਿ ਉਨ੍ਹਾਂ ਦੀ ਗੁਆਂਢਣ ਡਿੰਪਲ ਨੇ ਮੀਡੀਆ ਵਿਚ ਬਿਆਨ ਦਿੱਤਾ ਸੀ ਕਿ 13 ਜੂਨ ਦੀ ਰਾਤ ਸੁਸ਼ਾਂਤ ਸਿੰਘ ਰਾਜਪੂਤ ਰੀਆ ਨੂੰ ਛੱਡਣ ਉਸ ਦੀ ਬਿਲਡਿੰਗ ਤੱਕ ਆਏ ਸਨ। ਉਨ੍ਹਾਂ ਦੇ ਬਿਆਨ ਦੇ ਆਧਾਰ 'ਤੇ ਮੀਡੀਆ ਦੇ ਇੱਕ ਵਰਗ ਵਿਚ ਸੁਸ਼ਾਂਤ ਦੀ ਮੌਤ 'ਤੇ ਸਵਾਲੀਆ ਨਿਸ਼ਾਨ  ਵਾਲੀ ਕਈ ਰਿਪੋਰਟਾਂ ਪ੍ਰਕਾਸ਼ਤ ਹੋਈ ਸੀ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੋਸ਼ਾਂ 'ਤੇ ਸੀਬੀਆਈ ਨੇ ਗੁਆਂਢਣ ਕੋਲੋਂ ਪੁਛਗਿੱਛ ਕੀਤੀ ਤਾਂ ਉਨ੍ਹਾਂ ਦਾ ਬਿਆਨ ਝੂਠਾ ਨਿਕਲਿਆ। ਜਿਸ ਤੋਂ ਬਾਅਦ ਕੇਂਦਰੀ ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਉਨ੍ਹਾਂ ਫਟਕਾਰ ਲਾ ਕੇ ਛੱਡ ਦਿੱਤਾ ਸੀ। ਹੁਣ ਇਸੇ ਮਾਮਲੇ ਵਿਚ ਰੀਆ ਨੇ ਕਾਰਵਾਈ ਦੀ ਮੰਗ ਕੀਤੀ ਹੈ।

ਹਿੰਦੁਸਥਾਨ ਸਮਾਚਾਰ/ਕਸੁਮ


 
Top