राष्ट्रीय

Blog single photo

ਮਹਾਰਾਸ਼ਟਰ : ਚਾਰ ਸ਼ਹਿਰ ਬੰਦ, ਲੋਕਲ ਟ੍ਰੇਨ ਅਤੇ ਬੇਸਟ ਸੇਵਾ ਰਹੇਗੀ ਚਾਲੂ

20/03/2020ਰੋਮ,
20 ਮਾਰਚ (ਹਿ.ਸ.)। ਕੋਰੋਨਾ ਵਾਇਰਸ ਦੇ ਖਤਰੇ ਨੂੰ ਵੇਖਦੇ ਹੋਏ ਮਹਾਰਾਸ਼ਟਰ ਸਰਕਾਰ ਨੇ
ਮੁੰਬਈ ਮਹਾਨਗਰ ਖੇਤਰ, ਪੁਣੇ, ਪਿੰਪਰੀ-ਚਿੰਚਵੜ ਅਤੇ ਨਾਗਪੁਰ ਸ਼ਹਿਰਾਂ ਵਿਚ ਸਭ ਕੁਝ ਬੰਦ
ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਉਧਵ ਠਾਕਰੇ ਨੇ ਲੋਕਲ ਟ੍ਰੇਨ ਅਤੇ ਬੇਸਟ ਬੱਸਾਂ
ਦੀ ਸੇਵਾ ਜਾਰੀ ਰੱਖਣ ਅਤੇ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲੇ ਰੱਖਣ ਦੀ ਇਜਾਜ਼ਤ
ਦਿੱਤੀ ਹੈ। ਇਹ ਫੈਸਲਾ ਸ਼ੁੱਕਰਵਾਰ ਰਾਤ 12 ਵਜੇ ਤੋਂ ਲਾਗੂ ਕੀਤਾ ਜਾਵੇਗਾ। ਸ਼ੁੱਕਰਵਾਰ
ਨੂੰ ਮਹਾਰਾਸ਼ਟਰ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 52 ਹੋ ਗਈ ਹੈ।

ਸਿਹਤ
ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨੇ ਇੱਕ ਵਿਸ਼ੇਸ਼
ਮੀਟਿੰਗ ਕਰਕੇ ਇੱਕ ਅਹਿਮ ਫੈਸਲਾ ਲਿਆ ਹੈ। ਇਸ ਦੇ ਤਹਿਤ ਸਿਰਫ 25 ਪ੍ਰਤੀਸ਼ਤ ਕਰਮਚਾਰੀ
ਸਰਕਾਰੀ ਦਫਤਰਾਂ ਵਿੱਚ ਕੰਮ ਕਰਨਗੇ। ਮਹਾਰਾਸ਼ਟਰ ਨੂੰ ਕਰੋਨਾ ਦੇ ਤੀਜੇ ਪੜਾਅ 'ਤੇ
ਪਹੁੰਚਣ ਤੋਂ ਰੋਕਣ ਲਈ ਇਹ ਬੰਦ 31 ਮਾਰਚ ਤੱਕ ਜਾਰੀ ਰਹੇਗਾ, ਜਿਸ ਤੋਂ ਬਾਅਦ ਸਥਿਤੀ ਦਾ
ਜਾਇਜ਼ਾ ਲਿਆ ਜਾਵੇਗਾ। ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਤਿੰਨ
ਹੋਰ ਲੋਕਾਂ ਦੀ ਟੈਸਟ ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ ਰਾਜ ਵਿੱਚ ਕੋਰੋਨਾ ਪੀੜਤਾਂ ਦੀ
ਗਿਣਤੀ ਵਧ ਕੇ 52 ਹੋ ਗਈ। ਇਨ੍ਹਾਂ ਵਿੱਚ ਮੁੰਬਈ, ਪੁਣੇ ਅਤੇ ਪਿੰਪਰੀ-ਚਿੰਚਵੜ ਦੇ
ਇਕ-ਇੱਕ ਮਰੀਜ਼ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਪਿਛਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰ
ਚੁੱਕੇ ਹਨ। ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਜ਼ੇਰੇ ਇਲਾਜ ਪੰਜ ਲੋਕਾਂ ਦੀ ਹਾਲਤ ਵਿੱਚ
ਸੁਧਾਰ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ
ਜਾਵੇਗੀ।


ਹਿੰਦੁਸਥਾਨ ਸਮਾਚਾਰ/ਰਾਜਬਹਾਦੁਰ ਯਾਦਵ/  ਕੁਸੁਮ


 
Top