मनोरंजन

Blog single photo

ਮੁੜ ਇਕੋ ਨਾਲ ਬਿੱਗ ਸਕ੍ਰੀਨ ਸ਼ੇਅਰ ਕਰਨਗੇ ਰਣਵੀਰ-ਦੀਪਿਕਾ

30/10/2019ਨਵੀਂ ਦਿੱਲੀ, 30 ਅਕਤੂਬਰ (ਹਿ.ਸ)। ਬਾਲੀਵੁੱਡ ਦਾ ਹੌਟ ਕਪਲ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਨ ਇਕ ਵਾਰ ਮੁੜ ਤੋਂ ਬਿੱਗ ਸਕ੍ਰੀਨ ਸ਼ੇਅਰ ਕਰਦੇ ਦਿਖਾਈ ਦੇਣਗੇ। ਦਰਅਸਲ, ਡਾਇਰੈਕਟਰ ਸੰਜੈ ਲੀਲਾ ਭੰਸਾਲੀ ਨੇ ਆਪਣੀ ਅਗਲੀ ਫ਼ਿਲਮ ਬੈਜੂ ਬਾਵਰਾ ਵਿਚ ਇਸ ਜੌੜੀ ਨੂੰ ਸਾਈਨ ਕਰਨ ਦਾ ਐਲਾਨ ਕੀਤਾ ਹੈ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਣਵੀਰ ਅਤੇ ਭੰਸਾਲੀ ਦੀ ਜੋੜੀ ਨੇ ਪਰਦੇ 'ਤੇ ਖੂਬ ਧਮਾਲਾਂ ਪਾਈਆਂ ਹਨ। ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਭੰਸਾਲੀ ਦੀ ਪਸੰਦੀਦਾ ਜੋੜੀਆਂ ਚੋਂ ਇਕ ਹੈ। ਇਸੇ ਕਰਕੇ ਦੱਸਿਆ ਜਾ ਰਿਹਾ ਹੈ ਕਿ ਇਸ ਫ਼ਿਲਮ 'ਚ ਵੀ ਰਣਵੀਰ ਸਿੰਘ ਦੇ ਸਾਹਮਣੇ ਉਨ੍ਹਾਂ ਦੀ ਪਤਨੀ ਦੀਪਿਕਾ ਪਾਦੁਕੋਣ ਹੀ ਹੋਵੇਗੀ। ਇਹ ਜੋੜੀ ਛੇਤੀ ਰਿਲੀਜ ਹੋਣ ਜਾ ਰਹੀ ਫ਼ਿਲਮ 83 'ਚ ਵੀ ਦਿਖਾਈ ਦੇਣ ਵਾਲੀ ਹੈ।

ਹਿੰਦੁਸਥਾਨ ਸਮਾਚਾਰ/ਕੁਸੁਮ


 
Top