खेल

Blog single photo

ਮਹਿਲਾ ਕ੍ਰਿਕੇਟਰ ਮਿਥਾਲੀ ਰਾਜ ਨੇ ਰਚਿਆ ਇਤਿਹਾਸ, ਕ੍ਰਿਕੇਟ ਚ ਪੂਰੇ ਕੀਤੇ 20 ਸਾਲ

09/10/2019ਨਵੀਂ ਦਿੱਲੀ, 09 ਅਕਤੂਬਰ (ਹਿ.ਸ)। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਥਾਲੀ ਰਾਜ ਨੇ ਬੁੱਧਵਾਰ ਨੂੰ ਸਾਊਥ ਅਫਰੀਕਾ ਖ਼ਿਲਾਫ਼ ਹੋਏ ਮੁਕਾਬਲੇ 'ਚ ਨਵਾਂ ਇਤਿਹਾਸ ਰਚਿਆ। ਵੰਨ ਡੇਅ ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਮਿਥਾਲੀ ਨੇ ਕੋਮਾਂਤਰੀ ਕ੍ਰਿਕਟ 'ਚ ਆਪਣਾ 20ਵਾਂ ਸਾਲ ਪੂਰਾ ਕਰ ਲਿਆ। 

ਇੰਨੇ ਲੰਬੇ ਸਮੇਂ ਤੱਕ ਲਗਾਤਾਰ ਕ੍ਰਿਕੇਟ ਖੇਡਣ ਵਾਲੀ ਮਿਥਾਲੀ ਰਾਜ ਪਹਿਲੀ ਮਹਿਲਾ ਕ੍ਰਿਕੇਟਰ ਬਣ ਗਈ ਹੈ। ਮਿਥਾਲੀ ਸਚਿਨ ਤੇਂਦੁਲਕਰ ਤੋਂ ਬਾਅਦ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਲੰਬੇ ਸਮੇਂ ਤਕ ਕੌਮਾਂਤਰੀ ਕ੍ਰਿਕੇਟ ਖੇਡਣ ਵਾਲੀ ਖਿਡਾਰੀ ਬਣ ਚੁੱਕੀ ਹੈ ਤਾਂ ਨਾਲ ਹੀ ਦੁਨੀਆ ਦੀ ਪਹਿਲੀ ਅਜਿਹੀ ਮਹਿਲਾ ਕ੍ਰਿਕੇਟਰ ਬਣਨ ਦਾ ਵੀ ਮਾਣ ਹਾਸਿਲ ਕੀਤਾ ਹੈ। ਮਿਤਾਲੀ ਨੇ ਸਾਲ 26 ਜੂਨ 1999 'ਚ ਭਾਰਤ ਵੱਲੋਂ ਪਹਿਲਾਂ ਕੋਮਾਂਤਰੀ  ਮੈਚ ਖੇਡਿਆ ਸੀ।

ਹਿੰਦੁਸਥਾਨ ਸਮਾਚਾਰ/ਕੁਸੁਮ


 
Top