मनोरंजन

Blog single photo

ਕੋਰੋਨਾ ਪੀੜਤਾਂ ਦੀ ਮਦਦ ਲਈ ਸੁਸ਼ਮਿਤਾ ਸੇਨ ਨੇ ਪ੍ਰਸ਼ੰਸਕਾਂ ਨੂੰ ਕੀਤੀ ਖਾਸ ਅਪੀਲ

03/05/2021



ਦੇਸ਼ ਚ ਅੱਜ ਕੱਲ ਕੋਰੋਨਾ ਵਾਇਰਸ ਮਹਾਮਾਰੀ ਆਪਣਆ ਭਿਆਨਕ ਰੂਪ ਦਿਖਾ ਰਹੀ ਹੈ। ਦੇਸ਼ ਵਿੱਚ ਇਸ ਮਹਾਂਮਾਰੀ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਹਰ ਦਿਨ ਵੱਧ ਰਹੀ ਹੈ। ਦੂਜੇ ਪਾਸੇ, ਇਸ ਵੱਧ ਰਹੇ ਇਨਫੈਕਸ਼ਨ ਵਿਚਾਲੇ ਬਹੁਤ ਸਾਰੇ ਲੋਕ ਹਸਪਤਾਲਾਂ ਵਿੱਚ ਬਿਸਤਰੇ ਅਤੇ ਆਕਸੀਜਨ ਦੀ ਘਾਟ ਕਾਰਨ ਮਰ ਰਹੇ ਹਨ। ਅਦਾਕਾਰਾ ਸੁਸ਼ਮਿਤਾ ਸੇਨ ਦੇਸ਼ ਦੀ ਇਸ ਭਿਆਨਕ ਸਥਿਤੀ ਨੂੰ ਵੇਖ ਕੇ ਬਹੁਤ ਭਾਵੁਕ ਹੋ ਗਈ ਹੈ। ਸੁਸ਼ਮਿਤਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਤਸਵੀਰ ਸਾਂਝੀ ਕਰਦਿਆਂ ਇੱਕ ਭਾਵਨਾਤਮਕ ਨੋਟ ਸਾਂਝਾ ਕੀਤਾ ਹੈ ਅਤੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਸ਼ਕਲ ਸਮੇਂ ਵਿੱਚ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ। ਸੁਸ਼ਮਿਤਾ ਨੇ ਲਿਖਿਆ- ‘ਮੇਰਾ ਦਿਲ ਉਨ੍ਹਾਂ ਲਈ ਬੈਠ ਰਿਹਾ ਹੈ ਜਿਹੜੇ ਹਰੇਕ ਸਾਹ ਲਈ ਲੜ ਰਹੇ ਹਨ। ਉਹ ਆਪਣੇ ਅਜ਼ੀਜ਼ਾਂ ਦੀ ਮੌਤ 'ਤੇ ਸੋਗ ਮਣਾ ਰਹੇ ਹਾਂ। ਜ਼ਿੰਦਾ ਰਹਿਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।  ਦਿਹਾੜੀ ਮਜ਼ਦੂਰਾਂ ਦੀ ਦੁਰਦਸ਼ਾ। ਸਾਰੇ ਕੋਵਿਡ ਵਾਰੀਅਰਜ਼,  ਮੈਡੀਕਲ ਅਤੇ ਵਾਲੰਟੀਅਰ, ਨਿਰੰਤਰ ਬੇਬਸੀ ਨਾਲ ਲੜ ਰਹੇ ਹਨ। ਫਿਰ ਵੀ ਮਨੁੱਖਤਾ ਹਰ ਸਮੇਂ ਅੱਗੇ ਰਹਿੰਦੀ ਹੈ। ਜ਼ਿੰਦਗੀ ਦੇ ਸਾਰੇ ਖੇਤਰਾਂ, ਸਾਰੇ ਧਰਮਾਂ ਅਤੇ ਸਾਰੀਆਂ ਥਾਵਾਂ ਦੇ ਲੋਕਾਂ ਨੂੰ ਬਿਨਾਂ ਸ਼ਰਤ ਇਸ ਮਹਾਂਮਾਰੀ ਦੀ ਸਹਾਇਤਾ ਲਈ ਅੱਗੇ ਆਉਂਦੇ ਦੇਖ ਕੇ ਚੰਗਾ ਲੱਗ ਰਿਹਾ ਹੈ। ਸੁੱਧ ਮਨੁੱਖਤਾ। ਮੈਂ ਖੁਸ਼ਕਿਸਮਤ ਹਾਂ ਕਿ ਅਜਿਹੇ ਪ੍ਰਸ਼ੰਸਕਾਂ, ਪਰਿਵਾਰ, ਦੋਸਤਾਂ ਅਤੇ ਸਿਹਤ ਕਰਮਚਾਰੀਆਂ ਵਿਚਕਾਰ ਰਹਿ ਰਹੀ ਹਾਂ। ਜੋ ਦੂਜਿਆਂ ਦੀ ਸਹਾਇਤਾ ਕਰਨ ਵਿਚ ਮੇਰੀ ਸਹਾਇਤਾ ਕਰ ਰਹੇ ਹਨ। ਮੈਂ ਉਨ੍ਹਾਂ ਸਾਰਿਆਂ ਨੂੰ ਸਲਾਮ ਕਰਦੀ ਹਾਂ ਜਿਹੜੇ ਥੋੜੇ ਜਿਹੇ ਕੰਮ ਕਰ ਰਹੇ ਹਨ। ਤੁਹਾਨੂੰ ਸ਼ਾਇਦ ਇਹ ਵੀ ਪਤਾ ਨਾ ਹੋਵੇ ਕਿ ਇਹ ਲੋਕਾਂ ਦੇ ਜੀਵਨ ਵਿਚ ਬਹੁਤ ਮਦਦ ਕਰਦਾ ਹੈ। ਸਾਡੇ ਸਾਰਿਆਂ ਕੋਲ ਸਾਡੀਆਂ ਚੁਣੌਤੀਆਂ ਹਨ। ਕੁਝ ਦੂਸਰੇ ਨਾਲੋਂ ਵਧੇਰੇ ਮੁਸ਼ਕਲ ਹਾਲਾਤ ਵਿਚ ਹਨ, ਪਰ ਅਸੀਂ ਇਕੱਠੇ ਮਿਲ ਕੇ ਇਨ੍ਹਾਂ ਸਭ ਵਿੱਚੋਂ ਲੰਘਣ ਦੇ ਯੋਗ ਹੋ ਜਾਵਾਂਗੇ। ਕ੍ਰਿਪਾ ਕਰਕੇ ਸੁਰੱਖਿਅਤ ਰਹੋ, ਸਿਹਤਮੰਦ ਰਹੋ, ਸਾਫ਼ ਰਹੋ ਅਤੇ ਆਪਣੇ ਮਨ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ। ਮਾਸਕ ਪਹਿਨੋ ਅਤੇ ਨਿਯਮਾਂ ਦਾ ਆਦਰ ਕਰੋ, ਜੋ ਤੁਹਾਨੂੰ ਇੱਕ ਪਿੰਜ਼ਰੇ ਵਾਂਗ ਜਾਪਦਾ ਹੈ, ਪਰ ਅਸਲ ਵਿੱਚ ਉਹ ਸਾਡੀ ਜ਼ਿੰਦਗੀ ਦੀ ਰੱਖਿਆ ਕਰ ਰਹੇ ਹਨ। ਤੁਸੀਂ ਸਾਰੇ ਮੇਰੀਆਂ ਪ੍ਰਾਰਥਨਾਵਾਂ ਵਿੱਚ ਸ਼ਾਮਲ  ਹੋ। '


ਸੁਸ਼ਮਿਤਾ ਦੀ ਇਸ ਪੋਸਟ 'ਤੇ ਪ੍ਰਸ਼ੰਸਕ ਜ਼ਬਰਦਸਤ ਪ੍ਰਤੀਕ੍ਰਿਆ ਦੇ ਰਹੇ ਹਨ। ਜਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਦੇ ਵੱਧ ਰਹੇ ਮਾਮਲਿਆਂ ਵਿਚ ਦੇਸ਼ ਵਿਚ ਟੀਕਾਕਰਨ ਦਾ ਕੰਮ ਵੀ ਚੱਲ ਰਿਹਾ ਹੈ। ਪਰ ਇਸਦੇ ਬਾਵਜੂਦ, ਦੇਸ਼ ਵਿੱਚ ਕੋਰੋਨਾ ਸੰਕਰਮਣਾਂ ਦੇ ਅੰਕੜੇ ਬਹੁਤ ਤੇਜ਼ੀ ਨਾਲ ਵਧ ਰਹੇ ਹਨ, ਜਿਸ ਨਾਲ ਦੇਸ਼ ਵਿੱਚ ਇੱਕ ਭਿਆਨਕ ਸਥਿਤੀ ਪੈਦਾ ਹੋਈ ਹੈ।
 
ਹਿੰਦੁਸਥਾਨ ਸਮਾਚਾਰ/ਕੁਸੁਮ


 
Top