क्षेत्रीय

Blog single photo

ਜ਼ਿਲ•ਾ ਪ੍ਰਸਾਸ਼ਨ ਹੁਸ਼ਿਆਰਪੁਰ ਨੇ 97 ਵਿਅਕਤੀਆਂ ਨੂੰ ਅਯੁੱਧਿਆ ਲਈ ਕੀਤਾ ਰਵਾਨਾ

19/05/2020

ਹੁਸ਼ਿਆਰਪੁਰ, 19 ਮਈ (  ਹਿ ਸ   ) : ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼-ਵਿਆਪੀ ਲੌਕਡਾਊਨ ਕਰਕੇ ਹੋਰਨਾਂ ਰਾਜਾਂ ਦੇ ਚਾਹਵਾਨ ਵਸਨੀਕਾਂ ਨੂੰ ਆਪਣੇ ਘਰ ਵਾਪਸ ਭੇਜਣ ਲਈ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ਸਦਕਾ ਕੀਤੇ ਪੁਖ਼ਤਾ ਪ੍ਰਬੰਧਾਂ ਦੇ ਚੱਲਦਿਆਂ ਬੀਤੀ ਦੇਰ ਰਾਤ ਹੁਸ਼ਿਆਰਪੁਰ ਜ਼ਿਲ•ੇ ਤੋਂ 97 ਵਿਅਕਤੀਆਂ ਨੂੰ ਜਲੰਧਰ ਵਿਖੇ ਸਪੈਸ਼ਲ ਟਰੇਨ ਰਾਹੀਂ ਅਯੁੱਧਿਆ (ਉਤਰ ਪ੍ਰਦੇਸ਼) ਲਈ ਰਵਾਨਾ ਕਰ ਦਿੱਤਾ ਗਿਆ ਹੈ। ਜ਼ਿਲ•ਾ ਪ੍ਰਸਾਸ਼ਨ ਨੇ ਇਨ•ਾਂ ਵਿਅਕਤੀਆਂ ਨੂੰ ਤਹਿਸੀਲ ਕੰਪਲੈਕਸ  ਹੁਸ਼ਿਆਰਪੁਰ ਤੋਂ ਮੁਫ਼ਤ ਬੱਸਾਂ ਰਾਹੀਂ ਰੇਲਵੇ ਸਟੇਸ਼ਨ ਜਲੰਧਰ ਲਈ ਰਵਾਨਾ ਕੀਤਾ। 
     ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਕੋਰੋਨਾ  ਦੇ ਨਾਜ਼ੁਕ ਦੌਰ ਵਿੱਚ ਵੱਖ-ਵੱਖ ਰਾਜਾਂ ਦੇ ਚਾਹਵਾਨ ਵਸਨੀਕਾਂ ਨੂੰ ਆਪਣੇ ਘਰਾਂ ਲਈ ਵਾਪਸ ਭੇਜਿਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਅਯੁੱਧਿਆ ਜਾਣ ਵਾਲੇ ਯਾਤਰੀਆਂ ਨੂੰ ਮੁਫ਼ਤ ਬੱਸ ਸੇਵਾ ਅਤੇ ਮੁਫਤ ਟਰੇਨ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਅਤੇ ਇਸ ਸਬੰਧੀ ਸਾਰਾ ਖ਼ਰਚ ਪੰਜਾਬ ਸਰਕਾਰ ਵਲੋਂ ਕੀਤਾ ਜਾ ਰਿਹਾ ਹੈ । ਉਨ•ਾਂ ਕਿਹਾ ਕਿ ਇਨ•ਾਂ ਵਿਅਕਤੀਆਂ ਦੇ ਜਾਣ ਤੋਂ ਪਹਿਲਾਂ ਜਿੱਥੇ ਮੈਡੀਕਲ ਸਕਰੀਨਿੰਗ ਯਕੀਨੀ ਬਣਾਈ ਗਈ, ਉਥੇ ਖਾਣ-ਪੀਣ ਦੀਆਂ ਵਸਤਾਂ ਵੀ ਮੁਹੱਈਆ ਕਰਵਾਈਆਂ ਗਈਆਂ ਸਨ। ਉਨ•ਾਂ ਕਿਹਾ ਕਿ ਇਨ•ਾਂ ਵਿਅਕਤੀਆਂ ਨੂੰ ਐਸ.ਡੀ.ਐਮ. ਸ੍ਰੀ ਅਮਿਤ ਮਹਾਜਨ ਵਲੋਂ ਬੱਸਾਂ ਰਾਹੀਂ ਜਲੰਧਰ ਰੇਲਵੇ ਸਟੇਸ਼ਨ ਲਈ ਰਵਾਨਾ ਕੀਤਾ ਗਿਆ। ਉਨ•ਾਂ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲ•ੇ ਵਿੱਚੋਂ ਚਾਹਵਾਨ 645 ਵਿਅਕਤੀਆਂ ਨੂੰ ਝਾਰਖੰਡ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਬੱਸਾਂ ਰਾਹੀਂ  ਚਾਹਵਾਨ 127 ਵਿਅਕਤੀਆਂ ਨੂੰ ਉਤਰਾਖੰਡ ਵੀ ਭੇਜਿਆ ਜਾ ਚੁੱਕਾ ਹੈ।
     ਅਯੁੱਧਿਆ ਦੇ ਵਸਨੀਕਾਂ ਨੂੰ ਬੱਸਾਂ ਰਾਹੀਂ ਰਵਾਨਾ ਕਰਨ ਦੌਰਾਨ ਐਸ.ਡੀ.ਐਮ. ਸ਼੍ਰੀ ਅਮਿਤ ਮਹਾਜਨ ਨੇ ਜਿੱਥੇ ਇਨ•ਾਂ ਨਾਲ ਗੱਲਬਾਤ ਕੀਤੀ, ਉਥੇ ਉਜਵੱਲ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਉਨ•ਾਂ ਕਿਹਾ ਕਿ ਘਰਾਂ ਵਿੱਚ ਸਮਾਜਿਕ ਦੂਰੀ ਬਰਕਰਾਰ ਰੱਖਣ ਤੋਂ ਇਲਾਵਾ ਕੋਵਿਡ-19 ਤੋਂ ਬਚਾਅ ਲਈ ਸਾਵਧਾਨੀਆਂ ਵੀ ਵਰਤੀਆਂ ਜਾਣ। ਇਸ ਮੌਕੇ ਤਹਿਸੀਲਦਾਰ ਸ਼੍ਰੀ ਹਰਮੰਦਿਰ ਸਿੰਘ, ਨਾਇਬ ਤਹਿਸੀਲਦਾਰ ਸ਼੍ਰੀ ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ। 
ਤਹਿਸੀਲ ਕੰਪਲੈਕਸ ਹੁਸ਼ਿਆਰਪੁਰ ਤੋਂ ਬੱਸਾਂ ਰਾਹੀਂ ਰਵਾਨਾ ਹੋਏ ਅਯੁੱਧਿਆ ਦੇ ਵਸਨੀਕਾਂ ਨੇ ਵੀ ਭਾਵੁਕ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਔਖੀ ਘੜੀ ਵਿੱਚ ਪੰਜਾਬ ਸਰਕਾਰ ਨੇ ਉਨ•ਾਂ ਦੀ ਬਾਂਹ ਫੜੀ ਹੈ, ਜਿਸਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ•ਾਂ ਕਿਹਾ ਕਿ ਅੱਜ ਜ਼ਿਲ•ਾ ਪ੍ਰਸ਼ਾਸਨ ਵਲੋਂ ਉਨ•ਾਂ ਨੂੰ ਪੂਰੇ ਮਾਣ-ਸਤਿਕਾਰ ਨਾਲ ਰਵਾਨਾ ਕੀਤਾ ਗਿਆ ਹੈ, ਜਿਸ ਲਈ ਉਹ ਹਮੇਸ਼ਾ ਰਿਣੀ ਰਹਿਣਗੇ। ਉਨ•ਾਂ ਦੱਸਿਆ ਕਿ ਜ਼ਿਲ•ਾ ਪ੍ਰਸ਼ਾਸਨ ਵਲੋਂ ਲੌਕਡਾਊਨ ਦੌਰਾਨ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਗਈ ਤੇ ਹਰ ਲੋੜੀਦੀ ਸਹੂਲਤ ਪੁੱਜਦਾ ਕੀਤੀ ਗਈ ਸੀ। ਨਾਲ ਹੀ ਉਨ•ਾਂ ਇਹ ਵੀ ਕਿਹਾ ਕਿ ਉਹ ਲੌਕਡਾਊਨ ਖੁੱਲ•ਣ ਬਾਅਦ ਉਹ ਹੁਸ਼ਿਆਰਪੁਰ ਜ਼ਰੂਰ ਵਾਪਸ ਆਉਣਗੇ।
ਹਿੰਦੁਸਥਾਨ ਸਮਾਚਾਰ / ਕੇ ਕੋਹਲੀ /   ਨਰਿੰਦਰ ਜੱਗਾ..


 
Top