खेल

Blog single photo

ਫੈਡਰੇਸ਼ਨ ਗੋਲਡ ਕੱਪ: ਕੇਰਲਾ ਅਤੇ ਸਰਵਿਸਿਜ ਵਲੋਂ ਚੌਥੇ ਦਿਨ ਜਿੱਤਾਂ ਦਰਜ

30/09/2019

ਫੈਡਰੇਸ਼ਨ ਗੋਲਡ ਕੱਪ: ਕੇਰਲਾ ਅਤੇ ਸਰਵਿਸਿਜ ਵਲੋਂ ਚੌਥੇ ਦਿਨ ਜਿੱਤਾਂ ਦਰਜ

ਚੰਡੀਗੜ੍ਹ,30 ਸਤੰਬਰ (ਹਿੰ.ਸ.)। ਪੰਜਾਬ ਦੇ ਅੰਮ੍ਰਿਤਸਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ ਫੈਡਰੇਸਨ ਗੋਲਡ ਕੱਪ ਆਫ ਵਾਲੀਬਾਲ -2019 ਦਾ ਅੱਜ ਚੌਥਾ ਦਿਨ ਸੀ। ਇਸ ਦੌਰਾਨ ਡਿਪਟੀ ਕਮਿਸਨਰ ਸਵਿਦੁਲਾਰ ਸਿੰਘ ਢਿਲੋਂ ਨੇ ਵਾਲੀਬਾਲ ਫੈਡਰੇਸਨ ਆਫ ਇੰਡੀਆ ਦੇ ਅਹੁਦੇਦਾਰਾਂ, ਜਲਿ•ਾ ਖੇਡ ਅਫਸਰ ਅਤੇ ਖੇਡ ਵਿਭਾਗ, ਪੰਜਾਬ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਜਲਿ•ਆਂਵਾਲਾ ਬਾਗ ਵਿਖੇ ਸਾਰੇ ਖਿਡਾਰੀਆਂ ਨੂੰ ਨਸਆਿਂ ਦੀ ਵਰਤੋਂ ਨਾ ਕਰਨ ਅਤੇ ਇੱਕ ਮਜਬੂਤ ਸਮਾਜ ਸਿਰਜਣ ਦੀ ਸਹੁੰ ਚੁਕਾਈ।
ਅੱਜ ਖੇਡੇ ਗਏ ਮੈਚਾਂ ਦੌਰਾਨ, ਕੇਰਲਾ ਨੇ ਦਿੱਲੀ ਨੂੰ 25-11, 25-16 ਤੇ 25-11 ਨਾਲ ਹਰਾਇਆ ਜਦਕਿ ਸਰਵਿਸਿਜ ਨੇ ਕਰਨਾਟਕ ਨੂੰ 25-22, 25-15 ਅਤੇ 25-17 ਨਾਲ ਹਰਾਇਆ।
ਇਸ ਤੋਂ ਇਲਾਵਾ ਖੇਡ ਵਿਭਾਗ ਅਤੇ ਵਾਲੀਬਾਲ ਫੈਡਰੇਸਨ ਆਫ ਇੰਡੀਆ ਵਲੋਂ ਸਵਿਦੁਲਾਰ ਸਿੰਘ ਢਿਲੋਂ ਨੂੰ ਸਨਮਾਨਤ ਵੀ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ/ਸੰਜੀਵ/ਨਰਿੰਦਰ ਜੱਗਾ 


 
Top