राष्ट्रीय

Blog single photo

ਹੁਣ ਐਮਰਜੈਂਸੀ ਹਾਲਾਤ 'ਚ ਘਰ ਬੈਠੇ ਹੀ ਖੁਦ ਹੀ ਬਣਾਓ ਈ -ਕਰਫਿਊ ਪਾਸ

29/03/2020

ਹੁਣ ਐਮਰਜੈਂਸੀ ਹਾਲਾਤ 'ਚ ਘਰ ਬੈਠੇ ਹੀ ਖੁਦ ਹੀ ਬਣਾਓ ਈ -ਕਰਫਿਊ ਪਾਸ 
 
ਹੁਸ਼ਿਆਰਪੁਰ, 29 ਮਾਰਚ ( ਹਿ ਸ )  :
ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਕੋਵਿਡ-19 ਦੇ ਪ੍ਰਭਾਵ ਨੂੰ ਰੋਕਣ ਲਈ ਜ਼ਿਲ•ੇ ਵਿੱਚ ਲਗਾਏ ਗਏ ਕਰਫ਼ਿਊ ਦੌਰਾਨ ਐਮਰਜੈਂਸੀ ਹਾਲਾਤ ਵਿੱਚ ਹੁਣ ਆਨ-ਲਾਈਨ ਈ-ਪਾਸ ਘਰ ਬੈਠੇ ਹੀ ਬਣਾਇਆ ਜਾ ਸਕਦਾ ਹੈ। ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਹ ਈ-ਪਾਸ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ, ਤਾਂ ਜੋ ਐਮਰਜੈਂਸੀ ਸਥਿਤੀ ਵਿੱਚ ਜਨਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ•ਾਂ ਕਿਹਾ ਕਿ ਜੇਕਰ ਕਿਸੇ ਨੂੰ ਐਮਰਜੈਂਸੀ ਲਈ ਕਰਫ਼ਿਊ ਪਾਸ ਦੀ ਜ਼ਰੂਰਤ ਹੈ, ਤਾਂ ਉਹ https://epasscovid19.pais.net.in/  ਲਿੰਕ 'ਤੇ ਈ-ਪਾਸ ਬਣਵਾ ਸਕਦਾ ਹੈ। ਉਨ•ਾਂ ਕਿਹਾ ਕਿ ਇਹ ਪਾਸ ਕੇਵਲ ਉਨ•ਾਂ ਨੂੰ ਜਾਰੀ ਕੀਤਾ ਜਾਵੇਗਾ, ਜਿਸ ਨੂੰ ਕੋਈ ਐਮਰਜੈਂਸੀ ਹੈ ਜਾਂ ਸਿਹਤ ਸੁਵਿਧਾ ਸਬੰਧੀ ਕਿਤੇ ਜਾਣ ਦੀ ਜ਼ਰੂਰਤ ਹੈ। ਉਨ•ਾਂ ਕਿਹਾ ਕਿ ਪ੍ਰਸ਼ਾਸ਼ਨ ਵਲੋਂ ਦਿੱਤੇ ਗਏ ਲਿੰਕ ਨੂੰ ਖੋਲ•ਣ ਤੋਂ ਬਾਅਦ ਉਸ ਵਿੱਚ ਪਾਸ ਬਣਵਾਉਣ ਵਾਲੇ ਵਿਅਕਤੀ ਦੀ ਪੂਰੀ ਜਾਣਕਾਰੀ, ਰਿਹਾਇਸ਼ੀ ਪਤਾ ਅਤੇ ਜਿਸ ਕਾਰਣ ਪਾਸ ਚਾਹੀਦਾ ਹੈ, ਬਾਰੇ ਪੁੱਛਿਆ ਜਾਵੇਗਾ। ਉਸ ਤੋਂ ਬਾਅਦ ਸਬੰਧਤ ਅਧਿਕਾਰੀ ਵਲੋਂ ਪੂਰੀ ਜਾਂਚ ਤੋਂ ਬਾਅਦ ਹੀ ਕਰਫ਼ਿਊ ਪਾਸ ਜਾਰੀ ਕੀਤਾ ਜਾਵੇਗਾ।
ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਈ-ਪਾਸ ਬਣਾਉਣ ਸਬੰਧੀ ਜੇਕਰ ਕਿਸੇ ਨੂੰ ਕੋਈ ਮੁਸ਼ਕਿਲ ਆਉਂਦੀ ਹੈ, ਤਾਂ ਨੋਡਲ ਅਫ਼ਸਰ ਨਾਲ 85679-00002 ਅਤੇ 98140-63447 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ•ਾਂ ਅਪੀਲ ਕਰਦਿਆਂ ਕਿਹਾ ਕਿ ਇਹ ਸੁਵਿਧਾ ਐਮਰਜੈਂਸੀ ਸਥਿਤੀ ਵਿੱਚ ਘਰ ਤੋਂ ਬਾਹਰ ਆਉਣ ਲਈ ਹੀ ਦਿੱਤੀ ਗਈ ਹੈ, ਇਸ ਲਈ ਇਸ ਦੀ ਵਰਤੋਂ ਸਿਰਫ ਐਮਰਜੈਂਸੀ ਕੰਮ ਲਈ ਹੀ ਕੀਤੀ ਜਾਵੇ। ਉਨ•ਾਂ ਕਿਹਾ ਕਿ ਆਮ ਜਨਤਾ ਨੂੰ ਸੁਰੱਖਿਅਤ ਰੱਖਣ ਲਈ ਹੀ ਕਰਫ਼ਿਊ ਲਗਾਇਆ ਗਿਆ ਹੈ, ਇਸ ਲਈ ਸਾਰੇ ਘਰਾਂ ਵਿੱਚ ਰਹਿਣ ਅਤੇ ਸਮੇਂ-ਸਮੇਂ 'ਤੇ ਦਿੱਤੇ ਜਾ ਰਹੇ ਨਿਰਦੇਸ਼ਾਂ ਦੀ ਪੂਰੀ ਪਾਲਣਾ ਕਰਨ।


ਹਿੰਦੁਸਥਾਨ ਸਮਾਚਾਰ / ਨਰਿੰਦਰ ਜੱਗਾ/ ਕੁਸਮ  


 
Top