राष्ट्रीय

Blog single photo

ਤਰਨਤਾਰਨ ਸਰਹੱਦ 'ਤੇ ਬੀਐਸਐਫ ਨੇ ਸ਼ੱਕੀ ਵਿਅਕਤੀ ਕੀਤਾ ਗ੍ਰਿਫਤਾਰ

23/02/2020

ਤਰਨਤਾਰਨ ਸਰਹੱਦ 'ਤੇ ਬੀਐਸਐਫ ਨੇ ਸ਼ੱਕੀ ਵਿਅਕਤੀ ਕੀਤਾ ਗ੍ਰਿਫਤਾਰ

ਚੰਡੀਗੜ੍ਹ, 23 ਫਰਵਰੀ (ਹਿੰ.ਸ.)। ਭਾਰਤ-ਪਾਕਿਸਤਾਨ ਸਰਹੱਦ 'ਤੇ ਤਰਨਤਾਰ ਖੇਤਰ 'ਚ ਬੀਐਸਐਫ ਨੇ ਕੰਡਿਆਲੀ ਤਾਰ ਦੇ ਨੇੜੇ ਘੁੰਮਦੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਵਿਅਕਤੀ ਭਾਰਤ ਵਾਲੇ ਪਾਸੇ ਹੀ ਘੁੰਮ ਰਿਹਾ ਸੀ ਅਤੇ ਕੰਡਿਆਲੀ ਤਾਰ ਪਾਰ ਕਰਨ ਦਾ ਯਤਨ ਕਰ ਰਿਹਾ ਸੀ। ਮਿਲੀ ਜਾਣਕਾਰੀ ਦੇ ਅਨੁਸਾਰ ਐਂਤਵਾਰ ਸਵੇਰੇ ਸਰਹੱਦ 'ਤੇ ਬੀਐਸਐਫ 14 ਬਟਾਲਿਅਨ ਦੇ ਜਵਾਨ ਗਸ਼ਤ 'ਤੇ ਸਨ। ਇਸੇ ਦੌਰਾਨ ਪਿੰਡ ਕਲਸ ਦੇ ਕੋਲ ਚੌਂਕੀ ਹਰਭਜਨ ਦੀ ਬੁਰਜ ਨੰਬਰ 153/9 ਨਜ਼ਦੀਕ ਭਾਰਤ ਵਾਲੇ ਪਾਸੇ ਘੁੰਮਦਾ 30 ਸਾਲਾਂ ਇੱਕ ਸ਼ੱਕੀ ਵਿਅਕਤੀ ਘੁੰਮਦਾ ਦਿਖਾਈ ਦਿੱਤਾ। ਜਿਸ ਨੂੰ ਬੀਐਸਐਫ ਨੇ ਚੇਤਵਾਨੀ ਦੇ ਕੇ ਕਾਬੂ ਕਰ ਲਿਆ। ਉਕਤ ਵਿਅਕਤੀ ਦੀ ਪਛਾਣ ਜਾਹਿਦ ਪੁੱਤਰ ਸ਼ਕੂਲ ਵਾਸੀ ਮੁਰਾਦਾਬਾਦ (ਯੂਪੀ) ਵਜੋਂ ਹੋਈ ਹੈ। ਬੀਐਸਐਫ ਦੇ ਸੀਨੀਅਰ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਪਰੰਤੂ ਤਲਾਸ਼ੀ ਦੌਰਾਨ ਉਸ ਕੋਲੋਂ ਕੋਈ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ।
ਹਿੰਦੂਸਥਾਨ ਸਮਾਚਾਰ/ਸੰਜੀਵ/ ਨਰਿੰਦਰ ਜੱਗਾ 


 
Top