अंतरराष्ट्रीय

Blog single photo

ਚੀਨ : ਹੁਬੇਈ ਪ੍ਰਾਂਤ ਵਿਚ ਜਿਆਦਾਤਰ ਲਾਕਡਾਊਨ ਹਟਾਇਆ ਗਿਆ

24/03/2020ਬੀਜਿੰਗ,
24 ਮਾਰਚ (ਹਿ.ਸ.)। ਚੀਨੀ ਅਧਿਕਾਰੀ ਹੁਬੇਈ ਪ੍ਰਾਂਤ ਵਿਚ ਕੋਰੋਨਾ ਵਾਇਰਸ ਨਾਲ ਸਭ ਤੋਂ
ਪ੍ਰਭਾਵਿਤ ਥਾਵਾਂ ਤੋਂ ਲਾਕਡਾਊਨ ਨੂੰ ਹਟਾ ਰਹੇ ਹਨ। ਜਿਹੜੇ ਲੋਕ ਕੋਰੋਨਾ ਵਾਇਰਸ ਤੋਂ
ਸੰਕਰਮਿਤ ਨਹੀਂ ਹਨ, ਉਹ ਮੰਗਲਵਾਰ ਦੀ ਅੱਧੀ ਰਾਤ ਤੋਂ ਬਾਅਦ ਪ੍ਰਾਂਤ ਛੱਡ ਕੇ ਜਾ ਸਕਣਗੇ।

ਵੁਹਾਨ
ਸ਼ਹਿਰ, ਜਿਥੇ ਇਸ ਦਾ ਪ੍ਰਕੋਪ ਦਸੰਬਰ ਦੇ ਅੰਤ ਵਿੱਚ ਸ਼ੁਰੂ ਹੋਇਆ ਸੀ, ਉੱਥੇ 8 ਅਪ੍ਰੈਲ
ਤੱਕ ਲਾਕਡਾਊਨ ਜਾਰੀ ਰਹੇਗਾ।. ਚੀਨ ਨੇ 23 ਜਨਵਰੀ ਤੋਂ ਵੁਹਾਨ ਨੂੰ ਛੱਡਣ ਜਾਂ ਦਾਖਲ
ਹੋਣ 'ਤੇ ਪਾਬੰਦੀ ਲਗਾਈ ਸੀ। ਬਾਅਦ ਦੇ ਦਿਨਾਂ ਵਿਚ ਜਿਆਦਾਤਰ ਸੂਬਿਆਂ ਵਿਚ ਤਾਲਾਬੰਦੀ ਦਾ
ਵਿਸਥਾਰ ਕੀਤਾ ਗਿਆ। ਹੁਬੇਈ ਪ੍ਰਾਂਤ ਵਿੱਚ ਇੱਕ ਹਫਤੇ ਤੋਂ ਵੱਧ ਸਮੇਂ ਤੋਂ ਕੋਈ ਨਵਾਂ
ਸੰਕਰਮਣ ਨਹੀਂ ਵੇਖਿਆ ਗਿਆ ਹੈ।

ਹਿੰਦੁਸਥਾਨ ਸਮਾਚਾਰ/ਕੁਸੁਮ 
Top