अंतरराष्ट्रीय

Blog single photo

ਇਮਰਾਨ -ਜਿਨਪਿੰਗ ਦੀ ਗੱਲਬਾਤ ਵਿਚ ਕਸ਼ਮੀਰ ਦੇ ਜਿਕਰ 'ਤੇ ਭਾਰਤ ਨੂੰ ਇਤਰਾਜ

09/10/2019


ਨਵੀਂ ਦਿੱਲੀ, 09 ਅਕਤੂਬਰ (ਹਿ.ਸ)। ਭਾਰਤ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਈ ਗੱਲਬਾਤ ਦੌਰਾਨ ਕਸ਼ਮੀਰ ਦਾ ਜਿਕਰ ਕੀਤੇ ਬਿਨਾਂ ਇਤਰਾਜ ਜਤਾਇਆ ਹੈ। ਭਾਰਤ ਨੇ ਕਿਹਾ ਹੈ ਕਿਸੇ ਹੋਰ ਦੇਸ਼ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਨਹੀਂ ਬੋਲਣਾ ਚਾਹੀਦਾ ਹੈ। 

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵੀਰਵਾਰ ਨੂੰ ਕਿਹਾ ਕਿ ਸਾਨੂੰ ਇਸ ਇਹ ਰਿਪੋਰਟ ਦੇਖਣ ਨੂੰ ਮਿਲੀ ਹੈ ਕਿ ਇਮਰਾਨ ਖਾਨ ਅਤੇ ਰਾਸ਼ਟਰਪਤੀ ਸ਼ੀ ਦੀ ਗੱਲਬਾਤ ਦੌਰਾਨ ਕਸ਼ਮੀਰ ਦਾ ਮੁੱਦਾ ਵੀ ਆਇਆ। ਉਨ੍ਹਾਂ ਕਿਹਾ ਕਿ ਭਾਰਤ ਦਾ ਇਹ ਸਪਸ਼ਟ ਮੱਤ ਰਿਹਾ ਹੈ ਕਿ ਜੰਮੂ-ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ। ਚੀਨ ਨੂੰ ਭਾਰਤ ਦੇ ਇਸ ਰੁਖ ਦੀ ਪੂਰੀ ਤਰ੍ਹਾਂ ਜਾਣਕਾਰੀ ਹੈ। ਬੁਲਾਰੇ ਨੇ ਕਿਹਾ ਕਿ ਹੋਰਨਾ ਦੇਸ਼ਾਂ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਉੱਤੇ ਟਿੱਪਣੀ ਨਹੀਂ ਕਰਨੀ ਚਾਹੀਦੀ ਹੈ। 

ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਸ਼ੀ ਵਿਚਕਾਰ ਮਹਾਬਲੀਪੁਰਮ ਵਿਚ ਪ੍ਰਬੰਧਿਤ ਹੋਣ ਵਾਲੀ ਦੂਜੀ ਗੈਰ ਰਸਮੀ ਸ਼ਿਖਰ ਗੱਲਬਾਤ ਤੋਂ ਪਹਿਲਾਂ ਇਮਰਾਨ ਖਾਨ ਚੀਨ ਦੀ ਫੇਰੀ ਤੇ ਗਏ ਹਨ। ਉਨ੍ਹਾਂ ਨੇ ਚੀਨ ਦੇ ਰਾਸ਼ਟਰਪਤੀ ਨਾਲ ਕਸ਼ਮੀਰ ਸਮੇਤ ਵੱਖ-ਵੱਖ ਮਾਮਲਿਆਂ ਤੇ ਗੱਲਬਾਤ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ, ਚੀਨ ਨੇ ਪਾਕਿਸਤਾਨ ਨੂੰ ਭਰੋਸਾ ਦਿੱਤਾ ਕਿ ਉਹ ਕਸ਼ਮੀਰ ਦੀ ਘਟਨਾ ਉੱਤੇ ਨਜਰ ਰਖੇ ਹੋਏ ਹਨ ਅਤੇ ਉਹ ਪਾਕਿਸਤਾਨ ਦੇ ਹਿੱਤਾਂ ਦੀ ਰੱਖਿਆ ਕਰੇਗਾ। 


ਹਿੰਦੁਸਥਾਨ ਸਮਾਚਾਰ/ਸੁਫਲ-ਅਨੂਪ/ਕੁਸੁਮ


 
Top