राष्ट्रीय

Blog single photo

ਐਕਟਿਵਾ ਪੈਂਚਰ ਹੋਣ 'ਤੇ ਮਦਦ ਦੇ ਬਹਾਨੇ ਦੋ ਲੋਕਾਂ ਨੇ ਕੀਤੀ ਔਰਤ ਨਾਲ ਬਦਫੈਲੀ।

23/02/2020

ਫਾਜ਼ਿਲਕਾ , 23 ਫਰਵਰੀ ( ਹਿ ਸ ): ਫ਼ਾਜ਼ਿਲਕਾ ਦੇ ਮਲੋਟ ਰੋਡ ਤੇ ਪੈਂਦੇ ਪਿੰਡ ਅਭੁੱਨ ਦੀ ਢਾਣੀ ਤੇ ਇੱਕ ਮਹਿਲਾ ਦੇ ਨਾਲ ਦੋ ਲੋਕਾਂ ਨੇ ਬਲਾਤਕਾਰ ਵਰਗੇ ਘਿਨਾਉਣੇ ਅਪਰਾਧ ਨੂੰ ਅੰਜਾਮ ਦਿੱਤਾ। ਘਟਨਾ ਉਸ ਵਕਤ ਵਾਪਰੀ ਜਦ ਮਹਿਲਾ ਨਹਿਰ ਦੇ ਵਿੱਚ ਪੂਜਾ ਸਮੱਗਰੀ ਪਾਉਣ ਤੋਂ ਬਾਅਦ ਵਾਪਸ ਆ ਰਹੀ ਸੀ ਤਾਂ ਉਸ ਦਾ ਐਕਟਿਵਾ ਪੈਂਚਰ ਹੋ ਗਿਆ ,ਜਿਸ ਤੇ ਉਹ ਐਕਟਿਵਾ ਨੂੰ ਪੈਂਚਰ ਹਾਲਤ ਵਿੱਚ ਲੈ ਕੇ ਜਾ ਰਹੀ ਸੀ ਤਾਂ ਦੋ ਮੁਲਜਿਮ  ਉੱਥੇ ਪਹੁੰਚੇ ਉਨ੍ਹਾਂ ਨੇ ਮਦਦ ਦੀ ਪੇਸ਼ਕਸ਼ ਕੀਤੀ।  ਮਹਿਲਾ ਦੇ ਨਾਂਹ ਕਰਨ 'ਤੇ ਉਨ੍ਹਾਂ ਨੇ ਮਹਿਲਾ ਨੂੰ ਜ਼ਬਰਦਸਤੀ ਚੁੱਕ ਲਿਆ ਅਤੇ ਇੱਕ ਢਾਣੀ ਚ ਲਿਜਾ ਕੇ ਕਮਰੇ ਦੇ ਵਿੱਚ ਉਸ ਦੇ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਗਿਆ।  ਪੀੜਤ ਮਹਿਲਾ ਨੇ ਦੱਸਿਆ ਕਿ ਬਲਾਤਕਾਰ ਕਰਨ ਤੋਂ ਬਾਅਦ ਆਰੋਪੀਆਂ ਦੇ ਵੱਲੋਂ ਉਸ ਨੂੰ ਪਿਸਤੌਲ ਦਿਖਾਇਆ ਗਿਆ ਅਤੇ ਧਮਕੀ ਦਿੱਤੀ ਗਈ ਕਿ ਜੇ ਤੂੰ ਕਿਸੇ ਨੂੰ ਦੱਸਿਆ ਜਾਂ ਪੁਲਸ ਕੋਲ ਗਈ ਤਾਂ ਤੇਰੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ 

ਉਧਰ ਦੂਜੇ ਪਾਸੇ ਇਸ ਸਾਰੇ ਮਾਮਲੇ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਮਹਿੰਦਰ ਸਿੰਘ ਕਚੂਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਜਿਸ ਤੋਂ ਬਾਅਦ ਉਕਤ ਮਹਿਲਾ ਦਾ ਮੈਡੀਕਲ ਕਰਵਾਇਆ ਗਿਆ।  ਰਿਪੋਰਟ ਆਉਣ ਦੇ ਬਾਵਜੂਦ ਵੀ ਪੁਲਿਸ ਦੇ ਵੱਲੋਂ ਕਾਰਵਾਈ ਕਰਨ 'ਤੇ ਵਿਚਾਰਾਂ ਕੀਤੀਆਂ ਜਾ ਰਹੀਆਂ ਸਨ।   ਦਬਾਅ ਬਣਾਉਣ ਤੇ ਪੁਲਿਸ ਵੱਲੋਂ ਇੱਕ ਆਦਮੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। 

ਇਸ ਪੂਰੇ ਮਾਮਲੇ ਤੇ ਜਦ ਥਾਣਾ ਸਦਰ ਫਾਜਿਲਕਾ ਦੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਹਿਲਾ ਐੱਸ ਆਈ ਪਰਮੀਲਾ ਦੇ ਵੱਲੋਂ ਉਕਤ ਔਰਤ ਦਾ ਬਿਆਨ ਕਲਮਬੰਦ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ 

ਹਿੰਦੁਸਥਾਨ ਸਮਾਚਾਰ  /ਸੁਰਿੰਦਰ ਗੋਇਲ/ਨਰਿੰਦਰ ਜੱਗਾ 


 
Top