मनोरंजन

Blog single photo

ਸ਼ਰਤਾਂ ਤੇ ਮਿਲੀ ਰਿਆ ਨੂੰ ਡਰੱਗ ਮਾਮਲੇ 'ਚ ਜਮਾਨਤ, ਭਰਾ ਸ਼ੋਵਿਕ ਦੀ ਅਰਜੀ ਖਾਰਜ

07/10/2020

ਮੁੰਬਈ, 07 ਅਕਤੂਬਰ (ਹਿ.ਸ)। ਡਰੱਗ ਮਾਮਲੇ ਵਿਚ ਬਾਂਬੇ ਹਾਈ ਕੋਰਟ ਨੇ ਬੁੱਧਵਾਰ ਨੂੰ
ਫਿਲਮ ਅਦਾਕਾਰਾ ਰੀਆ ਚੱਕਰਵਰਤੀ ਨੂੰ 1 ਲੱਖ ਰੁਪਏ ਦੇ ਨਿੱਜੀ ਮੁਚੱਲਕੇ ‘ਤੇ ਜ਼ਮਾਨਤ ਦੇ
ਦਿੱਤੀ ਹੈ। ਸੈਮੂਅਲ ਮਿਰਾਂਡਾ ਅਤੇ ਦੀਪੇਸ਼ ਸਾਵੰਤ ਨੂੰ ਵੀ ਇਸੇ ਕੇਸ ਵਿੱਚ ਜ਼ਮਾਨਤ ਮਿਲ
ਗਈ ਹੈ, ਜਦੋਂਕਿ ਰਿਆ ਦੇ ਭਰਾ ਸ਼ੋਵਿਕ ਅਤੇ ਨਸ਼ਾ ਤਸਕਰ ਅਬਦੁੱਲ ਬਾਸਿਤ ਪਰਿਹਾਰ ਦੀ
ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ। ਰਿਆ ਕਰੀਬ ਇਕ ਮਹੀਨੇ ਤੋਂ NDPSਐਕਟ ਦੇ ਤਹਿਤ
ਭਾਏਖੁਲਾ ਜੇਲ੍ਹ 'ਚ ਬੰਦ ਸੀ। ਨਾਕੋਰੇਟਿਕਸ ਕੰਟਰੋਲ ਬਿਊਰੋ ਨੇ ਰਿਆ ਤੋਂ ਲੰਬੀ
ਪੁੱਛਗਿੱਛ ਦੇ ਬਾਅਦ 9 ਸਤੰਬਰ ਨੂੰ ਗ੍ਰਿਫ਼ਤਾਰ ਕੀਤੀ ਸੀ।

ਹਾਈ ਕੋਰਟ ਨੇ ਰਿਆ
ਚੱਕਰਵਰਤੀ ਨੂੰ ਜ਼ਮਾਨਤ ਦਿੱਤੀ ਹੈ। ਕੋਰਟ ਨੇ ਕਿਹਾ ਹੈ ਕਿ ਜ਼ਮਾਨਤ ਦੇ 10 ਦਿਨਾਂ ਤਕ ਰਿਆ
ਨੂੰ ਪੁਲਿਸ ਸਟੇਸ਼ਨ 'ਚ ਹਾਜ਼ਰੀ ਦੇਣੀ ਪਵੇਗੀ। ਉਹ ਕੋਰਟ ਦੇ ਆਦੇਸ਼ ਦੇ ਬਿਨਾਂ ਵਿਦੇਸ਼
ਨਹੀਂ ਜਾ ਸਕਦੀ, ਉਨ੍ਹਾਂ ਨੇ ਆਪਣਾ ਪਾਸਪੋਰਟ ਜਮ੍ਹਾਂ ਕਰਵਾ ਦਿੱਤਾ ਹੈ। ਨਾਲ ਹੀ, ਜਦੋਂ
ਵੀ ਰਿਆ ਨੂੰ ਨਾਰਕੋਟਿਕਸ ਕੰਟਰੋਲ ਬਿਓਰੋ (ਐਨਸੀਬੀ) ਦੁਆਰਾ ਜਾਂਚ ਲਈ ਬੁਲਾਇਆ ਜਾਵੇਗਾ,
ਉਸ ਨੂੰ ਐਨਸੀਬੀ ਦਫ਼ਤਰ ਵਿਚ ਹਾਜ਼ਰ ਹੋਣਾ ਪਵੇਗਾ। ਐਨਸੀਬੀ ਨੇ ਕਿਹਾ ਕਿ ਰਿਆ ਨੂੰ ਮਿਲੀ
ਜ਼ਮਾਨਤ ਵਿਰੁੱਧ ਅਪੀਲ ਕੀਤੀ ਜਾਵੇਗੀ। ਰਿਆ ਦੇ ਵਕੀਲ ਸਤੀਸ਼ ਮਨੇਸ਼ਿੰਦੇ ਨੇ ਕਿਹਾ ਕਿ
ਸੱਚ ਦੀ ਜਿੱਤ ਗਈ ਸੀ। ਉਨ੍ਹਾਂ ਨੂੰ ਸੱਚ ਦੀ ਜਿੱਤ ਦਾ ਪੂਰਾ ਭਰੋਸਾ ਸੀ।

ਰਿਆ
ਦੇ ਨਾਲ ਕੋਰਟ ਨੇ ਸੈਮੁਅਲ ਮਿਰਾਂਡਾ ਤੇ ਦੀਪੇਸ਼ ਸਾਵੰਤ ਨੂੰ ਵੀ ਜ਼ਮਾਨਤ ਦਿੱਤੀ ਹੈ, ਪਰ
ਸ਼ੈਵਿਕ ਦੇ ਨਾਲ ਅਬਦੁੱਲ ਬਾਸਿਤ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ।

ਹਿੰਦੁਸਥਾਨ ਸਮਾਚਾਰ/ਰਾਜਬਹਾਦੁਰ ਯਾਦਵ/ਕੁਸੁਮ


 
Top