मनोरंजन

Blog single photo

ਫਿਲਮ 'ਪ੍ਰਿਥਵੀਰਾਜ ਚੌਹਾਨ' ਨੂੰ ਲੈ ਕੇ ਅਕਸ਼ੇ ਨੂੰ ਸਾਬਕਾ ਡਕੈਤ ਨੇ ਦਿੱਤੀ ਧਮਕੀ

26/09/2019ਨਵੀਂ ਦਿੱਲੀ, 26 ਸਤੰਬਰ (ਹਿ.ਸ)।  ਕੁਝ ਦਿਨ ਪਹਿਲਾਂ ਯਸ਼ਰਾਜ ਫਿਲਮ ਵੱਲੋਂ ਆਪਣੀ ਸਭ ਤੋਂ ਵੱਡੀ ਪੀਰਿਅਡ ਅਤੇ ਇਤਿਹਾਸਕ ਫਿਲਮ 'ਪ੍ਰਿਥਵੀਰਾਜ ਚੌਹਾਨ' ਦਾ ਐਲਾਨ ਕੀਤਾ ਹੈ। ਫਿਲਮ ਵਿਚ ਅਕਸ਼ੇ ਕੁਮਾਰ ਮੁਖ ਕਿਰਦਾਰ ਵਿਚ ਹਨ। ਪਰ ਉਨ੍ਹਾਂ ਦੀ ਅਗਲੇ ਸਾਲ ਆਉਣ ਵਾਲੀ ਇਸ ਫ਼ਿਲਮ ਨੂੰ ਲੈ ਕੇ ਧਮਕੀ ਮਿਲੀ ਹੈ।

ਦਰਅਸਲ ਚੰਬਲ ਦੇ ਸਾਬਕਾ ਡਾਕੂ ਮਲਖਾਨ ਸਿੰਘ ਨੇ ਅਕਸ਼ੇ ਕੁਮਾਰ ਨੂੰ ਧਮਕੀ ਦਿੱਤੀ ਹੈ ਕਿ ਜੇਕਰ ‘ਪ੍ਰਿਥਵੀਰਾਜ ਚੌਹਾਨ’ ਦੇ ਇਤਿਹਾਸਕ ਤੱਥਾਂ ਨਾਲ ਛੇੜਖਾਨੀ ਹੋਈ, ਤਾਂ ਉਨ੍ਹਾਂ ਨੂੰ ਇਹ ਬਹੁਤ ਮਹਿੰਗਾ ਪਵੇਗਾ। ਇਸੇ ਲਈ ਫ਼ਿਲਮ ਵਿੱਚ ਸਿਰਫ਼ ਸਹੀ ਤੱਥ ਹੀ ਵਿਖਾਏ ਜਾਣ। ਵਿਰੰਦਾਵਨ ਵਿਚ ਮੰਦਿਰ ਦੇ ਦਰਸ਼ਨਾਂ ਲਈ ਪਹੁੰਚੇ ਮਲਖਾਨ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆ ਇਹ ਧਮਕੀ ਦਿੱਤੀ। ਮਲਖਾਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁਰਖੇ ਖੇਤ ਸਿੰਘ ਨੂੰ ਵੀ ਇਸ ਫ਼ਿਲਮ ਦੀ ਕਹਾਣੀ ਦਾ ਹਿੱਸਾ ਜ਼ਰੂਰ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਅਕਸ਼ੇ ਨੇ ਇੰਝ ਨਾ ਕੀਤਾ, ਤਾਂ ਉਹ ਲੋੜ ਪੈਣ ’ਤੇ ਅਦਾਲਤ ਦਾ ਬੂਹਾ ਵੀ ਖੜਕਾਉਣਗੇ। ਮਲਖਾਨ ਸਿੰਘ ਮੁਤਾਬਕ ਖੇਤ ਸਿੰਘ ਆਪਣੇ ਸਮੇਂ ਦੌਰਾਨ ਪ੍ਰਿਥਵੀਰਾਜ ਚੌਹਾਨ ਦੇ ਦਰਬਾਰ ਦੇ ਮੋਹਤਬਰ ਵਿਅਕਤੀਆਂ ਵਿੱਚੋਂ ਇੱਕ ਸਨ। 

ਦੱਸ ਦਈਏ ਕਿ ਇਹ ਫਿਲਮ ਅਗਲੇ ਸਾਲ ਦੀਵਾਲੀ ਦੇ ਮੌਕੇ ਉੱਤੇ ਰਿਲੀਜ਼ ਹੋਣੀ ਹੈ।

ਹਿੰਦੁਸਥਾਨ ਸਮਾਚਾਰ/ਕੁਸੁਮ


 
Top