मनोरंजन

Blog single photo

ਬਾਲੀਵੁੱਡ ਅਦਾਕਾਰਾ ਨੈਨਸੀ ਮਰਵਾਹਾ ਹਰਿਮੰਦਰ ਸਾਹਿਬ ਵਿਚ ਹੋਈ ਨਤਮਸਤਕ

07/10/2020

ਚੰਡੀਗੜ੍ਹ, 07 ਅਕਤੂਬਰ (ਹਿੰ.ਸ.)। ਬਾਲੀਵੁੱਡ ਅਦਾਕਾਰ ਨੈਨਸੀ ਮਰਵਾਹਾ ਨੇ ਬੁੱਧਵਾਰ
ਨੂੰ ਹਰਿਮੰਦਰ ਸਾਹਿਬ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ
ਕਿਹਾ ਕਿ ਉਨ੍ਹਾਂ ਨੇ ਆਪਣੀ ਆਉਣ ਵਾਲੀ ਨਵੀਂ ਫ਼ਿਲਮ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ
ਕੀਤੀ। ਉਨ੍ਹਾਂ ਨੂੰ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਮਨ ਨੂੰ
ਬਹੁਤ ਖ਼ੁਸ਼ੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਅੱਜ ਜਿੱਥੇ ਉਨ੍ਹਾਂ ਨੇ ਆਪਣੀ ਆਉਣ ਵਾਲੀ
ਨਵੀਂ ਫ਼ਿਲਮ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ ਗਈ, ਉੱਥੇ ਵਾਹਿਗੁਰੂ ਅੱਗੇ ਸਰਬੱਤ ਦੇ
ਭਲੇ ਦੀ ਅਰਦਾਸ ਵੀ ਕੀਤੀ ਗਈ। ਇਸਦੇ ਇਲਾਵਾ ਉਨ੍ਹਾਂ ਦੇ ਨਾਲ ਇੱਕ ਹੋਰ ਮਹਿਲਾ ਨੇ
ਸਰੋਵਰ ਕਿਨਾਰੇ ਹਰਿਮੰਦਰ ਸਾਹਿਬ ਦੇ ਸਾਹਮਣੇ ਖੜ੍ਹਕੇ ਸਿਰ ‘ਤੇ ਦੁਪੱਟਾ ਲੈ ਕੇ ਨੈਨਸੀ
ਮਰਵਾਹਾ ਲੈ ਹੱਥ ਜੋੜ ਕੇ ‘ਤੇ ਅੱਖਾਂ ਬੰਦ ਕਰਕੇ ਸੈਲਫੀ ਵੀ ਖਿਚਵਾਈ।

ਹਿੰਦੂਸਥਾਨ ਸਮਾਚਾਰ/ਸੰਜੀਵ/ ਨਰਿੰਦਰ ਜੱਗਾ


 
Top