मनोरंजन

Blog single photo

ਡੋਨਾਲਡ ਟਰੰਪ ਨੇ 'ਸ਼ੁਭ ਮੰਗਲ ਜਿਆਦਾ ਸਾਵਧਾਨ' ਨੂੰ ਦੱਸਿਆ ‘ਗ੍ਰੇਟ’

22/02/2020


ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਨਾ ਅਤੇ ਜਿਤੇਂਦਰ ਕੁਮਾਰ ਸਟਾਰਰ ਫਿਲਮ 'ਸ਼ੁਭ ਮੰਗਲ ਜਿਆਦਾ ਸਾਵਧਾਨ' ਨੂੰ ਬਾਕਸ ਆਫਿਸ 'ਤੇ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਹ ਫਿਲਮ 21 ਫਰਵਰੀ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਈ ਹੈ। ਹੁਣ ਫਿਲਮ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵੀ ਪਛਾਣ ਮਿਲ ਰਹੀ ਹੈ। ਕਿਉਂਕਿ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਿਲਮ ਦੀ ਪ੍ਰਸ਼ੰਸਾ ਕੀਤੀ ਹੈ। 'ਸ਼ੁਭ ਮੰਗਲ ਜਿਆਦਾ ਸਾਵਧਾਨ' ਗੇ ਰਿਸ਼ਤਿਆਂ 'ਤੇ ਆਧਾਰਿਤ ਰੋਮਾਂਟਿਕ ਕਾਮੇਡੀ ਹੈ। ਫਿਲਮ ਦਾ ਨਿਰਦੇਸ਼ਨ ਹਿਤੇਸ਼ ਕੈਵਲੇ ਨੇ ਕੀਤਾ ਹੈ। ਫਿਲਮ ਦਾ ਨਿਰਮਾਣ ਭੂਸ਼ਨ ਕੁਮਾਰ ਅਤੇ ਆਨੰਦ ਐਲ ਰਾਏ ਨੇ ਕੀਤਾ ਹੈ।

ਦਰਅਸਲ ਮਨੁੱਖੀ ਅਧਿਕਾਰ ਅਤੇ ਐਲਜੀਬੀਟੀਕਿਊ ਵਰਕਰ ਪੀਟਰ ਟੈਟਸ਼ੈਲਸ ਨੇ ਟਵੀਟ ਕਰ  'ਸ਼ੁਭ ਮੰਗਲ ਜਿਆਦਾ ਸਾਵਧਾਨ' ਦੀ ਤਾਰੀਫ਼ ਕੀਤੀ ਸੀ। ਡੋਨਾਲਡ ਟਰੰਪ ਨੇ ਇਸ ਟਵੀਟ ਨੂੰ ਰੀਟਵੀਟ ਕੀਤਾ। ਡੋਨਾਲਡ ਟਰੰਪ ਨੇ ਲਿਖਿਆ,'ਗ੍ਰੇਟ!' ਟਰੰਪ ਦੀ ਇਸ ਰੀਟਵੀਟ ਨੂੰ ਹਜ਼ਾਰਾਂ ਲਾਈਕ ਮਿਲ ਚੁੱਕੇ ਹਨ। ਹਾਲਾਂਕਿ ਟਰੰਪ ਦੇ ਇਸ ਟਵੀਟ 'ਤੇ ਵਿਵਾਦ ਵੀ ਭੱਖ ਗਿਆ ਹੈ। ਸੋਸ਼ਲ ਮੀਡੀਆ 'ਤੇ ਸਵਾਲ ਕਰ ਰਹੇ ਹਨ ਕਿ ਕੀ ਟਰੰਪ ਹੁਣ ਐਲਜੀਬੀਟੀਕਿਊ ਦਾ ਹਮਾਇਤ ਕਿਉਂ ਕਰ ਰਹੇ ਹਨ।



 'ਸ਼ੁਭ ਮੰਗਲ ਜਿਆਦਾ ਸਾਵਧਾਨ' ਸ਼ੁੱਕਰਵਾਰ ਨੂੰ ਹੀ ਰਿਲੀਜ਼ ਹੋਈ ਹੈ। ਇਸ ਵਿਚ ਦੋ ਮਰਦਾਂ ਦੇ ਪਿਆਰ ਨੂੰ ਦਿਖਾਇਆ ਗਿਆ ਹੈ। ਫਿਲਮ ਵਿਚ ਆਯੂਸ਼ਮਾਨ ਖੁਰਾਣਾ, ਜਤਿੰਦਰ ਕੁਮਾਰ, ਨੀਨਾ ਗੁਪਤਾ ਅਤੇ ਗਜਰਾਜ ਰਾਓ ਨੇ ਮੁੱਖ ਭੁਮਿਕਾ ਨਿਭਾਈ ਹੈ।


ਹਿੰਦੁਸਤਾਨ ਸਮਾਚਾਰ/ਕੁਸੁਮ


 
Top