क्षेत्रीय

Blog single photo

ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਫਰੀਡਮ ਫਾਈਟਰ ਯੂਨੀਅਨ ਦੇ ਮੈਂਬਰ ਪਾਣੀ ਦੀ ਟੈਂਕੀ ਉੱਪਰ ਚੜ੍ਹੇ

31/07/2020

ਊਧਮ ਸਿੰਘ ਵਾਲਾ ਸੁਨਾਮ (ਸੰਗਰੂਰ), 31 ਜੁਲਾਈ: ( ਹਿ ਸ )  :   ਜਿੱਥੇ ਅੱਜ ਸ਼ਹੀਦੇ-ਆਜ਼ਮ ਸ਼ਹੀਦ ਊਧਮ ਸਿੰਘ ਜੀ ਦੇ ਜੱਦੀ ਸ਼ਹਿਰ ਵਿਖੇ ਸਰਕਾਰ ਵੱਲੋਂ 81ਵਾਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਉਥੇ ਹੀ ਪੰਜਾਬ ਸਰਕਾਰ ਤੋਂ ਖਫਾ ਫਰੀਡਮ ਫਾਈਟਰਾਂ ਦੇ ਵਾਰਸਾਂ ਵੱਲੋਂ ਲਟਕ ਰਹੀਆਂ  ਪੁਰਾਣੀਆਂ ਮੰਗਾਂ ਨੂੰ ਲੈ ਕੇ ਅੱਜ ਸਥਾਨਕ ਆਈ ਟੀ ਆਈ ਚੌਕ ਵਿਖੇ ਧਰਨਾ ਦਿੱਤਾ ਧਰਨਾ ਲਗਾਇਆ ਗਿਆ ਅਤੇ ਕੇਂਦਰ ਸਰਕਾਰ ਅਤੇ ਕੈਪਟਨ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਅਤੇ ਕੁਝ ਫਰੀਡਮ ਫਾਈਟਰਾਂ ਦੇ ਵਾਰਸ ਤਾਂ ਪਾਣੀ ਵਾਲੀ ਟੈਂਕੀ ਉੱਪਰ ਪੈਟਰੋਲ ਦੀਆਂ ਬੋਤਲਾਂ  ਹੱਥਾਂ 'ਚ ਲੈ ਕੇ ਚੜ੍ਹ ਗਏ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਆਤਮਦਾਹ ਕਰਨ ਲਈ ਮਜਬੂਰ ਹੋਵਾਂਗੇ।ਜਿਸ ਨੂੰ ਲੈ ਕੇ ਸਥਾਨਕ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਸਿੰਘ ਅਤੇ ਐਸ.ਐਸ.ਪੀ. ਸੰਗਰੂਰ ਡਾ ਸੰਦੀਪ ਗਰਗ ਵੱਲੋਂ ਪਾਣੀ ਵਾਲੀ ਟੈਂਕੀ ਤੇ ਚੜ੍ਹੇ ਫਰੀਡਮ ਫਾਈਟਰਾਂ ਦੇ ਵਾਰਸਾਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਅਤੇ ਵਿਸ਼ਵਾਸ ਦਵਾਇਆ ਕਿ   ਉਨ੍ਹਾਂ ਦੀਆਂ ਜੋ ਵੀ ਮੰਗਾਂ ਸਨ ਉਹ 5 ਅਗਸਤ ਤੱਕ ਪੂਰੀਆਂ ਕਰਨ ਦਾ ਵਾਅਦਾ ਕੀਤਾ ਗਿਆ। ਤੇ ਟੈਂਕੀ ਤੇ ਚੜੇ ਮੈਂਬਰਾਂ ਨੂੰ ਭਾਰੀ ਮੁਸ਼ਕਲ ਨਾਲ ਹੇਠ ਉਤਾਰਿਆ ਇਸ ਮੌਕੇ ਫ਼ਰੀਡਮ ਫਾਈਟਰ ਜਥੇਬੰਦੀ ਪੰਜਾਬ ਦੇ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਨੇ ਕਿਹਾ ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਫਰੀਡਮ ਫਾਈਟਰਾਂ ਦੇ ਵਾਰਸ ਸਰਕਾਰ ਵੱਲੋਂ ਕੀਤੇ ਐਲਾਨ ਨੂੰ ਲਾਗੁ ਕਰਵਾਉਣ ਲਈ  ਪਹੁੰਚੇ ਹਨ। ਉਨਾਂ ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸਰਕਾਰ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਊਧਮ ਸਿੰਘ ਜੀ ਦਾ ਅਸਲੀ ਵਾਰਸ ਕੌਣ ਹੈ।ਇਸ ਸ਼ਹਿਰ ਅੰਦਰ ਸ਼ਹੀਦ ਊਧਮ ਸਿੰਘ ਜੀ ਦੇ ਤਿੰਨ ਬੁੱਤ ਲੱਗੇ ਹੋਏ ਹਨ ਜਿਨ੍ਹਾਂ ਵਿੱਚੋਂ ਇੱਕ ਕਾਂਗਰਸ, ਅਕਾਲੀ ਅਤੇ ਤੀਜਾ ਬੁੱਤ ਆਮ ਲੋਕਾਂ ਦਾ ਹੈ ਤੇ ਪਾਰਟੀਆਂ ਵੱਲੋਂ ਵਾਰਸ ਵੀ ਅਲੱਗ ਅਲੱਗ ਮੰਨੇ ਹਨ। ਉਹ ਜ਼ਾਹਲੀ ਹਨ ਕਿਉਂਕਿ ਉਧਮ ਸਿੰਘ ਲਾਵਾਰਸ ਤੇ ਅਣ ਵਿਆਹੇ ਸਨ  ਸਰਕਾਰ ਪੁੱਤਰ,ਪੋਤਰੇ,ਧੀ ਦੋਹਤੇ  ਨੂੰ ਵਾਰਸ ਮੰਨਦੀ ਹੈ ਇਸੇ ਕਰਕੇ ਅਸੀਂ ਪਿਛਲੇ ਦੋ ਸਾਲਾਂ ਤੋਂ ਇਸ ਸ਼ਹਿਰ ਅੰਦਰ ਰੋਸ ਪ੍ਰਦਰਸ਼ਨ ਕਰਦੇ ਆ ਰਹੇ ਹਨ। ਮੰਗਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਫਰੀਡਮ ਫਾਈਟਰਾਂ ਦੇ ਪਰਿਵਾਰਾਂ ਨੂੰ 300 ਯੂਨਿਟ ਬਿਜਲੀ ਫਰੀ,ਟਿਊਬਲ ਕੁਨੈਕਸ਼ਨ ਪਹਿਲ ਦੇ ਅਧਾਰ ਤੇ, ਬੱਸ ਪਾਸ ,ਟੌਲ ਪਲਾਜ਼ਾ ਫਰੀ ਅਤੇ ਤਿੰਨ ਪ੍ਰਤੀਸ਼ਤ ਨੌਕਰੀ ਕੋਟਾ ਦੇਣ ਦਾ ਨੋਟੀਫ਼ਿਕੇਸ਼ਨ ਵੀ ਜਾਰੀ ਕੀਤਾ ਹੋਇਆ ਹੈ ਜਿਸ ਦੀਆਂ ਕਾਪੀਆਂ ਸਾਡੇ ਕੋਲ ਹਨ ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਤੱਕ ਸਰਕਾਰ ਵੱਲੋਂ ਇਨ੍ਹਾਂ ਮੰਗਾਂ ਤੇ ਕੋਈ ਅਸਰ ਨਹੀਂ ਕੀਤਾ ਗਿਆ। ਖਾਲਸਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਹੀ ਮੰਨੀਆਂ ਤਾਂ ਸਰਕਾਰ 15 ਅਗਸਤ ਅਤੇ 26 ਜਨਵਰੀ ਤੇ ਸਾਡੇ ਬੁੱਤਾਂ ਨੂੰ ਪੁੱਜਣਾ ਛੱਡ ਦੇਵੇ ਇਹ ਦਿਨ ਅਸੀਂ ਖ਼ੁਦ ਮਣਾਂ ਲਵਾਂਗੇ  ਜਥੇਬੰਦੀ ਵੱਲੋਂ ਸੁਖਬੀਰ ਬਾਦਲ ਦਾ ਵੀ ਜਮਕੇ ਵਿਰੋਧ ਕੀਤਾ ਜ਼ੋ ਸ਼ਰਧਾ ਦੇ ਫੁੱਲ ਭੇਟ ਕਰਨ  ਆਏ ਸਨ ਅੰਤ ਵਿਚ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਫਰੀਡਮ ਫਾਈਟਰਾਂ ਦੇ ਵਾਰਸਾ ਨੇ ਹਿੱਸਾ ਲਿਆ.

ਹਿੰਦੁਸਥਾਨ ਸਮਾਚਾਰ / ਗੁਰਤੇਜ ਪਿਆਸਾ / ਨਰਿੰਦਰ ਜੱਗਾ 


 
Top