क्षेत्रीय

Blog single photo

ਦੋ ਹੋਰ ਰੇਲ ਗੱਡੀਆਂ ਪ੍ਰਵਾਸੀਆਂ ਨੂੰ ਗੋਂਡਾ (ਯੂ.ਪੀ.) ਅਤੇ ਬੇਤੀਆਹ (ਬਿਹਾਰ) ਲਈ ਰਵਾਨਾ

12/05/2020

ਜਲੰਧਰ 12 ਮਈ ( ਹਿ ਸ ): 
                ਪੰਜਾਬ  ਸਰਕਾਰ ਵਲੋਂ ਜਲੰਧਰ ਤੋਂ ਕਰੀਬ 62000 ਪ੍ਰਵਾਸੀਆਂ ਨੂੰ ਮੁਫ਼ਤ ਸਫ਼ਰ ਰਾਹੀਂ ਵਾਪਿਸ ਭੇਜਣ ਲਈ  ਮੰਗਲਵਾਰ ਦੀ ਦੇਰ ਰਾਤ ਤੱਕ 26 'ਸ਼੍ਰਮਿਕ ਐਕਸਪ੍ਰੈਸ' ਰੇਲ ਗੱਡੀਆਂ 'ਤੇ 1.66 ਕਰੋੜ ਰੁਪਏ ਖ਼ਰਚੇ ਗਏ ਹਨ।
                ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਬਲਕਾਰ ਸਿੰਘ ਅਤੇ ਹੋਰ ਅਧਿਕਾਰੀਆਂ ਦੀ ਦੇਖ-ਰੇਖ ਵਿੱਚ ਜਲੰਧਰ ਰੇਲਵੇ ਸਟੇਸ਼ਨ ਤੋਂ ਦੋ ਹੋਰ ਰੇਲ ਗੱਡੀਆਂ 2400 ਪ੍ਰਵਾਸੀਆਂ ਨੂੰ ਲੈ ਕੇ ਗੋਂਡਾ(ਉਤੱਰ ਪ੍ਰਦੇਸ਼) ਦੁਪਹਿਰ 2 ਵਜੇ ਅਤੇ ਬੇਤੀਆਹ (ਬਿਹਾਰ) ਲਈ ਸ਼ਾਮ 7 ਵਜੇ ਰਵਾਨਾ ਹੋਈਆਂ।
                ਪ੍ਰਵਾਸੀ ਜੋ ਆਪਣੇ ਸੂਬਿਆਂ ਨੂੰ ਜਾਣ ਦੇ ਚਾਹਵਾਨ ਹਨ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਵਿਸ਼ੇਸ਼ ਸਕੀਮ ਤਹਿਤ  ਸਰਕਾਰ ਵਲੋਂ 5 ਮਈ ਨੂੰ ਪਹਿਲੀ ਮੁਫ਼ਤ 'ਸ਼੍ਰਮਿਕ ਐਕਸਪ੍ਰੈਸ' ਰੇਲ ਗੱਡੀ ਡਾਲਟਨਗੰਜ (ਝਾਰਖੰਡ) ਅਤੇ ਦੂਜੀ ਗਾਜ਼ੀਪੁਰ ਅਤੇ ਬਨਾਰਸ ਲਈ ਚਲਾਈ ਗਈ। ਇਸੇ ਤਰਾਂ 6 ਮਈ ਨੂੰ ਲਖਨਊ, ਗੋਰਖਪੁਰ ਅਤੇ ਆਯੋਧਿਆ, 7 ਮਈ ਨੂੰ ਆਜ਼ਮਗੜ, ਦਰਬੰਗਾ ਅਤੇ ਬਹਿਰਾਈਚ, 8 ਮਈ ਨੂੰ ਸੁਲਤਾਨਪੁਰ, ਮੁਜੱਫਰਨਗਰ ਅਤੇ ਅਕਬਰਪੁਰ, 9 ਮਈ ਨੂੰ ਕਟਿਹਾਰ, ਆਜਮਗੜ ਅਤੇ ਫੈਜ਼ਾਬਾਦ, 10 ਮਈ ਨੂੰ ਸੁਲਤਾਨਪੁਰ, ਬਾਰਕਾਖਾਨਾ ਅਤੇ ਗੋਂਡਾ, 11 ਮਈ ਨੂੰ ਛਪਰਾ, ਆਜ਼ਮਗੜ, ਕਟਨੀ ਅਤੇ ਫੈਜ਼ਾਬਾਦ ਚਲਾਈਆਂ ਗਈਆਂ ਹਨ । ਇਸੇ ਤਰਾਂ ਅੱਜ 12 ਮਈ ਨੂੰ ਗਾਇਆ ਅਤੇ ਗੋਰਖਪੁਰ,ਗੋਂਡਾ ਅਤੇ ਬੇਤੀਆਹ ਨੂੰ ਰੇਲ ਗੱਡੀਆਂ ਰਵਾਨਾ ਕਰਨ ਦੇ ਨਾਲ ਹੀ ਦੇਰ ਰਾਤ ਨੂੰ ਨੂੰ ਗੋਂਡਾ ਲਈ ਰੇਲ ਗੱਡੀ ਰਵਾਨਾ ਕੀਤੀ ਜਾਵੇਗੀ।
  62000 ਦੇ ਕਰੀਬ ਪ੍ਰਵਾਸੀਆਂ ਨੂੰ ਉਨਾਂ ਦੇ ਜੱਦੀ ਸੂਬਿਆਂ ਵਿੱਚ ਜਲੰਧਰ ਸ਼ਹਿਰ ਤੋਂ ਮੁਫ਼ਤ ਰੇਲ ਸਫ਼ਰ ਰਾਹੀਂ ਭੇਜਣ 'ਤੇ 1.66 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ।
ਹਿੰਦੁਸਥਾਨ ਸਮਾਚਾਰ / ਕੇ ਕੋਹਲੀ / ਨਰਿੰਦਰ ਜੱਗਾ...


 
Top