क्षेत्रीय

Blog single photo

ਪੁਲਿਸ ਨੂੰ ਆਪਣੇ ਸਿਆਸੀ ਦਬਾਅ ਹੇਠ ਰੱਖਣਾ ਬੰਦ ਕਰਨ ਹੁਕਮਰਾਨ : ਨੀਲ ਗਰਗ

06/05/2020

ਕਾਂਗਰਸੀ ਵਿਧਾਇਕ ਵਲੋ ਪੁਲੀਸ ਅਧਿਕਾਰੀ ਨੂੰ ਧਮਕਾਉਣਾ ਨਿੰਦਣਯੋਗ 

ਬਠਿੰਡਾ 6 ਮਈ (ਹਿ ਸ) ਆਮ ਆਦਮੀ ਪਾਰਟੀ ਪੰਜਾਬ ਦੇ ਸਪੌਕਸਮੈਨ ਨੀਲ ਗਰਗ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਾਇਰਲ ਹੋਈ ਆਡੀਓ ਵਿਚ ਜਿਸ ਤਰਾਂ ਕਾਂਗਰਸ ਦੇ ਪੱਟੀ ਤੋਂ ਮੌਜੂਦਾ ਵਿਧਾਇਕ ਉਸ ਹਲਕੇ ਦੇ ਨਵੇਂ ਨਿਯੁਕਤ ਹੋਏ ਥਾਣੇਦਾਰ ਨੂੰ ਧਮਕਾ ਰਿਹਾ ਹੈ ਉਹ ਕਿਸੇ ਵੀ ਤਰਾਂ ਨਾਲ ਜਾਇਜ਼ ਨਹੀਂ। 
ਨੀਲ ਗਰਗ ਨੇ ਕਿਹਾ ਕਿ ਇਸ ਵਿਧਾਇਕ ਤੇ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ ਸਗੋਂ ਪਹਿਲਾਂ ਵੀ ਕਈ ਮੰਤਰੀ ਤੇ ਵਿਧਾਇਕ ਪੁਲਿਸ ਮੁਲਾਜ਼ਮਾਂ ਨੂੰ ਆਪਣੇ ਮੁਤਾਬਿਕ ਕੰਮ ਕਰਨ ਲਈ ਦਬਾਅ ਬਣਾਉਂਦੇ ਰਹਿੰਦੇ ਹਨ ਜੋ ਸਰਾਸਰ ਗਲਤ ਹੈ ਅਤੇ ਪੁਲਿਸ ਦੇ ਕੰਮ ਚ ਦਖਲਅੰਦਾਜ਼ੀ ਹੈ। ਇਹ ਰਵਾਇਤੀ ਪਾਰਟੀਆਂ ਦੇ ਲੀਡਰ ਪੁਲਿਸ ਨੂੰ ਆਪਣੇ ਇਸ਼ਾਰਿਆਂ ਤੇ ਨਚਾਉਣਾ ਚਾਹੁੰਦੇ ਹਨ। ਸਿਰਫ ਕਾਂਗਰਸ ਦੇ ਲੀਡਰ ਹੀ ਨਹੀਂ ਸਗੋਂ ਪਿਛਲੀ ਸਰਕਾਰ ਵੇਲੇ ਅਕਾਲੀ ਲੀਡਰ ਵੀ ਇਸ ਚ ਪਿਛੇ ਨਹੀਂ ਰਹੇ। 
ਆਪ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਇਹ ਰਾਜਨੀਤਿਕ ਲੀਡਰ ਪੁਲਿਸ ਦੇ ਕੰਮਾਂ ਚ ਦਖਲ ਅੰਦਾਜ਼ੀ ਬੰਦ ਕਰਨ। ਅਸਲ ਵਿੱਚ ਇਨਾਂ ਦੋਵੇਂ ਹੀ ਰਾਜਨੀਤਕ ਪਾਰਟੀਆਂ ਨੇ ਪੁਲਿਸ ਦਾ ਸਿਆਸੀਕਰਨ ਕਰਨ ਚ ਕੋਈ ਕਸਰ ਨਹੀਂ ਛੱਡੀ। ਅੱਜ ਬਹੁਤ ਵਾਰ ਦੇਖਣ ਨੂੰ ਮਿਲਦਾ ਹੈ ਜਦੋ ਪੁਲਿਸ ਨਿਰਪੱਖ ਅਤੇ ਕਾਨੂੰਨ ਮੁਤਾਬਿਕ ਕੰਮ ਕਰਨ ਦੀ ਬਜਾਏ ਇਨਾਂ ਲੀਡਰਾਂ ਦੇ ਹੁਕਮਾਂ ਤੇ ਕੰਮ ਕਰਦੀ ਹੈ। ਉਨਾਂ ਕਿਹਾ ਕਿ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਪੰਜਾਬ ਪੁਲਿਸ ਦੇ ਅਧਿਕਾਰੀ ਨੂੰ ਧਮਕਾਉਣਾ ਅਤਿ ਨਿੰਦਣਯੋਗ ਹੈ ਇਹ ਕੋਈ ਨਵੀਂ ਘਟਨਾ ਨਹੀਂ ਹੈ ਪਹਿਲਾਂ ਵੀ ਕਾਂਗਰਸੀ ਵਿਧਾਇਕ ਅਤੇ ਮੰਤਰੀਆਂ ਵੱਲੋ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਧਮਕਾ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਪੁਲਿਸ ਦਬਾਅ ਹੇਠ ਕਰਨ ਦੇ ਨਤੀਜੇ ਵਜੋਂ ਪੰਜਾਬ ਅੰਦਰ ਕੁਰੱਪਸ਼ਨ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਇਹ ਹੀ ਕਾਰਨ ਹੈ ਕਿ ਅੱਜ ਆਮ ਬੰਦਾ ਪੁਲਿਸ ਤੋਂ ਨਿਰਪੱਖਤਾ ਦੀ ਬਹੁਤੀ ਉਮੀਦ ਨਹੀਂ ਰੱਖਦਾ। ਅੱਜ ਪੁਲਿਸ ਨੂੰ ਸਿਆਸੀ ਦਬਾਅ ਤੋਂ ਸੁਰਖਰੂ ਕਰਨ ਦੀ ਜਰੂਰਤ ਹੈ। ਕੁਝ ਦਿਨ ਪਹਿਲਾਂ ਲੋਕਡਾਊਨ ਦੇ ਚਲਦਿਆਂ ਪੰਜਾਬ ਦੇ ਮੰਤਰੀ ਖਿਲਾਫ ਫੇਸਬੁੱਕ ਤੇ ਆਮ ਬੰਦੇ ਵੱਲੋਂ ਕੰਮੇਟ ਕਰਨ ਤੇ ਪਰਚਾ ਦਰਜ ਕੀਤਾ ਗਿਆ ਸੀ ਕਾਂਗਰਸ ਸਰਕਾਰ ਜਵਾਬ ਦੇਵੇ ਕਿ ਹੁਣ ਆਪਣੇ ਵਿਧਾਇਕ ਖਿਲਾਫ ਕੀ ਕਾਰਵਾਈ ਕਰੇਗੀ।
ਹਿੰਦੁਸਥਾਨ ਸਮਾਚਾਰ/ਪੀਐਸ ਮਿੱਠਾ / ਨਰਿੰਦਰ ਜੱਗਾ 


 
Top