अंतरराष्ट्रीय

Blog single photo

ਕਤਲ ਤੋਂ ਪਹਿਲਾਂ ਨਿਮਰਤਾ ਨਾਲ ਹੋਇਆ ਸੀ ਰੇਪ, ਪੋਸਟ ਮਾਰਟਮ ਰਿਪੋਰਟ 'ਚ ਖੁਲਾਸਾ

07/11/2019ਇਸਲਾਮਾਬਾਦ, 07 ਨਵੰਬਰ (ਹਿ.ਸ.)। ਪਾਕਿਸਤਾਨ ਵਿਚ ਹਿੰਦੂ ਵਿਦਿਆਰਥਣ ਨਿਮਰਤਾ ਕੁਮਾਰੀ ਕਤਲਕਾਂਡ ਵਿਚ ਨਵਾਂ ਖੁਲਾਸਾ ਹੋਇਆ ਹੈ। ਚੰਡਕਾ ਮੇਡਾਕਲ ਕਾਲਜ ਵੱਲੋਂ ਜਾਰੀ ਉਨ੍ਹਾਂ ਦੀ ਪੋਸਟਮਾਰਟਮ ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਕਤਲ ਕਰਨ ਤੋਂ ਪਹਿਲਾਂ ਉਸ ਨਾਲ ਬਦਸਲੂਕੀ ਕੀਤੀ ਗਈ ਸੀ। 

ਵੁਮੇਨ ਮੇਡੀਕੋ ਲੀਗਲ ਅਫਸਰ ਡਾ. ਅਮ੍ਰਿਤਾ ਨੇ ਦੱਸਿਆ ਕਿ ਨਿਮਰਤਾ ਦੀ ਮੌਤ ਦੱਮ ਘੁਟਣ ਕਰਕੇ ਹੋਈ ਹੈ। ਉਸਦੀ ਗਰਦਨ ਤੇ ਨਿਸ਼ਾਨ ਸਨ। ਨਾਲ ਹੀ ਡੀਐੱਨਏ ਪ੍ਰੀਖਣ ਵਿਚ ਵਿਦਿਆਰਥਣ ਦੇ ਕਪੜਿਆਂ "ਤੇ ਮਿਲੇ ਸਪਰਮ ਨੂੰ ਮਰਦਾਨਾ ਡੀਐੱਨਏ ਨਾਲ ਮੈਚ ਕੀਤਾ ਗਿਆ ਹੈ। ਜਦਕਿ ਇਕ ਹੋਰ ਟੇਸਟ ਵਿਚ ਖੁਲਾਸਾ ਹੋਇਆ ਹੈ ਕਿ ਉਸ ਨਾਲ ਰੇਪ ਕੀਤਾ ਗਿਆ ਹੈ। 

ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਨਿਮਰਤਾ ਦੇ ਭਰਾ ਦਾ ਉਹ ਦਾਅਵਾ ਸੱਚ ਸਾਬਿਤ ਹੋ ਰਿਹਾ ਹੈ, ਜਿਸ ਵਿਚ ਉਸਨੇ ਕਿਹਾ ਸੀ ਕਿ ਉਸਦੀ ਭੈਣ ਦਾ ਕਤਲ ਹੋਇਆ ਹੈ, ਕਿਉਂਕਿ ਉਹ ਨਾ ਤਾਂ ਉਦਾਸ ਸੀ ਅਤੇ ਨਾ ਹੀ ਉਸ ਤਰ੍ਹਾਂ ਦੀ ਸੀ, ਜੋ ਖੁਦਕੁਸ਼ੀ ਕਰ ਲਵੇ। 

ਜਿਕਰਯੋਗ ਹੈ ਕਿ ਬੀਬੀ ਅਸੀਫਾ ਡੇਂਟਲ ਕਾਲਜ ਵਿਚ ਪੜ੍ਹਣ ਵਾਲੀ ਵਿਦਿਆਰਣ ਨਿਮਰਤਾ ਕੁਮਾਰੀ 16 ਸਤੰਬਰ ਨੂੰ ਆਪਣੇ ਹੋਸਟਲ ਦੇ ਕਮਰੇ ਵਿਚ ਸ਼ੱਕੀ ਹਾਲਾਤਾਂ ਵਿਚ ਮਰੀ ਹੋਈ ਪਾਈ ਹੋਈ ਸੀ। ਜਦਕਿ ਪੁਲਿਸ ਜਾਂਚ ਤੋਂ ਪਹਿਲਾਂ ਲਰਕਾਨਾ ਦੇ ਸ਼ਹੀਦ ਮੋਹਤਰਮਾ ਬੇਨਜੀਰ ਭੁੱਟੋ ਮੇਡੀਕਲ ਯੂਨੀਵਰਸਿਟੀ ਦੀ ਕੁਲਪਤੀ ਡਾ. ਅਨੀਲਾ ਅੱਤਾ ਉਰ ਰਹਿਮਾਨ ਨੇ ਦਾਅਵਾ ਕੀਤਾ ਸੀ ਕਿ 24 ਸਾਲਾ ਵਿਦਿਆਰਥਣ ਨੇ ਖੁਦਕੁਸ਼ੀ ਕੀਤੀ ਹੈ। 

ਹਿੰਦੁਸਥਾਨ ਸਮਾਚਾਰ/ਸੁਪ੍ਰਭਾ ਸਕਸੇਨਾ/ਕੁਸੁਮ


 
Top