अंतरराष्ट्रीय

Blog single photo

ਮੁੜ ਵਾਅਦੇ ਤੋਂ ਮੁਕਰਿਆ ਪਾਕਿ, ਕੱਲ ਵੀ ਵਸੂਲੇਗਾ 20 ਡਾਲਰ ਦੀ ਫੀਸ

08/11/2019

ਨਵੀਂ ਦਿੱਲੀ, 06 ਨਵੰਬਰ (ਹਿ.ਸ)। ਕਰਤਾਰਪੁਰ ਲਾਂਘਾ ਖੋਲੇ ਜਾਣ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਦੀ ਇਕ ਅਹਿਮ ਮੰਗ ਨੂੰ ਖਾਰਜ ਕਰ ਦਿੱਤਾ ਹੈ। ਭਾਰਤ ਨੇ ਮੰਗ ਕੀਤੀ ਸੀ ਕਿ ਇਕ ਭਾਰਤੀ ਟੀਮ ਨੂੰ ਕਰਤਾਰਪੁਰ ਦੇ ਉਦਘਾਟਨ ਤੋਂ ਪਹਿਲਾਂ ਉਥੋਂ ਦੀਆਂ ਤਿਆਰੀਆਂ ਅਤੇ ਪ੍ਰੋਟੋਕਾਲ ਦਾ ਜਾਇਜ਼ਾ ਲੈਣ ਲਈ ਜਾਣ ਦੀ ਇਜਾਜਤ ਦਿੱਤੀ ਜਾਵੇ। ਸਰਕਾਰ ਨਾਲ ਜੁੜੇ ਸੂਤਰਾਂ ਮੁਤਾਬਕ, ਇਸਲਾਮਾਬਾਦ ਨੇ ਨਵੀਂ ਦਿੱਲੀ ਦੀ ਇਸ ਮੰਗ ਨੂੰ ਖਾਰਿਜ ਕਰ ਦਿੱਤਾ ਹੈ। ਪਾਕਿਸਤਾਨ ਨੇ ਸਿਰਫ ਭਾਰਤੀ ਸਫਾਰਤਖਾਨੇ ਦੇ ਅਧਿਕਾਰੀਆਂ ਨੂੰ ਹੀ ਉਥੇ ਜਾਣ ਦੀ ਇਜਾਜਤ ਦਿੱਤੀ ਹੈ। 

ਸਰਕਾਰ ਨਾਲ ਜੁੜੇ ਸੂਤਰਾਂ ਨੇ ਇਹ ਵੀ ਦੱਸਿਆ ਕਿ ਭਾਰਤ ਨੇ ਪਾਕਿਸਤਾਨ ਨੂੰ ਸਾਫ ਸਾਫ ਕਿਹਾ ਹੈ ਕਿ ਉਹ ਅੱਤਵਾਦੀ ਖਤਰੇ ਦੇ ਮੱਦੇਨਜਰ ਕਰਤਾਰਪੁਰ ਜਾਣ ਵਾਲੀਆਂ ਹਸਤੀਆਂ ਨੂੰ ਉੱਚ ਪੱਧਰ ਦੀ ਸੁਰੱਖਿਆ ਮੁਹਇਆ ਕਰਵਾਏ। ਸਿੱਖ ਫਾਰ ਜਸਟਿਸ ਦੀਆਂ ਭਾਰਤ ਵਿਰੋਧੀ ਸਰਗਰਮੀਆਂ ਨਵੀਂ ਦਿੱਲੀ ਲਈ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਸੂਤਰਾਂ ਨੇ ਦੱਸਿਆ ਕਿ ਭਾਰਤ ਨੇ ਪਾਕਿਸਤਾਨ ਨਾਲ ਅੱਤਵਾਦੀ ਖਤਰੇ ਦੀ ਉੱਚ ਪੱਧਰੀ ਖੁਫੀਆ ਸੂਚਨਾ ਸਾਂਝੀ ਕੀਤੀ ਹੈ। ਭਾਰਤ ਹਾਲੇ ਇਹ ਦੇਖ ਰਿਹਾ ਹੈ ਕਿ ਪਾਕਿਸਤਾਨ ਆਪਣੇ ਵਾਅਦਿਆਂ ਨੂੰ ਕਿਵੇਂ ਪੂਰਾ ਕਰਦਾ ਹੈ। 

ਸਰਕਾਰ ਨਾਲ ਜੁੜੇ ਸੂਤਰਾਂ ਮੁਤਾਬਕ, ਭਾਰਤ ਨੇ ਪਾਕਿਸਤਾਨ ਨੂੰ ਇਹ ਸਾਫ ਕਰਨ ਨੂੰ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਜਾਣ ਲਈ ਪਾਸਪੋਰਟ ਦੀ ਲੌੜ ਰਵੇਗੀ ਜਾਂ ਨਹੀਂ। ਦਰਅਸਲ, ਪਾਕਿਸਤਾਨ ਦੇ ਪ੍ਰਧਾਨ ਮਤੰਰੀ ਇਮਰਾਨ ਖਾਨ ਨੇ ਟਵੀਟ ਕੀਤਾ ਸੀ ਕਿ ਪਾਸਪੋਰਟ ਦੀ ਲੌੜ ਨਹੀਂ ਪਵੇਗੀ ਪਰ ਸਮਝੌਤੇ ਮੁਤਾਬਕ ਪਾਸਪੋਰਟ ਜਰੂਰੀ ਹੋਵੇਗਾ। ਸੂਤਰਾਂ ਨੇ ਦੱਸਿਆ ਕਿ ਜੇਕਰ ਇਸ ਵਿਵਸਥਾ ਵਿਚ ਬਦਲਾਅ ਕਰਨਾ ਹੈ ਤਾਂ ਸਮਝੌਤੇ ਵਿਚ ਵੀ ਸੋਧ ਦੀ ਲੌੜ ਹੋਵੇਗੀ। ਸੂਤਰਾਂ ਨੇ ਦੱਸਿਆ ਕਿ ਸਾਡੀਆਂ ਸੁਰੱਖਿਆ ਏਜੰਸੀਆਂ ਚੌਕਸ ਰਹਿਣਗੀਆਂ। ਪਾਕਿਸਤਾਨ ਦਾ ਮੁੱਖ ਮਕਸਦ ਵੱਖਵਾਦ ਨੂੰ ਵਧਾਵਾ ਦੇਣਾ ਹੈ। 


 
Top