क्षेत्रीय

Blog single photo

ਜੇਲ ਅੰਦਰ ਚਲਾ ਰਹੇ ਫਿਰੋਤੀ ਗੈਗ ਦੇ ਤਿੰਨ ਕੈਦੀਆਂ ਖਿਲਾਫ ਮਾਮਲਾ ਦਰਜ਼

23/02/2020

ਸਹਾਇਕ ਜੇਲ ਸੁਪਰਡੈਟ ਦੇ ਨਾਮ 'ਤੇ ਕੈਦੀ ਦੇ ਵਾਰਸ਼ਾ ਤੋ ਮੰਗੀ ਫਿਰੋਤੀ
ਬਠਿੰਡਾ 23 ਫਰਵਰੀ , (ਹਿ ਸ ) : ਬਠਿੰਡਾ ਦੀ ਜੇਲ ਇਨੀ ਦਿਨੀ ਕਾਫੀ ਚਰਚਾ ਵਿੱਚ ਚਲ ਰਹੀ ਹੈ। ਕਦੇ ਜੇਲ ਅੰਦਰ ਲੜਾਈ ਦਾ ਹੋਣਾ ਅਤੇ ਨਜਾਇਜ਼ ਮੋਬਾਇਲਾਂ ਦਾ ਮਿਲਣਾ ਲਗਾਤਾਰ ਚਲ ਰਿਹਾ ਹੈ।
ਹੁਣ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਜੇਲ ਅੰਦਰ ਬੰਦ ਕੈਦੀਆਂ ਜਤਿੰਦਰ ਸਿੰਘ ਵਾਸੀ ਨਥੂਆਣਾ, ਨਿਰਮਲ ਸਿੰਘ ਵਾਸ਼ੀ ਪਥਰਾਲਾ ਅਤੇ ਲਛਮਣ ਸਿੰਘ ਵਾਸੀ ਆਲੀਕੇ ਵਲੋ ਸਹਾਇਕ ਜੇਲ ਸੁਪਰਡੈਟ ਸੁਰਿੰਦਰਪਾਲ ਸਿੰਘ ਦੇ ਨਾਮ ਤੇ ਜੇਲ ਵਿੱਚ ਬੰਦ ਕੈਦੀ ਹਰਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਅੰਮ੍ਰਿਤਸਰ ਦੀ ਮਾਤਾ  ਕੋਲੋ ਮੋਬਾਇਲ ਫੋਨ ਤੇ 30 ਹਜਾਰ ਦੀ ਮੰਗ ਕੀਤੀ ਗਈ ਅਤੇ ਕਿਹਾ ਗਿਆ ਕਿ ਤੁਹਾਡੇ ਲੜਕੇ ਨੂੰ ਜੇਲ ਦੀਆ ਚੱਕੀਆਂ ਅੰਦਰ ਬੰਦ ਕਰ ਦਿੱਤਾ ਗਿਆ ਅਤੇ ਸਹਾਇਕ ਜੇਲ ਸੁਪਰਡੈਟ ਵਲੋ ਰੋਜਾਨਾ ਉਸਦੀ ਕੁੱਟਮਾਰ ਕੀਤੀ ਜਾਂਦੀ ਹੈ । ਜਿਸ ਕਾਰਨ ਤੁਹਾਡਾ ਲੜਕਾ ਬਹੁਤ ਪ੍ਰੇਸ਼ਾਨੀ ਵਿੱਚ ਗੁਜਰ ਰਿਹਾ ਹੈ। ਜਿਸਦੇ ਚਲਦਿਆ ਹਰਪ੍ਰੀਤ ਦੀ ਮਾਤਾ ਨੇ ਮੋਬਾਇਲ ਨੰਬਰ 99965 96639 ਵਿੱਚ 15 ਹਜਾਰ ਪੇਟੀਐਮ ਕਰ ਦਿੱਤੇ। ਮਾਮਲੇ ਦਾ ਖੁਲਾਸਾ ਉਸ ਸਮੇ ਹੋਇਆ ਜਦੋ  ਕੈਦੀ ਹਰਪ੍ਰੀਤ ਸਿੰਘ ਆਪਣੀ ਪੇਸ਼ੀ ਭੁਗਤਣ ਦੇ ਲਈ ਕਪੂਰਥਲੇ ਗਿਆ ਤਾਂ ਉਸਦੀ ਮਾਤਾ ਨੇ ਸਾਰੀ ਕਹਾਣੀ ਦੱਸੀ। ਹਰਪ੍ਰੀਤ ਨੇ ਦੱਸਿਆ ਕਿ ਜੇਲ ਵਿੱਚ ਅਜਿਹਾ ਕੁਝ ਵੀ ਨਹੀ ਹੈ ਅਤੇ ਸਾਰਾ ਮਾਮਲਾ ਜੇਲ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ । ਸਹਾਇਕ ਜੇਲ ਸੁਪਰਡੈਟ ਨੇ ਸਾਰੇ ਮਾਮਲੇ ਜਾਂਚ ਕਰਨ ਉਪਰੰਤ  ਤਿੰਨਾਂ ਦੋਸ਼ੀਆਂ ਖਿਲਾਫ ਥਾਣਾ ਕੈਟ ਵਿੱਚ ਮਾਮਲਾ ਦਰਜ਼ ਕਰਦੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।


ਹਿੰਦੁਸਥਾਨ ਸਮਾਚਾਰ  /ਪੀ ਐਸ ਮਿੱਠਾ /ਨਰਿੰਦਰ ਜੱਗਾ 


 
Top