मनोरंजन

Blog single photo

ਗੁਰਮੀਤ ਚੌਧਰੀ ਅਤੇ ਦੇਬੀਨਾ ਬੈਨਰਜੀ ਕੋਵਿਡ -19 ਪਾਜ਼ੀਟਿਵ, ਹੋਮ ਆਈਸੋਲੇਸ਼ਨ 'ਚ ਗਏ

01/10/2020


ਅਦਾਕਾਰ ਗੁਰਮੀਤ ਚੌਧਰੀ ਅਤੇ ਉਨ੍ਹਾਂ ਦੀ ਪਤਨੀ ਅਦਾਕਾਰਾ ਦੇਬੀਨਾ ਬੈਨਰਜੀ ਕੋਵਿਡ -19 ਟੈਸਟ ਪਾਜ਼ੀਟਿਵ ਆਏ ਹਨ। ਗੁਰਮੀਤ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦਿੱਤੀ ਹੈ। ਗੁਰਮੀਤ ਚੌਧਰੀ ਨੇ ਇੰਸਟਾਗ੍ਰਾਮ 'ਤੇ ਇਕ ਨੋਟ ਸਾਂਝਾ ਕੀਤਾ। ਫਿਲਹਾਲ ਦੋਵੇਂ ਘਰ ਅਲੱਗ-ਥਲੱਗ ਰਹਿਣਗੇ।

ਗਲੈਮਰ ਦੀ ਦੁਨੀਆ ਨਾਲ ਜੁੜੀਆਂ ਹਸਤੀਆਂ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ
ਦੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ। ਹੁਣ ਅਦਾਕਾਰ ਗੁਰਮੀਤ ਚੌਧਰੀ ਤੇ ਉਨ੍ਹਾਂ ਦੀ ਪਤਨੀ
ਦੇਬਿਨਾ ਬੈਨਰਜੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਦੀ ਜਾਣਕਾਰੀ ਗੁਰਮੀਤ ਤੇ ਦੇਬਿਨਾ
ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਜ਼ਰੀਏ ਦਿੱਤੀ।
ਗੁਰਮੀਤ ਨੇ ਲਿਖਿਆ, ਮੈਂ ਤੇ ਮੇਰੀ ਪਤਨੀ ਜਾਂਚ 'ਚ ਕੋਰੋਨਾ ਪਾਜ਼ੇਟਿਵ ਪਾਏ
ਗਏ ਹਨ। ਅਸੀਂ ਦੋਵੇਂ ਠੀਕ ਹਾਂ ਤੇ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤ ਰਹੇ ਹਾਂ। ਅਸੀਂ
ਹਾਲੇ ਹੋਮ ਆਈਸੋਲੇਸ਼ਨ 'ਚ ਹਾਂ। ਜਿਹੜੇ ਵੀ ਸਾਡੇ ਸੰਪਰਕ 'ਚ ਆਏ ਹਨ, ਉਹ ਵੀ ਆਪਣਾ ਖਿਆਲ
ਰੱਖਣ। ਸਾਰਿਆਂ ਨੂੰ ਪਿਆਰ ਲਈ ਸ਼ੁਕਰੀਆ। ਇਸ ਪੋਸਟ 'ਤੇ ਹਿਨਾ ਖਾਨ, ਗੌਰਵ ਗੇਰਾ, ਰੋਹਿਤ
ਰਾਏ ਵਰਗੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।

ਹਿੰਦੁਸਥਾਨ ਸਮਾਚਾਰ/ਕੁਸੁਮ


 
Top