क्षेत्रीय

Blog single photo

ਸੀ.ਪਾਈਟ ਸੈਂਟਰ ਡੇਰਾ ਬਾਬਾ ਨਾਨਕ ਵਲੋਂ 15 ਮਈ ਤੋਂ ਆਨ ਲਾਈਨ ਕਲਾਸਾਂ

08/05/2020

ਗੁਰਦਾਸਪੁਰ, 8 ਮਈ (  ਹਿ ਸ ) : ਕੋਰੋਨਾ  ਦੀ ਮਹਾਂਮਾਰੀ ਦੇ ਕਾਰਨ ਸਾਲ 2020-21 ਦੀਆ ਫੋਜ ਦੀਆ ਭਰਤੀਆ ਰੈਲੀਆ ਹਾਲ ਦੀ ਘੜੀ ਅੱਗੇ ਪਾ ਦਿੱਤੀਆ ਗਈਆ ਹਨ । ਜਦੋਂ ਹਾਲਾਤ ਠੀਕ ਹੋਣਗੇ ਤਾਂ ਫੌਜ ਦੀਆ ਭਰਤੀਆ ਰੈਲੀਆ ਬਹੁਤ ਹੀ ਸ਼ਾਰਟ ਨੋਟਿਸ ਵਿੱਚ ਸ਼ੁਰੂ ਹੋਣਗੀਆ । ਇਹਨਾਂ ਰੈਲੀਆ ਵਿੱਚ ਹਿੱਸਾ ਲੈਣ ਦੇ ਚਾਹਵਾਨ ਨੋਜਵਾਨਾਂ ਨੂੰ ਟ੍ਰੇਨਿੰਗ ਦੇਣ ਲਈ ਸੀ.ਪਾਈਟ ਸੈਂਟਰ ਡੇਰਾ ਬਾਬਾ ਨਾਨਕ  ਵਲੋਂ ਮਿਤੀ 15 ਮਈ 2020 ਤੋਂ ਆਨ ਲਾਈਨ ਕਲਾਸਾਂ ਲਗਾਈਆ ਜਾ ਰਹੀਆ ਹਨ  ।
ਇਸ ਬਾਰੇ ਜਾਣਕਾਰੀ ਦਿੰਦਿਆ ਜਿਲ•ਾ ਰੋਜਗਾਰ ਅਫਸਰ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਫੋਜ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਆਨ ਲਾਈਨ ਕਲਾਸਾਂ ਲਗਾਉਣ ਲਈ ਆਪਣੀ ਰਜਿਸਟ੍ਰੇਸ਼ਨ ਸੀ.ਪਾਈਟ ਡੇਰਾ ਬਾਬਾ ਨਾਨਕ  ਦੇ ਇੰਨਚਾਰਜ ਨਵਜੋਧ ਸਿੰਘ ਨਾਲ ਉਹਨਾਂ ਦੇ ਮੋਬਾਇਲ ਨੰ: 97818-91928 ਤੇ ਸੰਪਰਕ ਕਰਕੇ ਕਰਵਾ ਸਕਦੇ  ਹਨ । ਜਿਹਨਾਂ ਪ੍ਰਾਰਥੀਆ ਦੀ ਰਜਿਸਟ੍ਰੇਸ਼ਨ ਹੋਵੇਗੀ ਉਹਨਾਂ ਨੂੰ ਘਰ ਬੈਠਿਆ ਹੀ ਟੈਸਟ ਦੀ ਤਿਆਰੀ ਲਈ ਆਨ ਲਾਈਨ ਕਲਾਸਾਂ ਲਗਾ ਕੇ ਤਿਆਰੀ ਕਰਵਾਈ ਜਾਵੇਗੀ ਤਾਂ ਜੋ ਫੌਜ ਦੀ ਭਰਤੀ ਲਈ ਸ਼ਾਰਟ ਨੋਟਿਸ ਹੁੰਦਿਆ ਹੋਇਆ ਵੀ ਨੌਜਵਾਨਾਂ ਨੂੰ ਇਸ ਦਾ ਫਾਇਦਾ ਮਿਲ ਸਕੇ । 
ਹਿੰਦੁਸਥਾਨ ਸਮਾਚਾਰ / ਗੌਰਵ ਸੈਲੀ  /  ਨਰਿੰਦਰ ਜੱਗਾ 


 
Top