मनोरंजन

Blog single photo

ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਦੇ 25 ਸਾਲ ਪੂਰੇ, ਸ਼ਾਹਰੁਖ ਅਤੇ ਕਾਜੋਲ ਦੀਆਂ ਲੰਡਨ 'ਚ ਲੱਗਣਗੀਆਂ ਮੂਰਤੀਆਂ

19/10/2020


ਆਦਿੱਤਿਆ ਚੋਪੜਾ ਦੁਆਰਾ ਨਿਰਦੇਸ਼ਤ ਬਾਲੀਵੁੱਡ ਦੀ ਬਲਾਕਬਸਟਰ ਫਿਲਮ 'ਦਿਲਵਾਲੇ ਦੁਲਹਨੀਆ ਲੇ ਜੈਂਗੇ' ਇਸ ਸਾਲ ਰਿਲੀਜ਼ ਦੇ 25 ਸਾਲ ਪੂਰੇ ਕਰ ਰਹੀ ਹੈ। ਫਿਲਮ ਵਿਚ ਸ਼ਾਹਰੁਖ ਖਾਨ ਅਤੇ ਕਾਜੋਲ ਮੁੱਖ ਭੂਮਿਕਾਵਾਂ ਵਿਚ ਸਨ ਜਿਨ੍ਹਾਂ ਨੇ ਹਿੰਦੀ ਸਿਨੇਮਾ ਵਿਚ ਰੋਮਾਂਸ ਨੂੰ ਇਕ ਨਵਾਂ ਪਹਿਲੂ ਦਿੱਤਾ ਅਤੇ ਇਹ ਫਿਲਮ 20 ਅਕਤੂਬਰ 1995 ਨੂੰ ਰਿਲੀਜ਼ ਹੋਈ। ਫਿਲਮ ਇਸ ਸਾਲ ਆਪਣੀ ਰਿਲੀਜ਼ ਦੇ 25 ਸਾਲ ਪੂਰੇ ਕਰ ਰਹੀ ਹੈ। ਇਸ ਦਾ ਜਸ਼ਨ ਨਾ ਸਿਰਫ ਭਾਰਤ ਵਿਚ, ਬਲਕਿ ਪੂਰੀ ਦੁਨੀਆ ਵਿਚ ਮਨਾਇਆ ਜਾਵੇਗਾ। ਨਾਲ ਹੀ ਇਸ ਵਿਸ਼ੇਸ਼ ਮੌਕੇ 'ਤੇ ਲੰਡਨ ਦੇ ਲੈਸਟਰ ਸਕੁਏਰ' ਚ ਸ਼ਾਹਰੁਖ ਅਤੇ ਕਾਜੋਲ ਦੀਆਂ ਕਾਂਸੀ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਜਾਣਗੀਆਂ। ਫਿਲਮ ਆਲੋਚਕ ਤਰਨ ਆਦਰਸ਼ ਨੇ ਸੋਸ਼ਲ ਮੀਡੀਆ 'ਤੇ ਇਹ ਟਵੀਟ ਕੀਤਾ ਹੈ।

ਕਿਸੇ ਹਿੰਦੀ ਫਿਲਮ ਲਈ ਅਜਿਹਾ ਪਹਿਲੀ ਵਾਰ ਹੋਵੇਗਾ। ਪਿਛਲੀ ਸਦੀ ਦੇ ਆਖਰੀ ਦਹਾਕੇ ਦੇ ਮੱਧ 'ਚ ਆਈ ਦਿਲਵਾਲੇ ਦੁਲਹਨਿਆ ਲੈ ਜਾਏਗੇ ਦੇ ਸਫਰ ਦੀ ਸਿਲਵਰ ਜੁਬਲੀ ਮਨਾਉਣ ਦਾ ਇਸ ਤੋਂ ਬਿਹਤਰ ਤਰੀਕਾ ਹੋਰ ਕੀ ਹੋ ਸਕਦਾ ਹੈ।

20 ਅਕਤੂਬਰ 1995 ਨੂੰ ਰਿਲੀਜ਼ ਹੋਈ ਦਿਲਵਾਲੇ ਦੁਲਹਨਿਆ ਲੈ ਜਾਏਗੇ 'ਚ ਰਾਜ ਬਣੇ ਸ਼ਾਹਰੁਖ਼ ਖਾਨ, ਸਿਮਰਨ ਦੇ ਕਿਰਦਾਰ 'ਚ ਕਾਜੋਲ ਤੇ ਬਾਬੂਜੀ ਦੇ ਰੋਲ 'ਚ ਅਮਰੀਸ਼ ਪੁਰੀ ਅੱਜ ਤਕ ਯਾਦਾਂ 'ਚ ਉਸ ਤਰ੍ਹਾਂ ਰਚੇ-ਬਸੇ ਹਨ। ਜਿਵੇਂ ਆਪਣੇ ਹੀ ਕਿਸੇ ਜਾਣਨ ਵਾਲੇ ਦੀ ਕਹਾਣੀ ਹੋਵੇ। ਫਿਲਮ ਦੀ ਕਾਸਟਿੰਗ ਦੀ ਕਹਾਣੀ ਵੀ ਉਨ੍ਹੀਂ ਹੀ ਰੌਚਕ ਹੈ ਜਿਨੀਂ ਰਾਜ ਤੇ ਸਿਮਰਨ ਦੀ ਲਵ ਸਟੋਰੀ।

ਹਿੰਦੁਸਥਾਨ ਸਮਾਚਾਰ/ਕੁਸੁਮ


 
Top