व्यापार

Blog single photo

'ਅਮਰੀਕੀ ਵਪਾਰ 'ਤੇ ਅਸਰ ਪਾ ਰਹੀਆਂ ਹਨ ਭਾਰਤ ਵੱਲੋਂ ਲਗਾਈਆਂ ਹੈਵੀ ਡਿਊਟੀ ਦਰਾਂ'

22/02/2020ਵਾਸ਼ਿੰਗਟਨ 22 ਫਰਵਰੀ (ਹਿ.ਸ.)। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਤੋਂ ਪਹਿਲਾ ਅਮਰੀਕਾ ਨੇ ਕਿਹਾ ਹੈ ਕਿ ਇਸ ਗੱਲ ਦੀ ਸੰਭਾਵਨਾ ਘੱਟ ਹੀ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਯਾਤਰਾ ਦੌਰਾਨ ਕੋਈ ਵੱਡਾ ਦੁਵੱਲਾ ਵਪਾਰ ਸਮਝੌਤਾ ਹੋਵੇ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਪਾਰ ਲਈ ਆਮ ਤਰਜੀਹ ਪ੍ਰਣਾਲੀ (ਜੀਐਸਪੀ) ਦੇ ਤਹਿਤ ਅਮਰੀਕਾ ਵਿਚ ਭਾਰਤੀ ਮਾਲ ਦੀ ਡਿਊਟੀ ਮੁਕਤ ਪ੍ਰਵੇਸ਼ ਦੀ ਛੋਟ ਨੂੰ ਬੰਦ ਕਰਨ ਦੇ ਜੋ ਕਾਰਨ ਸਨ, ਉਹ ਅੱਜ ਵੀ ਬਣੇ ਹੋਏ ਹਨ।

ਜਿਕਰਯੋਗ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਹਫ਼ਤੇ ਭਾਰਤ ਯਾਤਰਾ 'ਤੇ ਆ ਰਹੇ ਹਨ। ਆਪਣੀ ਯਾਤਰਾ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਭਾਰਤ ਉੱਚੇ ਟੈਰਿਫ ਨਾਲ ਕਈ ਸਾਲਾਂ ਤੋਂ ਅਮਰੀਕਾ ਦੇ ਵਪਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਟਰੰਪ ਨੇ ਭਾਰਤ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਸਾਹਮਣੇ ਇਹ ਮੁੱਦਾ ਚੁੱਕਣ ਦੀ ਗੱਲ ਕਹੀ। ਟਰੰਪ 24-25 ਫਰਵਰੀ ਨੂੰ ਪਤਨੀ ਮੇਲਾਨੀਆ ਟਰੰਪ ਅਤੇ ਆਪਣੀ ਬੇਟੀ ਇਵਾਂਕਾ ਅਤੇ ਜਵਾਈ ਨਾਲ ਭਾਰਤ ਦੌਰੇ 'ਤੇ ਆ ਰਹੇ ਹਨ।

ਅਮਰੀਕੀ ਰਾਸ਼ਟਰਪਤੀ ਨੇ ਕਿਹਾ,'ਮੈਂ ਅਗਲੇ ਹਫ਼ਤੇ ਇੰਡੀਆ ਜਾ ਰਿਹਾ ਹਾਂ ਅਤੇ ਅਸੀਂ ਵਪਾਰ 'ਤੇ ਗੱਲ ਕਰਾਂਗੇ। ਇੰਡੀਆ ਸਾਡੇ ਵਪਾਰ ਨੂੰ ਕਈ ਸਾਲਾਂ ਤੋਂ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ।' ਨਾਲ ਹੀ ਟਰੰਪ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਭਾਰਤ ਯਾਤਰਾ ਦੌਰਾਨ ਟ੍ਰੇਡ 'ਤੇ ਗੱਲਬਾਤ ਕਰਨਗੇ। ਟਰੰਪ ਨੇ ਕਿਹਾ,' ਅਸੀਂ ਥੋੜ੍ਹੀ ਸਧਾਰਣ ਚਰਚਾ ਕਰਾਂਗੇ ਅਤੇ ਥੋੜ੍ਹੀ ਵਪਾਰ 'ਤੇ ਚਰਚਾ ਕਰਾਂਗੇ। ਉਹ ਸਾਡੇ 'ਤੇ ਫੀਸ ਲਾਉਂਦੇ ਹਨ ਅਤੇ ਭਾਰਤ ਵਿਚ ਇਹ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਦਰਾਂ ਵਿਚੋਂ ਇਕ ਹੈ। ਇਹ ਸਾਡੇ ਵਪਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ।' ਟਰੰਪ ਨੇ ਅੱਗੇ ਕਿਹਾ,'ਹੋ ਸਕਦਾ ਹੈ ਕਿ ਅਸੀਂ ਟ੍ਰੇਡ ਡੀਲ ਹੌਲੀ ਕਰੀਏ ਜਾਂ ਇਸ ਨੂੰ ਚੋਣਾਂ ਤੋਂ ਬਾਅਦ ਕਰੀਏ।

ਭਾਰਤ ਨਾਲ ਵਪਾਰਕ ਗੱਲਬਾਤ ਦੀ ਅਗਵਾਈ ਅਮਰੀਕਾ ਦੇ ਵਪਾਰਿਕ ਪ੍ਰਤੀਨਿਧੀ ਰੌਬਰਟ ਲਾਈਟਾਈਜ਼ਰ ਕਰ ਰਹੇ ਹਨ। ਉਹ ਟਰੰਪ ਦੀ ਯਾਤਰਾ ਦੌਰਾਨ ਭਾਰਤ ਨਹੀਂ ਜਾ ਰਹੇ ਹਨ। ਉਨ੍ਹਾਂ ਨੇ ਪਹਿਲਾਂ ਹੀ ਆਪਣੀ ਭਾਰਤ ਯਾਤਰਾ ਰੱਦ ਕਰ ਦਿੱਤੀ ਹੈ। ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਰਤ ਨਾਲ ਬਾਜ਼ਾਰ ਸੌਖਾ ਕਰਨ ਬਾਰੇ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਕਿਹਾ, “ਅਮਰੀਕੀ ਵਪਾਰ ਪ੍ਰਤੀਨਿਧੀ ਦੀ ਅਗਵਾਈ ਵਾਲੀ ਸਾਡੀ ਵਪਾਰ ਗੱਲਬਾਤ ਟੀਮ ਭਾਰਤੀ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ। ਇਹ ਗੱਲਬਾਤ ਜਾਰੀ ਰਹੇਗੀ। ”ਅਧਿਕਾਰੀ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਭਾਰਤ ਨੇ ਹਾਲ ਹੀ ਦੇ ਬਜਟ ਵਿੱਚ ਅਮਰੀਕੀ ਹਿੱਤਾਂ ਦੀਆਂ ਕਈ ਵਸਤਾਂ ਉੱਤੇ ਦਰਾਮਦ ਡਿਊਟੀ ਵਧਾ ਦਿੱਤੀ ਹੈ। ਈ-ਕਾਮਰਸ ਅਤੇ ਡਿਜੀਟਲ ਕਾਰੋਬਾਰ ਦੇ ਖੇਤਰ ਵਿਚ, ਸਾਡੇ ਨਜ਼ਰੀਏ ਵਿਚ ਅਜੇ ਵੀ ਵੱਡਾ ਅੰਤਰ ਹੈ। ਸਪੱਸ਼ਟ ਗੱਲ ਇਹ ਹੈ ਕਿ ਜਿਹੜੀਆਂ ਚੀਜ਼ਾਂ ਅਤੇ ਸੇਵਾਵਾਂ ਲਈ ਅਸੀਂ ਮਾਰਕੀਟ ਦੀਆਂ ਰੁਕਾਵਟਾਂ ਨੂੰ ਦੂਰ ਕਰਨਾ ਚਾਹੁੰਦੇ ਹਾਂ, ਉਨ੍ਹਾਂ ਦਾ ਦਾਇਰਾ ਬਹੁਤ ਵੱਡਾ ਹੈ। ਅਮਰੀਕੀ ਅਧਿਕਾਰੀਆਂ ਨੂੰ ਭਾਰਤ ਦੇ ਮੇਡ-ਇਨ-ਇੰਡੀਆ ਪ੍ਰੋਗਰਾਮ ਬਾਰੇ  ਵੀਸ਼ਿਕਾਇਤਾਂ ਹਨ। ਉਹ ਇਸ ਨੂੰ ਸੁਰੱਖਿਆਵਾਦੀ ਕਹਿੰਦੇ ਹਨ।

ਹਿੰਦੁਸਤਾਨ ਸਮਾਚਾਰ/ਕੁਸੁਮ


 
Top