खेल

Blog single photo

ਵਿਰਾਟ ਨੇ ਪਤਨੀ ਅਨੁਸ਼ਕਾ ਨਾਲ ਮਣਾਇਆ ਜਨਮ ਦਿਨ, ਸ਼ੇਅਰ ਕੀਤੀ ਤਸਵੀਰ

05/11/2019


ਨਵੀਂ ਦਿੱਲੀ, 05 ਨਵੰਬਰ (ਹਿ.ਸ)। ਭਾਰਤੀ ਕ੍ਰਿਕੇਟ ਟੀਮ ਦੇ ਕਪਤਮਨ ਵਿਰਾਟ ਕੋਹਲੀ ਨੇ ਮੰਗਲਵਾਰ ਨੂੰ ਆਪਣਾ ਜਨਮ ਦਿਨ ਪਤਨੀ ਅਨੁਸ਼ਕਾ ਸ਼ਰਮਾ ਨਾਲ ਮਣਾਇਆ। ਵਿਰਾਟ ਨੇ ਅਨੁਸ਼ਕਾ ਨਾਲ ਲਈ ਇਕ ਫੋਟੋ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ।

ਜਾਣਕਾਰੀ ਮੁਤਾਬਕ, ਵਿਰਾਟ ਅਤੇ ਅਨੁਸ਼ਕਾ ਇਸ ਵੇਲ੍ਹੇ ਭੂਟਾਨ ਵਿਚ ਹਨ। ਵਿਰਾਟ ਬਾਂਗਲਾਦੇਸ਼ ਖਿਲਾਫ ਭਾਰਤ ਦੀ ਮੇਜਬਾਨੀ ਵਿਚ ਖੇਡੀ ਜਾ ਰਹੀ ਟੀ20 ਸੀਰੀਜ ਦਾ ਹਿੱਸਾ ਨਹੀਂ ਹਨ ਅਤੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ।

ਵਿਰਾਟ ਨੇ ਟਵੀਟਰ ਰਾਹੀਂ ਕਿਹਾ, "ਆਪਣੀ ਪਤਨੀ ਨਾਲ ਅਜਿਹੀ ਸ਼ਾਂਤ ਥਾਂ ਤੇ ਆਉਣਾ ਸਹੀ ਵਿਚ ਆਸ਼ੀਰਵਾਦ ਵਾਂਗ ਹੈ। ਦਿੱਲ ਦੀਆਂ ਗਹਿਰਾਈਆਂ ਤੋਂ ਤੁਹਾਡੀਆਂ ਸ਼ੁੱਭਕਾਮਨਾਵਾਂ ਲਈ ਧੰਨਵਾਦ।" ਇਹੀ ਨਹੀਂ, ਵਿਰਾਟ ਨੇ ਆਪਣੇ ਫੈਂਸ ਨੂੰ ਵੱਡਾ ਤੋਹਫਾ ਦਿੰਦਿਆਂ 15 ਸਾਲ ਦੀ ਉਮਰ ਵਿਚ ਖੁਦ ਨੂੰ ਲਿੱਖੀ ਇਕ ਚਿੱਠੀ ਵੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ, ਜਿਸ ਵਿਚ ਉਹ ਆਪਣੇ ਆਪ ਨੂੰ ਜਿੰਦਗੀ ਵਿਚ ਸਫਲ ਹੋਣ ਦੇ ਮੰਤਰ ਦੱਸ ਰਹੇ ਹਨ। ਹਿੰਦੁਸਥਾਨ ਸਮਾਚਾਰ/ਕੁਸੁਮ


 
Top